ਇਸ਼ਕ ਦੇ ਚੱਕਰ ''ਚ ਨੌਜਵਾਨ ਨੇ ਜੀਵਨ-ਲੀਲਾ ਕੀਤੀ ਖਤਮ
Tuesday, Mar 19, 2019 - 02:09 PM (IST)
ਪਟਿਆਲਾ (ਜੈਨ) : ਰੋਹਟੀ ਪੁਲ ਲਾਗੇ ਸਥਿਤ ਹਰਚੰਦ ਕਾਲੋਨੀ ਦੇ 21 ਸਾਲਾ ਨੌਜਵਾਨ ਵਿਜੇ ਕੁਮਾਰ ਪੁੱਤਰ ਕਾਕਾ ਰਾਮ ਨੇ ਇਸ਼ਕ ਦੇ ਚੱਕਰ 'ਚ ਪੱਖੇ ਨਾਲ ਲਟਕ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਲਾਸ਼ ਦਾ ਬਾਅਦ ਦੁਪਹਿਰ ਸਿਵਲ ਹਸਪਤਾਲ ਮੋਰਚਰੀ ਵਿਚ ਪੋਸਟਮਾਰਟਮ ਕੀਤਾ ਗਿਆ। ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਕਾਕਾ ਰਾਮ ਦੇ ਬਿਆਨਾਂ 'ਤੇ ਸੋਮਾ ਨਾਮੀ ਮਹਿਲਾ ਸਮੇਤ 3 ਵਿਅਕਤੀਆਂ ਖਿਲਾਫ ਧਾਰਾ 306 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਵਾਰਸਾਂ ਨੇ ਮੌਤ ਲਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਨੌਜਵਾਨ ਖੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ 'ਤੇ ਲਾਈਵ ਹੋਇਆ ਸੀ।