ਪੰਜਾਬ ''ਚ ਖ਼ੂਨੀ ਵਾਰਦਾਤ; ਦੁਬਾਰਾ ਸਬਜ਼ੀ ਮੰਗਣ ’ਤੇ ਪ੍ਰਵਾਸੀ ਮਜ਼ਦੂਰ ਨੇ ਸਾਥੀ ਦਾ ਕੀਤਾ ਕਤਲ

Saturday, May 16, 2026 - 11:41 AM (IST)

ਪੰਜਾਬ ''ਚ ਖ਼ੂਨੀ ਵਾਰਦਾਤ; ਦੁਬਾਰਾ ਸਬਜ਼ੀ ਮੰਗਣ ’ਤੇ ਪ੍ਰਵਾਸੀ ਮਜ਼ਦੂਰ ਨੇ ਸਾਥੀ ਦਾ ਕੀਤਾ ਕਤਲ

ਬਾਬਾ ਬਕਾਲਾ ਸਾਹਿਬ (ਅਠੌਲਾ)- ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਸਠਿਆਲਾ ਦੀ ਦਾਣਾ ਮੰਡੀ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਆਪਣੇ ਹੀ ਸਾਥੀ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਬਜ਼ੀ ਦੁਬਾਰਾ ਮੰਗਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਹ ਖ਼ੂਨੀ ਵਾਰਦਾਤ ਵਾਪਰੀ। ਪੁਲਸ ਚੌਕੀ ਇੰਚਾਰਜ ਤੇਜਿੰਦਰ ਸਿੰਘ ਅਤੇ ਹਰਪਾਲ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਦਾਣਾ ਮੰਡੀ ਸਠਿਆਲਾ ਵਿਖੇ ਬਿਹਾਰ ਤੋਂ ਆਏ ਮਜ਼ਦੂਰਾਂ ਦਾ ਇਕ ਗਰੁੱਪ ਸੁਖਦੇਵ ਸਿੰਘ ਦੀ ਆੜ੍ਹਤ ’ਤੇ ਕੰਮ ਕਰਦਾ ਹੈ। ਸ਼ਿਕਾਇਤਕਰਤਾ ਤ੍ਰਿਦੇਵ ਕੁਮਾਰ ਰਾਏ ਅਨੁਸਾਰ ਓਪਿੰਦਰ ਕੁਮਾਰ ਰਾਏ (ਲਾਂਗਰੀ) ਸਾਰਿਆਂ ਲਈ ਰੋਟੀ ਬਣਾਉਂਦਾ ਸੀ। ਬੀਤੀ ਰਾਤ ਕਰੀਬ 9 ਵਜੇ ਜਦੋਂ ਓਪਿੰਦਰ ਸਾਰਿਆਂ ਨੂੰ ਖਾਣਾ ਪਰੋਸ ਰਿਹਾ ਸੀ, ਤਾਂ ਪ੍ਰੇਮਕਾਂਤ ਕੁਮਾਰ ਰਾਏ ਨੇ ਉਸ ਤੋਂ ਦੁਬਾਰਾ ਸਬਜ਼ੀ ਮੰਗੀ। ਓਪਿੰਦਰ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਅਜੇ ਬਾਕੀ ਸਾਥੀਆਂ ਨੇ ਖਾਣਾ ਖਾਣਾ ਹੈ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਤਕਰਾਰ ਹੋ ਗਈ।

ਇਹ ਵੀ ਪੜ੍ਹੋ- ਪੰਜਾਬ: ਆਸਟ੍ਰੇਲੀਆ ਜਾਣ ਤੋਂ ਰੋਕਣ ’ਤੇ ਧੀ ਨੇ ਪਿਓ ਨੂੰ ਮਾਰੀ ਗੋਲੀ

ਗੁੱਸੇ ’ਚ ਆਏ ਪ੍ਰੇਮਕਾਂਤ ਨੇ ਕੋਲ ਪਈ ਡਾਂਗ ਚੁੱਕ ਕੇ ਓਪਿੰਦਰ ਦੇ ਸਿਰ ’ਚ ਮਾਰ ਦਿੱਤੀ ਅਤੇ ਉਸ ਨੂੰ ਜ਼ੋਰਦਾਰ ਧੱਕਾ ਦਿੱਤਾ। ਸਿਰ ’ਤੇ ਸੱਟ ਲੱਗਣ ਕਾਰਨ ਓਪਿੰਦਰ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਲਿਜਾਇਆ ਗਿਆ, ਜਿੱਥੇ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਓਪਿੰਦਰ ਕੁਮਾਰ ਦੀ ਮੌਤ ਹੋ ਗਈ।ਪੁਲਸ ਨੇ ਮੁਲਜ਼ਮ ਪ੍ਰੇਮਕਾਂਤ ਕੁਮਾਰ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ ਕਰੋੜਾਂ ਦਾ ਸੋਨਾ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News