ਪੁਲਸ ਵਲੋਂ ਪਿਸਤੌਲ ਅਤੇ 4 ਜਿੰਦਾ ਕਾਰਤੂਸਾਂ ਸਣੇ 1 ਕਾਬੂ

Thursday, Sep 19, 2024 - 05:21 PM (IST)

ਪੁਲਸ ਵਲੋਂ ਪਿਸਤੌਲ ਅਤੇ 4 ਜਿੰਦਾ ਕਾਰਤੂਸਾਂ ਸਣੇ 1 ਕਾਬੂ

ਤਪਾ ਮੰਡੀ (ਸ਼ਾਮ, ਗਰਗ) : ਜ਼ਿਲ੍ਹਾ ਪੁਲਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ ਅਤੇ ਸਨਦੀਪ ਸਿੰਘ ਮੰਡ ਕਪਤਾਨ ਪੁਲਸ (ਇੰਨ) ਦੇ ਦਿਸ਼ਾ-ਨਿਰਦੇਸ਼ ਤਹਿਤ ਪੁਲਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ ਚਲਾਈ ਗਈ ਮੁਹਿੰਮ ਤਹਿਤ ਪਿਸਤੌਲ (ਦੇਸੀ ਕੱਟਾ) ਅਤੇ 4 ਜਿੰਦਾ ਕਾਰਤੂਸਾਂ ਸਣੇ 1 ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਡੀ.ਐੱਸ.ਪੀ ਦਫਤਰ ਤਪਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰੂੜੇਕੇ ਕਲਾਂ ਦੇ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਦੀ ਅਗਵਾਈ ਹੇਠ ਪੁਲਸ ਵਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਟੀ-ਪੁਆਇੰਟ ਲਿੰਕ ਰੋਡ ਜੋ ਪਿੰਡ ਪੱਖੋਂ ਕਲਾ ਤੋਂ ਤਪਾ ਨੂੰ ਜਾਂਦੀ ਹੈ ਪਰ ਗਸ਼ਤ ਕਰ ਰਹੇ ਸੀ। ਇਸ ਦੌਰਾਨ ਜਦੋਂ ਪੁਲਸ ਹਮਾਰਾ ਪੈਟਰੋਲ ਪੰਪ ਤੋਂ ਥੋੜਾ ਪਿੱਛੇ ਜੋ ਸੜਕ ਗੁਰੂਸਰ ਗੁਰਦੁਆਰਾ ਸਾਹਿਬ ਨੂੰ ਮੁੜਦੀ ਹੈ ਪਾਸ ਪੁੱਜੀ ਤਾਂ ਸੜਕ ਦੇ ਕਿਨਾਰੇ ਬੋਹੜ ਅਤੇ ਪਿੱਪਲ ਦੇ ਦਰੱਖਤ ਹੇਠਾਂ ਇਕ ਵਿਅਕਤੀ ਬੈਠਾ ਦਿਖਾਈ ਦਿੱਤਾ।

ਪੁਲਸ ਨੇ ਉਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਚੈੱਕ ਕੀਤਾ ਤਾਂ ਉਸ ਪਾਸੋਂ 1 ਪਿਸਤੋਲ ਦੇਸੀ (ਕੱਟਾ) 315 ਬੋਰ ਅਤੇ 4 ਜਿੰਦਾ ਕਾਰਤੂਸ 315 ਬੋਰ ਬਰਾਮਦ ਹੋਏ। ਉਕਤ ਵਿਅਕਤੀ ਨੇ ਪਹਿਚਾਣ ਵਜੋਂ ਆਪਣਾ ਨਾਂ ਸਰਬਜੀਤ ਸਿੰਘ ਉਰਫ ਸਰਬਾ ਪੁੱਤਰ ਜਗਰਾਜ ਸਿੰਘ ਵਾਸੀ ਗੋਨਾ ਪੱਤੀ ਪੱਖੋਂ ਕਲਾਂ ਦੱਸਿਆ। ਪੁਲਸ ਨੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਹਾਇਕ ਥਾਣੇਦਾਰ ਬਲਦੇਵ ਸਿੰਘ, ਹੌਲਦਾਰ ਗੁਰਸੇਵਕ ਸਿੰਘ, ਹੌਲਦਾਰ ਜਸਵਿੰਦਰ ਸਿੰਘ ਰਾਜੀਆ ਆਦਿ ਪੁਲਸ ਮੁਲਾਜ਼ਮ ਮੌਜੂਦ ਸਨ।


author

Gurminder Singh

Content Editor

Related News