ਮੋਹਾਲੀ ਨਗਰ ਨਿਗਮ ਚੋਣਾਂ 2026 : ਕਾਂਗਰਸ ਨੇ 49 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
Thursday, May 14, 2026 - 05:20 PM (IST)
ਮੋਹਾਲੀ (ਰਣਬੀਰ) : ਇੱਥੇ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਐੱਸ. ਏ. ਐੱਸ. ਨਗਰ (ਮੋਹਾਲੀ) ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਪੂਰੇ ਜ਼ੋਰਾਂ ‘ਤੇ ਹਨ। ਇਸੇ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨਗਰ ਨਿਗਮ ਮੋਹਾਲੀ ਲਈ ਆਪਣੇ ਉਮੀਦਵਾਰਾਂ ਦੀ ਅਧਿਕਾਰਕ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਰੀ ਕੀਤੀ ਗਈ ਇਸ ਸੂਚੀ 'ਚ ਕੁੱਲ 49 ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਾਂਗਰਸ ਵੱਲੋਂ ਜਾਰੀ ਕੀਤੀ ਗਈ ਸੂਚੀ 'ਚ ਵਾਰਡ ਨੰਬਰ-1 ਤੋਂ ਚਰਨਜੀਤ ਕੌਰ, ਵਾਰਡ ਨੰਬਰ-2 ਤੋਂ ਹਰਵਿੰਦਰ ਸਿੰਘ ਧਾਲੀਵਾਲ, ਵਾਰਡ ਨੰਬਰ-3 ਤੋਂ ਜਸਪ੍ਰੀਤ ਕੌਰ, ਵਾਰਡ ਨੰਬਰ-4 ਤੋਂ ਰਘਬੀਰ ਸਿੰਘ, ਵਾਰਡ ਨੰਬਰ-5 ਤੋਂ ਸੁਰਿੰਦਰ ਕੌਰ, ਵਾਰਠ ਬਿਕਰਮਜੀਤ ਸਿੰਘ ਹੁੰਜਨਵਾਰਡ ਨੰਬਰ-7 ਤੋਂ ਤਰਨਜੀਤ ਕੌਰ ਗਿੱਲ, 8 ਤੋਂ ਰੁਪਿੰਦਰ ਕੌਰ, 9 ਤੋਂ ਭੁਪਿੰਦਰ ਕੌਰ, ਵਾਰਡ ਨੰਬਰ-10 ਤੋਂ ਕਨਵਰਬੀਰ ਸਿੰਘ ਸਿੱਧੂ, 11 ਤੋਂ ਲਖਵਿੰਦਰ ਕੌਰ, 12 ਤੋਂ ਅਨੁਰਾਧਾ ਅਨੰਦ, 13 ਤੋਂ ਨਮਰਤਾ ਢਿੱਲੋਂ, ਵਾਰਡ ਨੰਬਰ-14 ਤੋਂ ਕਮਲਪ੍ਰੀਤ ਸਿੰਘ ਬੰਨੀ, 15 ਜਤਿੰਦਰ ਕੌਰ, 16 ਤੋਂ ਕਰਨਦੀਪ ਸਿੰਘ ਢਿੱਲੋਂ, 17 ਤੋਂ ਅਮਰਜੀਤ ਕੌਰ, 18 ਤੋਂ ਨਰਪਿੰਦਰ ਸਿੰਘ ਰੰਗੀ, 19 ਤੋਂ ਰਮਨਪ੍ਰੀਤ ਕੌਰ, ਵਾਰਡ ਨੰਬਰ-20 ਤੋਂ ਗੌਰਵ ਜੈਨ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਵਾਰਡ ਨੰਬਰ-21 ਤੋਂ ਰਾਜ ਰਾਣੀ, 22 ਤੋਂ ਬਸੰਤ ਸਿੰਘ, 23 ਤੋਂ ਮਨਿੰਦਰ ਕੌਰ, 24 ਤੋਂ ਅਮਨਦੀਪ ਸਿੰਘ, 25 ਤੋਂ ਮਨਜੀਤ ਕੌਰ, 26 ਤੋਂ ਗੁਰਦੀਪ ਸਿੰਘ, 27 ਤੋਂ ਪਰਵਿੰਦਰ ਕੌਰ, 28 ਨੰਬਰ ਖ਼ਾਲੀ, 29 ਤੋਂ ਵਿਵੇਕ ਕੈਥੀਆ, 30 ਤੋਂ ਹਰਜੀਤ ਸਿੰਘ ਬੈਦਵਾਣ, 31 ਤੋਂ ਮਨਸੀਰਤ ਕੌਰ, ਵਾਰਡ ਨੰਬਰ-32 ਤੋਂ ਸੁਰਿੰਦਰ ਰਾਜਪੂਤ, 33 ਤੋਂ ਸੁਰਿੰਦਰ ਪਾਲ ਕੌਰ, ਵਾਰਡ ਨੰਬਰ-34 ਤੋਂ ਸ਼ੁਭਮ ਸਿੰਘ ਸ਼ੇਖੋਂ, 35 ਤੋਂ ਹਰਜੀਤ ਕੌਰ, 36 ਤੋਂ ਮਲਕੀਤ ਸਿੰਘ, 37 ਤੋਂ ਬਲਜੀਤ ਕੌਰ, 38 ਤੋਂ ਮਨਜੀਤ ਸਿੰਘ ਗਰੇਵਾਲ, 39 ਤੋਂ ਦਵਿੰਦਰ ਕੌਰ, 40 ਤੋਂ ਲਖਵਿੰਦਰ ਸਿੰਘ, 41 ਤੋਂ ਸਵਰਨਜੀਤ ਕੌਰ, ਵਾਰਡ ਨੰਬ- 42 ਤੋਂ ਜਸਦੀਪ ਸਿੰਘ ਸ਼ੇਰਗਿੱਲ, 43 ਤੋਂ ਭੁਪਿੰਦਰ ਕੌਰ, 44 ਤੋਂ ਅਮਨਦੀਪ ਸਿੰਘ ਸਲੈਚ, 45 ਤੋਂ ਸਤਵਿੰਦਰ ਕੌਰ, ਵਾਰਡ ਨੰਬਰ-46 ਤੋਂ ਅਮਨ ਕੁਮਾਰ ਪਾਸਵਾਨ, 47 ਤੋਂ ਨਵਜੋਤ ਕੌਰ, 48 ਤੋਂ ਇੰਦਰਜੀਤ ਸਿੰਘ, 49 ਤੋਂ ਰਿੰਪਲ ਅਤੇ ਵਾਰਡ ਨੰਬਰ-50 ਤੋਂ ਗੁਰਸਾਹਿਬ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ 26 ਮਈ ਨੂੰ ਸਰਕਾਰੀ ਛੁੱਟੀ ਕੀਤੀ ਜਾਵੇ! ਪੜ੍ਹੋ ਕਿਉਂ ਉੱਠ ਰਹੀ ਇਹ ਮੰਗ
ਚੋਣ ਮੈਦਾਨ 'ਚ ਉਤਰ ਰਹੇ ਉਮੀਦਵਾਰਾਂ ਨੇ ਆਪਣੀਆਂ ਚੋਣ ਮੁਹਿੰਮਾਂ ਨੂੰ ਤੇਜ਼ ਕਰ ਦਿੱਤਾ ਹੈ ਅਤੇ ਵੱਖ-ਵੱਖ ਵਾਰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਇਸ ਵਾਰ ਪਾਰਟੀ ਮੋਹਾਲੀ ਨਗਰ ਨਿਗਮ ਤੋਂ ਮਜ਼ਬੂਤ ਵਾਪਸੀ ਕਰੇਗੀ। ਇਹ ਸੂਚੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ (ਸੰਗਠਨ) ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਜਾਰੀ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
