ਘਰ ''ਚੋਂ ਪਿਸਤੌਲ, ਬੰਦੂਕ ਅਤੇ ਨਕਦੀ ਚੋਰੀ

Tuesday, May 19, 2026 - 05:22 PM (IST)

ਘਰ ''ਚੋਂ ਪਿਸਤੌਲ, ਬੰਦੂਕ ਅਤੇ ਨਕਦੀ ਚੋਰੀ

ਬਠਿੰਡਾ (ਸੁਖਵਿੰਦਰ) : ਚੋਰ ਮੁਹੱਲਾ ਕਿੱਕਰ ਦਾਸ ਦੇ ਇੱਕ ਘਰ 'ਚੋਂ ਨਾ ਸਿਰਫ਼ ਨਕਦੀ ਅਤੇ ਗਹਿਣੇ ਚੋਰੀ ਕੀਤੇ ਗਏ, ਸਗੋਂ ਇੱਕ ਪਿਸਤੌਲ ਅਤੇ ਇੱਕ ਬੰਦੂਕ ਵੀ ਚੋਰੀ ਕਰਕੇ ਲੈ ਗਏ। ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰੇਖਾ ਪਤਨੀ ਬਿੱਟੂ ਵਾਸੀ ਮੁਹੱਲਾ ਕਿੱਕਰ ਦਾਸ ਨੇ ਕੋਤਵਾਲੀ ਪੁਲਸ ਨੂੰ ਦੱਸਿਆ ਕਿ ਚੋਰਾਂ ਨੇ ਉਸਦੇ ਘਰ ਵਿਚ ਦਾਖ਼ਲ ਹੋ ਕੇ ਸੋਨੇ ਅਤੇ ਚਾਂਦੀ ਦੇ ਗਹਿਣੇ, 1.20 ਲੱਖ ਰੁਪਏ ਦੀ ਨਕਦੀ, ਇੱਕ ਮੋਬਾਇਲ ਫੋਨ, ਇੱਕ 12 ਬੋਰ ਦੀ ਬੰਦੂਕ, ਇੱਕ 32 ਬੋਰ ਦੀ ਪਿਸਤੌਲ ਅਤੇ ਕਾਰਤੂਸ ਚੋਰੀ ਕਰ ਲਏ।

ਉਸਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ ਲਗਭਗ 16 ਲੱਖ ਰੁਪਏ ਹੈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।


author

Babita

Content Editor

Related News