ਜਲੰਧਰ ''ਚ ਵੱਡੀ ਵਾਰਦਾਤ: MP ਹਰਭਜਨ ਸਿੰਘ ਦੇ ਘਰ ਕੋਲ ਬੈਂਕ ਮੈਨੇਜਰ ਦਾ ਹੱਥ ਵੱਢ ਕੇ ਮੋਬਾਈਲ ਲੁੱਟਿਆ

Monday, May 25, 2026 - 02:15 AM (IST)

ਜਲੰਧਰ ''ਚ ਵੱਡੀ ਵਾਰਦਾਤ: MP ਹਰਭਜਨ ਸਿੰਘ ਦੇ ਘਰ ਕੋਲ ਬੈਂਕ ਮੈਨੇਜਰ ਦਾ ਹੱਥ ਵੱਢ ਕੇ ਮੋਬਾਈਲ ਲੁੱਟਿਆ

ਜਲੰਧਰ (ਸ.ਹ.) : ਛੋਟੀ ਬਾਰਾਦਰੀ ਵਿੱਚ ਸੰਸਦ ਮੈਂਬਰ ਹਰਭਜਨ ਸਿੰਘ ਭੱਜੀ ਦੇ ਘਰ ਤੋਂ ਥੋੜ੍ਹੀ ਦੂਰੀ 'ਤੇ ਮੋਟਰਸਾਈਕਲ ਸਵਾਰ ਨੌਜਵਾਨ ਇੰਡੀਅਨ ਓਵਰਸੀਜ਼ ਬੈਂਕ ਦੇ ਮੈਨੇਜਰ ਦੇ ਹੱਥ ’ਤੇ ਤੇਜ਼ਧਾਰ ਹਥਿਆਰ ਮਾਰ ਕੇ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਜਤਿੰਦਰ ਕੁਮਾਰ ਨਿਵਾਸੀ ਛੋਟੀ ਬਾਰਾਦਰੀ ਨੂੰ ਉਸ ਦੇ ਘਰ ਦੇ ਕੋਲ ਹੀ ਬਾਈਕ ਸਵਾਰ 2 ਨੌਜਵਾਨਾਂ ਨੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਕੋਲੋਂ ਮੋਬਾਈਲ ਲੁੱਟ ਲਿਆ।

PunjabKesari

ਇਹ ਵੀ ਪੜ੍ਹੋ : ਸੈਰ ਕਰਨ ਨਿਕਲੇ ਨੌਜਵਾਨ ਤੋਂ ਖੋਹਿਆ ਮੋਬਾਈਲ, ਗੂਗਲ ਪੇ ਰਾਹੀਂ ਉਡਾਏ ਹਜ਼ਾਰਾਂ ਰੁਪਏ

ਹਾਲਾਂਕਿ ਇਸ ਸਬੰਧ ’ਚ ਥਾਣਾ 7 ਦੇ ਮੁਖੀ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਸੀ ਪਰ ਉਕਤ ਨੌਜਵਾਨ ਨੇ ਕਾਰਵਾਈ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਅਨੁਸਾਰ ਮੁੱਢਲੀ ਜਾਂਚ ਵਿੱਚ ਮਾਮਲਾ ਆਪਸੀ ਰੰਜਿਸ਼ ਦਾ ਲੱਗ ਰਿਹਾ ਹੈ ਨਾ ਕਿ ਲੁੱਟ ਦਾ। ਫਿਲਹਾਲ ਦੇਰ ਰਾਤ ਪੁਲਸ ਜਾਂਚ ਵਿੱਚ ਜੁਟੀ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News