ਵਿਆਹ ਦਾ ਝੂਠਾ ਲਾਰਾ ਲਾ ਕੇ ਜਬਰ-ਜ਼ਿਨਾਹ ਦਾ ਦੋਸ਼, ਫ਼ੌਜੀ ’ਤੇ ਪਰਚਾ

Saturday, May 16, 2026 - 02:14 PM (IST)

ਵਿਆਹ ਦਾ ਝੂਠਾ ਲਾਰਾ ਲਾ ਕੇ ਜਬਰ-ਜ਼ਿਨਾਹ ਦਾ ਦੋਸ਼, ਫ਼ੌਜੀ ’ਤੇ ਪਰਚਾ

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਫ਼ੌਜ ’ਚ ਤਾਇਨਾਤ ਨਿੱਤਿਆ ਨੰਦਨ ਪੁੱਤਰ ਕੇ. ਕ੍ਰਿਸ਼ਨਨ ਵਾਸੀ ਜੈਤੋਗ, ਸ਼ਿਮਲਾ ਖ਼ਿਲਾਫ਼ ਵਿਆਹ ਦਾ ਝੂਠਾ ਲਾਰਾ ਲਾ ਕੇ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਔਰਤ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮ ਨੇ ਕਈ ਸਾਲਾਂ ਤੱਕ ਵਿਆਹ ਦਾ ਭਰੋਸਾ ਦੇ ਕੇ ਉਸ ਨੂੰ ਧੋਖੇ ’ਚ ਰੱਖਿਆ ਤੇ ਸਰੀਰਕ ਸਬੰਧ ਬਣਾਉਂਦਾ ਰਿਹਾ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 18 ਸਾਲ ਪਹਿਲਾਂ ਹੋਇਆ ਸੀ ਅਤੇ ਪਰਿਵਾਰਕ ਅਣਬਣ ਕਾਰਨ ਉਹ 2021 ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਇਸ ਦੌਰਾਨ ਉਸ ਦੀ ਜਾਣ-ਪਛਾਣ ਆਪਣੇ ਸਹੁਰੇ ਪਰਿਵਾਰ ਦੇ ਇਕ ਦੂਰ ਦੇ ਰਿਸ਼ਤੇਦਾਰ ਨਿੱਤਿਆ ਨੰਦਨ ਨਾਲ ਹੋਈ, ਜੋ ਮੂਲ ਤੌਰ ’ਤੇ ਤਾਮਿਲਨਾਡੂ ਦਾ ਰਹਿਣ ਵਾਲਾ ਹੈ ਅਤੇ ਫ਼ੌਜ ’ਚ ਹੈ।

ਸ਼ਿਕਾਇਤਕਰਤਾ ਮੁਤਾਬਕ ਨਿੱਤਿਆ ਨੰਦਨ ਨੇ ਪਹਿਲਾਂ ਉਸ ਨਾਲ ਹਮਦਰਦੀ ਜਤਾਈ ਅਤੇ ਬਾਅਦ ’ਚ ਆਪਣੀ ਪਤਨੀ ਨੂੰ ਤਲਾਕ ਦੇ ਕੇ ਵਿਆਹ ਕਰਨ ਦਾ ਭਰੋਸਾ ਦਿੱਤਾ। ਔਰਤ ਨੇ ਦੋਸ਼ ਲਾਇਆ ਕਿ ਇਸੇ ਭਰੋਸੇ ਦੇ ਆਧਾਰ ’ਤੇ ਮੁਲਜ਼ਮ ਨੇ 2021 ਤੋਂ ਉਸ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਵੱਖ-ਵੱਖ ਥਾਵਾਂ ’ਤੇ ਲੈ ਜਾਂਦਾ ਰਿਹਾ। ਔਰਤ ਨੇ ਆਪਣੇ ਬਿਆਨਾਂ ’ਚ ਇਹ ਵੀ ਦੋਸ਼ ਲਾਇਆ ਕਿ ਜਦ ਵੀ ਉਹ ਵਿਆਹ ਦੀ ਗੱਲ ਕਰਦੀ ਸੀ ਤਾਂ ਉਹ ਟਾਲ ਦਿੰਦਾ ਸੀ। ਬਾਅਦ ’ਚ ਉਹ ਉਸ ਨਾਲ ਕੁੱਟਮਾਰ ਵੀ ਕਰਨ ਲੱਗ ਪਿਆ। ਸ਼ਿਕਾਇਤ ਅਨੁਸਾਰ 10 ਮਈ 2026 ਨੂੰ ਸਵੇਰੇ ਕਰੀਬ 4 ਵਜੇ ਮੁਲਜ਼ਮ ਉਸ ਨੂੰ ਜ਼ੀਰਕਪੁਰ ਦੇ ਇਕ ਫਲੈਟ ’ਚ ਲੈ ਗਿਆ, ਜਿੱਥੇ ਉਸ ਦੀ ਮਰਜ਼ੀ ਦੇ ਵਿਰੁੱਧ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਪੁਲਸ ਨੇ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਨਿੱਤਿਆ ਨੰਦਨ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News