330 ਗੱਟੇ ਚੋਰੀ ਦੀ ਕਣਕ ਦੇ ਟਰੱਕ ਸਮੇਤ 4 ਕਾਬੂ, 2 ਫਰਾਰ

Saturday, Aug 05, 2017 - 03:30 PM (IST)

ਜਲਾਲਾਬਾਦ (ਸੇਤੀਆ) : ਥਾਣਾ ਅਮੀਰ ਖਾਸ ਪੁਲਸ ਨੇ ਸਥਾਨਕ ਪਨਸਪ ਖਰੀਦ ਏਜੰਸੀ 'ਚ ਗਲਤ ਤਰੀਕੇ ਨਾਲ ਕਣਕ ਨੂੰ ਖੁਰਦ-ਬੁਰਦ ਕਰਕੇ ਬਾਹਰ ਵੇਚਣ ਦੀ ਕੋਸ਼ਿਸ਼ ਦੇ ਦੋਸ਼ ਵਜੋਂ ਇਕ ਟਰੱਕ ਸਮੇਤ 4 ਲੋਕਾਂ ਨੂੰ ਕਾਬੂ ਕੀਤਾ ਹੈ ਜਦਕਿ ਇਸ ਮਾਮਲੇ ਵਿਚ ਪਨਸਪ ਇੰਸਪੈਕਟਰ ਸਮੇਤ ਇਕ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਖਿਲਾਫ ਧਾਰਾ 409, 411, 420, 120 ਬੀ ਦੇ ਤਹਿਤ ਮੁਕੱਦਮਾ ਨੰਬਰ-38 ਥਾਣਾ ਅਮੀਰ ਖਾਸ ਵਿਚ ਦਰਜ ਕੀਤਾ ਗਿਆ ਹੈ।
ਥਾਣਾ ਅਮੀਰ ਖਾਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਪਨਸਪ ਮਹਿਕਮੇ ਵਿਚੋਂ ਇੰਸਪੈਕਟਰ ਦੀ ਮਿਲੀ ਭੁਗਤ ਨਾਲ ਕਣਕ ਚੋਰੀ ਕਰਕੇ ਵੇਚੀ ਜਾ ਰਹੀ ਹੈ। ਜਿਸ ਦੇ ਤਹਿਤ ਪੁਲਸ ਨੇ ਫਿਰੋਜ਼ਪੁਰ ਰੋਡ ਅਮੀਰ ਖਾਸ ਪਿੰਡ ਨਜ਼ਦੀਕ ਨਾਕੇਬੰਦੀ ਕੀਤੀ ਗਈ ਸੀ ਅਤੇ ਜਦ ਟਰੱਕ ਨੰਬਰ- ਆਰ-ਜੇ-31ਜੀ-6371 ਨੂੰ ਮੁਖਬਰੀ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਉਸ ਵਿਚ 330 ਗੱਟੇ ਕਣਕ ਸੀ। ਜਿਸ ਤੋਂ ਬਾਅਦ ਗੱਡੀ ਨੂੰ ਥਾਣੇ ਲੈ ਕੇ ਜਾਇਆ ਗਿਆ ਅਤੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਜਿਸ ਵਿਚ ਇੰਸਪੈਕਟਰ ਪਨਸਪ ਜਰਮਲ ਸਿੰਘ, ਦੀਪਕ ਕੁਮਾਰ ਪੁਤਰ ਜਗਦੀਸ਼ ਕੁਮਾਰ ਵਾਸੀ ਜਲਾਲਾਬਾਦ, ਤਰਸੇਮ ਸਿੰਘ ਪੁਤਰ ਵਜੀਰ ਸਿੰਘ ਮੁਹੱਲਾ ਰਾਜਪੂਤਾ, ਅਨੀਸ਼ ਕੁਮਾਰ ਪੁਤਰ ਵਿਜੇ ਕੁਮਾਰ ਮੁਹੱਲਾ ਗਾਂਧੀ ਨਗਰ, ਸੰਜੀਵ ਕੁਮਾਰ ਪੁਤਰ ਗਿਆਨ ਚੰਦ ਵਾਸੀ ਜਲਾਲਾਬਾਦ, ਮੋਹਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਾਠਗੜ੍ਹ ਸਾਹਮਣੇ ਆਏ ਹਨ। ਜਿੰਨ੍ਹਾਂ ਵਿਚ ਜਰਮਲ ਸਿੰਘ ਅਤੇ ਅਨੀਸ਼ ਕੁਮਾਰ ਫਰਾਰ ਹਨ ਅਤੇ ਬਾਕੀ ਦੋਸ਼ੀ ਕਾਬੂ ਕਰ ਲਏ ਗਏ ਹਨ।


Related News