ਘਰ ਬੁਲਾ ਕੇ ਅਸ਼ਲੀਲ ਵੀਡੀਓ ਬਣਾਈ, 50 ਹਜ਼ਾਰ ਮੰਗਣ ਦਾ ਦੋਸ਼

Thursday, Aug 02, 2018 - 11:56 PM (IST)

ਘਰ ਬੁਲਾ ਕੇ ਅਸ਼ਲੀਲ ਵੀਡੀਓ ਬਣਾਈ, 50 ਹਜ਼ਾਰ ਮੰਗਣ ਦਾ ਦੋਸ਼

ਪਾਤਡ਼ਾਂ,  (ਸ਼ੀਸ਼ਪਾਲ, ਜ. ਬ.)-ਇਕ ਅੌਰਤ ਨੇ ਇਕ ਨੌਜਵਾਨ ਨੂੰ ਪਾਤਡ਼ਾਂ ਬੱਸ ਅੱਡੇ ’ਤੇ ਬੁਲਾਉਣ ਉਪਰੰਤ ਕਿਸੇ ਦੇ ਘਰ ਵਿਚ ਲਿਜਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ।  ਇਸ   ਤੋਂ  ਬਾਅਦ ਉਸ ਨੂੰ ਬਲੈਕਮੇਲ ਕਰਨਾ  ਸ਼ੁਰੂ   ਕਰ  ਦਿੱਤਾ। ਇਸ ਮਾਮਲੇ  ਵਿਚ  ਪੁਲਸ ਨੇ 2 ਅੌਰਤਾਂ ਸਮੇਤ   4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਐੈੱਸ. ਐੈੱਚ. ਓ. ਥਾਣਾ ਪਾਤਡ਼ਾਂ ਰਣਵੀਰ ਸਿੰਘ ਤੇ ਸਿਟੀ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਬੱਸ ਸਟੈਂਡ ਨਜ਼ਦੀਕ ਭਗਤ ਸਿੰਘ ਚੌਕ ਵਿਖੇ ਨਾਕਾ ਲਾਇਆ ਹੋਇਆ ਸੀ।  ਇਸ ਮੌਕੇ ਪ੍ਰਵੀਨ ਕੁਮਾਰ ਪੁੱਤਰ ਬੰਤਾ ਰਾਮ ਵਾਸੀ ਮੂਨਕ ਜ਼ਿਲਾ ਸੰਗਰੂਰ ਨੇ ਆ ਕੇ ਦੱਸਿਆ ਕਿ ਮੈਨੂੰ ਸੰਦੀਪ ਕੌਰ ਵਾਸੀ ਸ਼ੇਰਗਡ਼੍ਹ ਨੇ ਫੋਨ ਕਰ ਕੇ ਪਾਤਡ਼ਾਂ ਬੁਲਾਇਆ ਸੀ। ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਪਾਤਡ਼ਾਂ ਆਇਆ ਤਾਂ ਉਥੇ ਖੜ੍ਹੀਆਂ 2 ਅੌਰਤਾਂ ਸੰਦੀਪ ਕੌਰ ਅਤੇ ਜਸਪਾਲ ਕੌਰ ਵਾਸੀ ਸੁੰਦਰ ਬਸਤੀ ਪਾਤਡ਼ਾਂ ਉਸ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਕਿਸੇ ਮਕਾਨ ਵਿਚ ਲੈ ਗਈਆਂ। ਉਕਤ ਮਕਾਨ ਵਿਚ ਪਹਿਲਾਂ ਤੋਂ ਹੀ ਅਜਮੇਰ ਸਿੰਘ ਪੁੱਤਰ ਰਾਜੇਸ਼ ਕੁਮਾਰ ਅਤੇ ਬਿੱਟੂ ਸਿੰਘ ਪੁੱਤਰ ਫੂਲਾ ਸਿੰਘ  ਬੈਠੇ ਸਨ।  ਉਨ੍ਹਾਂ ਇਕਦਮ ਦਰਵਾਜ਼ਾ ਬੰਦ ਕਰ ਕੇ ਆਪਣੇ ਕੋਲ ਬਿਠਾ ਲਿਆ ਅਤੇ ਨੰਗਾ ਕਰ ਕੇ ਉਸ ਦੀਆਂ ਅਸ਼ਲੀਲ ਫੋਟੋਅਾਂ ਖਿੱਚੀਆਂ ਅਤੇ ਵੀਡੀਓ ਬਣਾਈ। ਇਸ  ਤੋਂ  ਬਾਅਦ ਧਮਕੀਆਂ ਦੇਣ ਲੱਗੇ ਕਿ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇਵੇ, ਨਹੀਂ ਤਾਂ ਇਹ ਫੋਟੋਆਂ ਅਤੇ ਵੀਡੀਓ ਇੰਟਰਨੈੈੱਟ ’ਤੇ ਪਾ ਦੇਣਗੇ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਅਾਧਾਰ ’ਤੇ 384/342/506/34 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਸ  ਨੇ  ਮੁਲਜ਼ਮਾਂ ਜਸਪਾਲ ਕੌਰ ਪਤਨੀ ਹਰੀਸ਼ ਕੁਮਾਰ ਨੂੰ ਪੁਰਾਣੇ ਬੱਸ ਸਟੈਂਡ ਪਾਤਡ਼ਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਤਿੰਨੋਂ ਫਰਾਰ ਹਨ।
 


Related News