ਯੂ. ਕੇ. ''ਚ ਪੰਜਾਬੀ ਨੌਜਵਾਨ ਦੀ ਮੌਤ! ਮਾਪਿਆਂ ਦਾ ਸੀ ਇਕਲੌਤਾ ਪੁੱਤਰ, ਸਦਮੇ ''ਚ ਪਰਿਵਾਰ

Tuesday, May 19, 2026 - 03:03 PM (IST)

ਯੂ. ਕੇ. ''ਚ ਪੰਜਾਬੀ ਨੌਜਵਾਨ ਦੀ ਮੌਤ! ਮਾਪਿਆਂ ਦਾ ਸੀ ਇਕਲੌਤਾ ਪੁੱਤਰ, ਸਦਮੇ ''ਚ ਪਰਿਵਾਰ

ਫਾਜ਼ਿਲਕਾ (ਸੁਖਵਿੰਦਰ ਥਿੰਦ)- ਯੂ .ਕੇ. ਤੋਂ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮੰਮੂ ਖੇੜਾ ਦੇ 24 ਸਾਲਾ ਨੌਜਵਾਨ ਦੀ ਯੂ. ਕੇ. ਵਿੱਚ ਬੀਤੇ ਕੱਲ੍ਹ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰਸ਼ਦੀਪ ਵਾਸੀ ਪਿੰਡ ਮੰਮੂ ਖੇੜਾ ਵਜੋਂ ਹੋਈ ਹੈ।  ਪਰਿਵਾਰਕ ਮੈਂਬਰਾਂ ਮੁਤਾਬਕ ਅਰਸ਼ਦੀਪ ਸਿੰਘ ਪੁੱਤਰ ਜਗਦੇਵ ਸਿੰਘ ਕਰੀਬ ਚਾਰ ਸਾਲ ਪਹਿਲਾਂ ਯੂ. ਕੇ. 'ਚ ਸਟੱਡੀ ਵੀਜ਼ੇ 'ਤੇ ਗਿਆ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਮਚੀ ਹਾਹਾਕਾਰ! ਡੂੰਘਾ ਹੋਇਆ CNG ਦਾ ਸੰਕਟ, ਕਈ ਪੈਟਰੋਲ ਪੰਪਾਂ 'ਤੇ ਗੈਸ ਖ਼ਤਮ

 ਹੁਣ ਉਸ ਨੂੰ ਵਰਕ ਪਰਮਿਟ ਮਿਲਿਆ ਹੋਇਆ ਸੀ ਅਤੇ ਅਰਸ਼ਦੀਪ ਸਿੰਘ ਉਥੇ ਕੰਸਟਰਕਸ਼ਨ ਦਾ ਕੰਮ ਕਰ ਰਿਹਾ ਸੀ। ਬੀਤੇ ਕੱਲ ਜਦੋਂ ਸਵੇਰੇ ਅਰਸ਼ਦੀਪ ਸਿੰਘ ਨਹੀਂ ਉੱਠਿਆ ਤਾਂ ਉਸ ਦੇ ਰੂਮ ਮੇਂਟ ਦੋਸਤਾਂ ਵੱਲੋਂ ਉਸ ਨੂੰ ਉਠਾਇਆ ਗਿਆ। ਉਸ ਦੇ ਨਾ ਉੱਠਣ 'ਤੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ:  ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਇਥੇ ਦੱਸ ਦਈਏ ਕਿ ਅਰਸ਼ਦੀਪ ਸਿੰਘ ਮਾਪਿਆਂ ਦਾ ਇਕਲੌਤਾ ਹੀ ਪੁੱਤਰ ਸੀ। ਉਸ ਦੀ ਮੌਤ ਦੀ ਖ਼ਬਰ ਜਿਉਂ ਹੀ ਪਿੰਡ ਪੁੱਜੀ ਤਾਂ ਸੋਗ ਫੈਲ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਕੋਲੋਂ ਉਸ ਦੀ ਮ੍ਰਿਤਕ ਦੇ ਇੱਥੇ ਪਿੰਡ ਲਿਆਂਦੇ ਜਾਣ ਵਾਸਤੇ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ: ਪ੍ਰੀ-ਪੇਡ ਮੀਟਰਾਂ ਕਰਕੇ ਪਿਆ ਵੱਡਾ ਰੌਲਾ! ਟਿਊਬਵੈੱਲ ਬੰਦ ਹੋਣ ਦਾ ਖ਼ਤਰਾ, ਖ਼ਪਤਕਾਰਾਂ ਲਈ ਖੜ੍ਹੀ ਹੋਈ ਮੁਸੀਬਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News