ਪੰਜਾਬ ''ਚ ਸਰਪੰਚੀ ਲਈ ਲੱਗੀ 2 ਕਰੋੜ ਰੁਪਏ ਦੀ ਬੋਲੀ

Monday, Sep 30, 2024 - 10:10 AM (IST)

ਡੇਰਾ ਬਾਬਾ ਨਾਨਕ : ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਕਾਰਨ ਹਰ ਪਿੰਡ ਵਿੱਚ ਸਿਆਸੀ ਮਾਹੌਲ ਗਰਮ ਹੈ। ਕਈ ਪਿੰਡਾਂ ਨੇ ਤਾਂ ਇਸ ਵਾਰ ਚੋਣਾਂ ਤੋਂ ਪਹਿਲਾਂ ਹੀ ਸਰਬਸਮੰਤੀ ਨਾਲ ਪੰਚਾਇਤ ਚੁਣ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਪੰਜਾਬ ਵਿੱਚ ਅਜਿਹਾ ਹੀ ਇਕ ਪਿੰਡ ਹੈ ਹਰਦੋਰਵਾਲ ਕਲਾਂ ਜਿਥੋਂ ਦੇ ਲੋਕ ਪਿਛਲੇ 30 ਸਾਲਾਂ ਤੋਂ ਸਰਬ ਸੰਮਤੀ ਨਾਲ ਪੰਚਾਇਤ ਚੁਣਦੇ  ਰਹੇ ਹਨ। ਡੇਰਾ ਬਾਬਾ ਨਾਨਕ ਇਲਾਕੇ ਦਾ ਇਹ ਪਿੰਡ ਇਸ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਵਾਰ ਚਰਚਾ ਸਰਬ ਸੰਮਤੀ ਦੀ ਨਹੀਂ ਸਗੋਂ ਪਿੰਡ ਦੀ ਸਰਪੰਚੀ ਲਈ ਆਏ 2 ਕਰੋੜ ਦੇ ਆਫ਼ਰ ਦੀ ਹੈ। ਜੀ ਹਾਂ ਤੁਸੀਂ ਵੀ ਹੋ ਗਏ ਨਾ ਹੈਰਾਨ, ਸਰਪੰਚੀ ਲੈਣ ਲਈ ਪਿੰਡ ਦੇ ਵਿਅਕਤੀ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਪਿੰਡ ਵਾਸੀ ਉਸਨੂੰ ਸਰਬ ਸੰਮਤੀ ਨਾਲ ਸਰਪੰਚ ਚੁਣ ਲੈਂਦੇ ਹਨ, ਤਾਂ ਉਹ ਪਿੰਡ ਦੇ ਵਿਕਾਸ ਲਈ 2 ਕਰੋੜ ਰੁਪਏ ਦੇਵੇਗਾ। ਹਾਲਾਂਕਿ ਪਿੰਡ ਵਾਲਿਆ ਨੇ ਮੌਕੇ 'ਤੇ ਕੋਈ ਫ਼ੈਸਲਾ ਨਹੀ ਲਿਆ।ਇਸ ਸਬੰਧੀ ਵੱਖਰੀ ਮੀਟਿੰਗ ਸੱਦੀ ਹੈ। 

ਜਾਣਕਾਰੀ ਮੁਤਾਬਕ ਪਿੰਡ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਿੱਲਾ ਤੇ ਆਤਮਾ ਸਿੰਘ ਨੇ ਸਰਪੰਚੀ ਹਾਸਲ ਕਰਨ ਲਈ ਦੋ ਕਰੋੜ ਰੁਪਏ ਦੀ ਬੋਲੀ ਲਗਾ ਦਿੱਤੀ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਰ ਵਾਰ ਸਰਬ ਸੰਮਤੀ ਨਾਲ ਚੋਣਾਂ ਲਈ ਮਸ਼ਹੂਰ ਪਿੰਡ ਹਰਦੋਰਵਾਲ ਕਲਾਂ ਦੇ ਜੰਝ ਘਰ 'ਚ ਐਤਵਾਰ ਨੂੰ ਵੀ ਇਸ ਸਬੰਧੀ ਬੈਠਕ ਹੋਈ। ਬੈਠਕ ਦੌਰਾਨ ਸਾਬਕਾ 30 ਸਾਲਾਂ ਤੋਂ ਸਰਬਸੰਮਤੀ ਨਾਲ ਚੁਣੀ ਜਾ ਰਹੀ ਹੈ ਪਿੰਡ ਹਰਦੋਰਵਾਲ ਕਲਾਂ ਦੀ ਪੰਚਾਇਤ, ਸਰਪੰਚ ਜਸਵਿੰਦਰ ਸਿੰਘ ਬਿੱਲਾ ਤੇ ਆਤਮਾ ਸਿੰਘ ਨੇ ਐਲਾਨ ਕੀਤਾ ਜੇ ਪਿੰਡ ਵਾਲੇ ਉਨਾ 'ਚੋਂ ਕਿਸੇ ਨੂੰ ਸਰਬਸਮੰਤੀ ਨਾਲ ਸਰਪੰਚ ਬਣਾਉਂਦੇ ਹਨ ਤਾਂ ਉਹ ਪਿੰਡ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਪੰਚੀ ਲਈ ਇਹ ਬੋਲੀ 50 ਲੱਖ ਰੁਪਏ ਦੀ ਸ਼ੁਰੂ ਹੋਈ ਸੀ, ਜੋ 2 ਕਰੋੜ ਰੁਪਏ 'ਤੇ ਜਾ ਰੁਕੀ। 

ਜਸਵਿੰਦਰ ਸਿੰਘ ਬਿੱਲਾ ਨੇ ਇਸ ਦੌਰਾਨ ਆਪਣੇ ਨਾਲ ਲਿਆਉਂਦੇ ਦੋ ਕਰੋੜ ਰੁਪਏ ਦੇ ਦੋ ਚੈੱਕ ਵੀ ਲਹਿਰਾਏ। ਉਨ੍ਹਾ ਕਿਹਾ ਕਿ ਜੇ ਪਿੰਡ ਵਾਲੇ ਚਾਹੁਣ ਤਾਂ ਉਹ 2 ਕਰੋੜ ਰੁਪਏ ਪਿੰਡ ਦੇ ਵਿਕਾਸ ਲਈ ਦੇਣ ਲਈ ਤਿਆਰ ਹਨ। ਸਰਪੰਚੀ ਲਈ ਦੋ ਕਰੋੜ ਦੀ ਪੇਸ਼ਕਸ਼ ਸੁਣ ਕੇ ਪਿੰਡ ਵਾਸੀ ਹੱਕੇ ਬੱਕੇ ਰਹਿ ਗਏ। 

ਇਸ ਤੋਂ ਬਾਅਦ ਇੱਕਠੇ ਹੋਏ ਪਿੰਡ ਵਾਸੀਆ ਨੇ ਕਿਹਾ ਕਿ 30 ਸਾਲ ਹੋ ਗਏ ਹਨ ਪਿੰਡ 'ਚ ਪੰਚਾਇਤ ਦੀ ਚੋਣ ਲਈ ਵੋਟਾ ਨਹੀ ਪਈਆ ਪਰ ਇਸ ਵਾਰ ਉਹ ਚਾਹੁੰਦੇ ਸਨ ਕਿ ਚੋਣ ਹੋਵੇ। ਸਾਬਕਾ ਸਰਪੰਚਾ ਨੇ ਸਰਪੰਚੀ ਲਈ ਦੋ ਕਰੋੜ ਦੀ ਪੇਸ਼ਕਸ਼ ਕਰ ਦਿੱਤੀ ਹੈ। ਹੁਣ ਇਸ ਸਬੰਧੀ ਜਲਦ ਪਿੰਡ ਦੀ ਸਾਂਝੀ ਮੀਟਿੰਗ ਕਰ ਕੇ ਫ਼ੈਸਲਾ ਲਿਆ ਜਾਵੇਗਾ।


DILSHER

Content Editor

Related News