ਨਾਜਾਇਜ਼ ਰੇਤ-ਬੱਜਰੀ ਦੇ 4 ਟਰੱਕ ਫੜੇ ਜਾਣ ਮਗਰੋਂ ਵੱਡਾ ਖੁਲਾਸਾ, ਪੁਲਸ ਨੇ ਖੋਲ੍ਹੀ ਜਾਅਲੀ ਬਿੱਲਾਂ ਦੀ ਪੋਲ

Sunday, Sep 29, 2024 - 05:10 PM (IST)

ਬਮਿਆਲ/ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਬੀਤੇ ਦੋ ਦਿਨ ਪਹਿਲਾਂ ਰਾਵੀ ਦਰਿਆ 'ਤੇ ਸਥਿਤ ਕਥਲੌਰ ਪੁੱਲ 'ਤੇ ਪੰਜਾਬ ਪੁਲਸ ਵੱਲੋਂ ਚਾਰ ਟਰੱਕਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ, ਜੋ ਜੰਮੂ ਕਸ਼ਮੀਰ ਤੋਂ ਨਜਾਇਜ਼ ਤੌਰ 'ਤੇ ਕਰੈਸ਼ਰ ਮਟੀਰੀਅਲ ਲੈ ਕੇ ਪੰਜਾਬ ਵੱਲ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਦੌਰਾਨ ਇੱਕ ਟਰੱਕ ਡਰਾਈਵਰ ਵੱਲੋਂ ਪਿੱਛੇ ਲੱਗੀ ਪੁਲਸ ਦੇਖ ਕੇ ਚੱਲ ਰਹੀ ਗੱਡੀ ਦੀ ਲਿਫਟ ਚੁੱਕ ਦਿੱਤੀ ਸੀ। ਇਸ ਤੋਂ ਬਾਅਦ ਟਰੱਕ ਦੀ ਸਾਰੀ ਰੇਤ ਸੜਕ 'ਤੇ ਖਿਲਾਰਣ ਦੀ ਘਿਨਾਉਣੀ ਹਰਕਤ ਕੀਤੀ ਗਈ ਸੀ। ਜਿਸ ਨਾਲ ਟਰੱਕ ਡਰਾਈਵਰ ਗੱਡੀ ਭਜਾ ਕੇ ਲਿਜਾਣ 'ਚ ਕਾਮਯਾਬ ਰਿਹਾ। ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਤਿੰਨ ਟਰੱਕਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ। 

ਇਹ ਵੀ ਪੜ੍ਹੋ ਇਸ ਪਿੰਡ 'ਚ ਮੁੰਡੇ ਕਰਦੇ ਨੇ 2 ਵਿਆਹ, ਭੈਣਾਂ ਵਾਂਗ ਰਹਿੰਦੀਆਂ ਸੌਂਕਣਾਂ, ਹੈਰਾਨ ਕਰ ਦੇਵੇਗੀ ਪੂਰੀ ਖ਼ਬਰ

ਪੁਲਸ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਭੱਜੇ ਟਰੱਕ ਡਰਾਈਵਰਾਂ ਨੂੰ ਟਰੱਕ ਸਮੇਤ ਕਾਬੂ ਕਰ ਲਿਆ। ਚਾਰ ਟਰੱਕਾਂ ਦੇ ਜਦੋਂ ਡਾਕੂਮੈਂਟ ਜਾਂਚ ਕੀਤੇ ਗਏ ਤਾਂ ਇੱਕ ਵੱਡਾ ਖੁਲਾਸਾ ਹੋਇਆ। ਇਸ ਸਬੰਧੀ ਐੱਸਐੱਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚਾਰ ਟਰੱਕ ਧਾਰਕਾਂ ਕੋਲ ਕਰੈਸ਼ਰ ਮਟੀਰੀਅਲ ਦੇ ਜੋ ਬਿੱਲ ਸਨ, ਉਹ ਮਾਈਨਿੰਗ ਵਿਭਾਗ ਵੱਲੋਂ ਜਾਰੀ ਕੀਤੇ ਨਾ ਹੋਣ ਦੀ ਥਾਂ ਡੁਪਲੀਕੇਟ ਬਿੱਲ ਸਨ, ਜੋ ਕੰਪਿਊਟਰ ਰਾਹੀਂ ਖੁਦ ਤਿਆਰ ਕੀਤੇ ਗਏ ਸਨ। ਐੱਸਐੱਸਪੀ ਢਿੱਲੋਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹਨਾਂ ਬਿੱਲਾਂ ਦੇ ਉੱਪਰ ਜੋ ਕਿਊ ਆਰ ਕੋਡ ਸੀ, ਉਸ ਨੂੰ ਸਕੈਨ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਉਹ ਮਾਈਨਿੰਗ ਵਿਭਾਗ ਦੀ ਸਾਈਟ ਖੋਲਣ ਦੀ ਬਜਾਏ ਕਿਸੇ ਨਿੱਜੀ ਏਜੰਸੀ ਦੀ ਸਾਈਟ ਖੋਲ ਰਿਹਾ ਸੀ। 

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਇਸ ਨਾਲ ਇਹ ਸਿੱਧ ਹੋਇਆ ਕਿ ਇਹ ਟਰੱਕ ਡਰਾਈਵਰ ਪਿਛਲੇ ਲੰਬੇ ਸਮੇਂ ਤੋਂ ਇਵੇਂ ਦੇ ਬੋਗਸ ਬਿੱਲ ਬਣਾ ਕੇ ਗੱਡੀਆਂ ਨੂੰ ਜੰਮੂ ਕਸ਼ਮੀਰ ਤੋਂ ਪੰਜਾਬ ਵਿੱਚ ਲਿਆਉਂਦੇ ਰਹੇ ਹਨ ਅਤੇ ਨਜਾਇਜ਼ ਤੌਰ 'ਤੇ ਰੇਤ ਬੱਜਰੀ ਦੀ ਤਸਕਰੀ ਕਰਦੇ ਰਹੇ ਹਨ। ਪੰਜਾਬ ਪੁਲਸ ਨੇ ਛੇ ਲੋਕਾਂ ਖ਼ਿਲਾਫ਼ ਮਾਈਨਿੰਗ ਐਕਟ ਅਤੇ 420 ਦਾ ਮਾਮਲਾ ਦਰਜ ਕਰ ਦਿੱਤਾ ਅਤੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਐੱਸ.ਐੱਸ.ਪੀ. ਪਠਾਨਕੋਟ ਨੇ ਇਸ ਸਬੰਧੀ ਦੱਸਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਹੋਰ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਜੋ ਵੀ ਲੋਕ ਪਿਛਲੇ ਲੰਬੇ ਸਮੇਂ ਤੋਂ ਇਵੇਂ ਦੇ ਬੋਗਸ ਡਾਕੂਮੈਂਟ ਬਣਾ ਕੇ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦੇ ਰਹੇ ਸਨ, ਉਹਨਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਰੂਹ ਕੰਬਾਊ ਹਾਦਸਾ: ਬੱਸ ਨੇ ਉੱਡਾਏ 3 ਵਾਹਨ, 7 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News