ਜਲੰਧਰ ''ਚ ਗੁਜਰਾਲ ਇਮੀਗ੍ਰੇਸ਼ਨ ਟਰੈਵਲ ਏਜੰਟ ਨਾਲ ਕੁੱਟਮਾਰ, ਕਿਡਨੈਪਿੰਗ ਦੇ ਲਾਏ ਦੋਸ਼

Monday, May 18, 2026 - 06:13 PM (IST)

ਜਲੰਧਰ ''ਚ ਗੁਜਰਾਲ ਇਮੀਗ੍ਰੇਸ਼ਨ ਟਰੈਵਲ ਏਜੰਟ ਨਾਲ ਕੁੱਟਮਾਰ, ਕਿਡਨੈਪਿੰਗ ਦੇ ਲਾਏ ਦੋਸ਼

ਜਲੰਧਰ (ਸੋਨੂੰ)- ਬੱਸ ਸਟੈਂਡ ਨੇੜੇ ਸਥਿਤ ਗੁਜਰਾਲ ਇਮੀਗ੍ਰੇਸ਼ਨ ਟਰੈਵਲ ਏਜੰਟ ਦੇ ਮਾਲਕ ਸੰਨੀ ਗੁਜਰਾਲ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ ਪੈਸਿਆਂ ਦੇ ਲੈਣ-ਦੇਣ ਕਾਰਨ ਹੋਇਆ ਹੈ। ਦੋਸ਼ ਲਗਾਇਆ ਗਿਆ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਗੁਜਰਾਲ ਇਮੀਗ੍ਰੇਸ਼ਨ ਐਜੂਕੇਸ਼ਨ ਦੇ ਮਾਲਕ ਸੰਨੀ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਪਠਾਨਕੋਟ ਚੌਕ ਵੱਲ ਇਕ ਕਾਰ ਵਿੱਚ ਲੈ ਗਏ। ਇਸ ਦੌਰਾਨ ਸੰਨੀ ਗੁਜਰਾਲ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਿਹਾ ਸੀ। ਇਹ ਘਟਨਾ ਦਫ਼ਤਰ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ।

ਸੀ. ਸੀ. ਟੀ. ਵੀ. ਫੁਟੇਜ 'ਚ ਵੇਖਿਆ ਗਿਆ ਹੈ ਨੌਜਵਾਨ ਏਜੰਟ ਦੇ ਮਾਲਕ ਨੂੰ ਜ਼ਬਰਦਸਤੀ ਚੁੱਕ ਕੇ ਨੌਜਵਾਨ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਨ ਪਰ ਟ੍ਰੈਵਲ ਏਜੰਟ ਕੁਰਸੀ ਤੋਂ ਨਹੀਂ ਉੱਠਦਾ। ਇਸ ਦੌਰਾਨ ਟਰੈਵਲ ਏਜੰਟ ਫਰਸ਼ 'ਤੇ ਬੈਠ ਜਾਂਦਾ ਹੈ ਪਰ ਨੌਜਵਾਨ ਉਸ ਨੂੰ ਚੁੱਕ ਕੇ ਦਫ਼ਤਰ ਤੋਂ ਬਾਹਰ ਲੈ ਜਾਂਦੇ ਹਨ। ਮਿਲੀ ਜਾਣਕਾਰੀ ਮੁਤਾਬਕ ਜਦੋਂ ਸੰਨੀ ਗੁਜਰਾਲ ਦੇ ਨਜ਼ਦੀਕੀ ਇਕ ਸਾਬਕਾ ਸੰਸਦ ਮੈਂਬਰ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਸ ਤੁਰੰਤ ਹਰਕਤ 'ਚ ਆਈ ਅਤੇ ਸ਼ਹਿਰ 'ਚ ਨਾਕਾਬੰਦੀ ਲਗਾ ਦਿੱਤੀ। ਸੰਨੀ ਦੇ ਅਨੁਸਾਰ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਸੰਨੀ ਗੁਜਰਾਲ ਫਿਰ ਰਾਮਾ ਮੰਡੀ ਪੁਲਸ ਸਟੇਸ਼ਨ ਪਹੁੰਚਿਆ, ਜਿੱਥੇ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਦੁਨੀਆ ਦਾ ਹਰ ਚੌਥਾ ਵਿਅਕਤੀ ਇਸ ਗੰਭੀਰ ਬੀਮਾਰੀ ਦਾ ਸ਼ਿਕਾਰ! ਹੋਸ਼ ਉਡਾ ਦੇਵੇਗੀ ਪੂਰੀ ਰਿਪੋਰਟ

ਸੰਨੀ ਗੁਜਰਾਲ ਨੇ ਦੱਸਿਆ ਕਿ ਉਸ ਦਾ ਕਿਸੇ ਨਾਲ ਵਿੱਤੀ ਲੈਣ-ਦੇਣ ਸੀ ਪਰ ਬਿਨਾਂ ਕਿਸੇ ਜਾਇਜ਼ ਕਾਰਨ ਦੇ ਅਗਵਾ ਅਤੇ ਹਮਲਾ ਕਰਨ ਦੀ ਇਹ ਕੋਸ਼ਿਸ਼ ਕੀਤੀ ਗਈ, ਜੋਕਿ ਗਲਤ ਹੈ। ਪੀੜਤ ਨੇ ਇਸ ਘਟਨਾ ਸਬੰਧੀ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਇਸ ਘਟਨਾ ਸਬੰਧੀ ਬੱਸ ਸਟੈਂਡ ਪੁਲਸ ਸਟੇਸ਼ਨ 'ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ।

PunjabKesari

ਜਿੰਦੀ ਨਾਮ ਦੇ ਇਕ ਵਿਅਕਤੀ ਨੇ ਦੱਸਿਆ ਕਿ 20 ਤੋਂ 25 ਨੌਜਵਾਨ ਸੰਨੀ ਦੇ ਦਫ਼ਤਰ ਆਏ ਅਤੇ ਸੰਨੀ ਨੂੰ ਅਗਵਾ ਕਰਕੇ ਲੈ ਜਾਂਦੇ ਹਨ। ਘਟਨਾ ਸਮੇਂ ਸੰਨੀ ਦੀ ਪਤਨੀ ਆਪਣੇ ਬੱਚਿਆਂ ਨੂੰ ਲੈਣ ਸਕੂਲ ਗਈ ਹੋਈ ਸੀ। ਅਜਿਹੇ ਵਿਚ ਸੰਨੀ ਦੀ ਪਤਨੀ ਦਾ ਉਸ ਨੂੰ ਫੋਨ ਆਇਆ ਅਤੇ ਫਿਰ ਪੁਲਸ ਨੂੰ ਸੂਚਿਤ ਕੀਤਾ। ਸੰਨੀ ਨੇ ਕਾਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਰਾਮ ਮੰਡੀ ਪੁਲਸ ਸੰਨੀ ਨੂੰ ਬੱਸ ਸਟੈਂਡ ਚੌਕੀ ਲੈ ਕੇ ਆ ਰਹੀ ਹੈ। ਸੰਨੀ ਦੀ ਪਤਨੀ ਇਸ ਘਟਨਾ ਤੋਂ ਬਹੁਤ ਦੁਖ਼ੀ ਹੈ। ਜਿੰਦੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਨੌਜਵਾਨਾਂ ਵਿਰੁੱਧ ਅਗਵਾ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਸੰਨੀ ਦੀ ਪਤਨੀ ਨੇ ਕਿਹਾ ਕਿ ਉਹ ਨਹੀਂ ਜਾਣਦੀ ਕਿ ਉਸ ਦੇ ਪਤੀ ਨੂੰ ਕਿਸ ਨੇ ਅਗਵਾ ਕੀਤਾ ਹੈ। ਪੀੜਤਾ ਨੇ ਇਨਸਾਫ਼ ਲਈ ਪੁਲਸ ਨੂੰ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਪੇਂਡੂ ਇਲਾਕਿਆਂ 'ਚ ਗੰਭੀਰ ਹੋ ਰਹੇ ਹਾਲਾਤ, ਪੜ੍ਹੋ ਪੂਰੀ ਖ਼ਬਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News