ਹੁਸ਼ਿਆਰਪੁਰ ''ਚ ਵਿਆਹੁਤਾ ਦੀ ਸ਼ੱਕੀ ਹਾਲਾਤ ''ਚ ਮੌਤ, ਪੇਕੇ ਪਰਿਵਾਰ ਨੇ ਲਾਏ ਸਹੁਰਿਆਂ ''ਤੇ ਗੰਭੀਰ ਦੋਸ਼

Sunday, May 24, 2026 - 02:22 PM (IST)

ਹੁਸ਼ਿਆਰਪੁਰ ''ਚ ਵਿਆਹੁਤਾ ਦੀ ਸ਼ੱਕੀ ਹਾਲਾਤ ''ਚ ਮੌਤ, ਪੇਕੇ ਪਰਿਵਾਰ ਨੇ ਲਾਏ ਸਹੁਰਿਆਂ ''ਤੇ ਗੰਭੀਰ ਦੋਸ਼

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਮੁਹੱਲਾ ਸੁਖੀਆਬਾਦ ਵਿਖੇ ਵਿਆਹੁਤਾ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰਿਆ ਵਜੋਂ ਹੋਈ ਹੈ। ਪ੍ਰਿਆ ਦਾ ਵਿਆਹ ਰਾਜਨ ਨਾਂ ਦੇ ਮੁੰਡੇ ਨਾਲ ਸਾਲ 2018 ਵਿਚ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਇਕ ਪੁੱਤਰ ਨੇ ਵੀ ਜਨਮ ਲਿਆ ਸੀ।  ਮੀਡੀਆ ਨੂੰ ਜਾਣਕਾਰੀ ਦਿੰਦੇ ਲੜਕੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਨੂੰ ਸਹੁਰਾ ਪਰਿਵਾਰ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਕਈ ਵਾਰ ਗੱਲਬਾਤ ਰਾਹੀਂ ਸਮਝਾਇਆ ਵੀ ਗਿਆ ਸੀ ਪਰ ਫਿਰ ਵੀ ਸਹੁਰਾ ਪਰਿਵਾਰ ਸੁਧਰ ਨਹੀਂ ਰਿਹਾ ਸੀ ਅਤੇ ਇਥੋਂ ਤੱਕ ਕਿ ਕੁੜੀ ਦੇ ਦਿਓਰ ਵੱਲੋਂ ਨਾਜਾਇਜ਼ ਸੰਬੰਧ ਦੀ ਗੱਲ ਕਹੀ ਜਾਂਦੀ ਸੀ, ਜਿਸ ਤੋਂ ਪ੍ਰਿਆ ਮਨ੍ਹਾ ਕਰ ਰਹੀ ਸੀ।

ਇਹ ਵੀ ਪੜ੍ਹੋ: ਨਿਰਵਿਘਨ ਬਿਜਲੀ ਸਪਲਾਈ ਨੂੰ ਲੈ ਕੇ PSPCL ਨੇ ਚੁੱਕਿਆ ਵੱਡਾ ਕਦਮ! ਜਾਰੀ ਕੀਤੇ ਸਖ਼ਤ ਹੁਕਮ

PunjabKesari

ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਵੀ ਕੁੜੀ ਨਾਲ ਗੱਲ ਹੋਈ ਸੀ ਅਤੇ ਕੁਝ ਸਮੇਂ ਬਾਅਦ ਜਵਾਈ ਦਾ ਫੋਨ ਆਇਆ ਕਿ ਪ੍ਰਿਆ ਦੀ ਸਿਹਤ ਵਿਗੜ ਗਈ ਹੈ ਅਤੇ 50 ਹਜ਼ਾਰ ਦੀ ਮੰਗ ਕਰਦੇ ਹੋਏ ਕਹਿਣ ਲੱਗਾ ਕਿ ਤੁਸੀਂ ਕਰੀਬ 50 ਹਜ਼ਾਰ ਰੁਪਏ ਗੂਗਲ ਪੇਅ ਕਰ ਦਿਓ ਅਸੀਂ ਪ੍ਰਿਆ ਦੇ ਪੇਟ ਵਿਚ ਦਰਦ ਹੋ ਰਹੀ ਹੈ ਅਤੇ  ਉਸ ਨੂੰ ਅਸੀਂ ਹਸਪਤਾਲ ਲੈ ਕੇ ਆਏ ਹਾਂ। ਫੋਨ ਸੁਣ ਕੇ ਮਾਪੇ ਹਸਪਤਾਲ ਪਹੁੰਚੇ ਤਾਂ ਕੁੜੀ ਦੀ ਮੌਤ ਹੋ ਚੁੱਕੀ ਸੀ ਅਤੇ ਸਹੁਰਾ ਪਰਿਵਾਰ ਵੀ ਉਥੋਂ ਗਾਇਬ ਸੀ। 

ਇਹ ਵੀ ਪੜ੍ਹੋ: ਪੰਜਾਬ 'ਚ ਫੜੀ ਗਈ ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ, ਸਰਹੱਦ ਪਾਰੋਂ ਹੁੰਦੀ ਸੀ ਤਸਕਰੀ, DGP ਦੇ ਵੱਡੇ ਖ਼ੁਲਾਸੇ

ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਦੇ ਨਾਲ ਘਰ ਗਏ ਤਾਂ ਉਥੇ ਵੀ ਜਿੰਦਰੇ ਲੱਗੇ ਹੋਏ ਸੀ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ 'ਤੇ ਪ੍ਰਿਆ ਨੂੰ ਮਾਰਨ ਦੇ ਦੋਸ਼ ਲਗਾਏ ਗਏ ਹਨ। ਉਥੇ ਹੀ ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਕੁੜੀ ਦੇ ਪਤੀ ਅਤੇ ਸੱਸ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਦਿਓਰ ਫਰਾਰ ਹੈ, ਜਿਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸੂਬੇਦਾਰ ਦੇ ਘਰ 'ਤੇ ਚੱਲੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News