ਪਤਨੀ ਪ੍ਰੇਮੀ ਨਾਲ ਹੋਈ ਫ਼ਰਾਰ ਤਾਂ ਪਤੀ ਨੇ ਖੁਦ ’ਤੇ ਕੀਤਾ ਤਸ਼ੱਦਦ, ਮੌਤ

Thursday, Jul 09, 2020 - 11:05 AM (IST)

ਪਤਨੀ ਪ੍ਰੇਮੀ ਨਾਲ ਹੋਈ ਫ਼ਰਾਰ ਤਾਂ ਪਤੀ ਨੇ ਖੁਦ ’ਤੇ ਕੀਤਾ ਤਸ਼ੱਦਦ, ਮੌਤ

ਪਠਾਨਕੋਟ (ਸ਼ਾਰਦਾ) : ਬੀਤੀ ਰਾਤ ਪਤਨੀ ਤੋਂ ਪ੍ਰੇਸ਼ਾਨ 27 ਸਾਲਾ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਅੱਧੀ ਰਾਤ 3 ਵਜੇ ਦੇ ਕਰੀਬ ਸੈਨਗੜ੍ਹ ਮੁਹੱਲੇ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਉਰਫ਼ ਸੰਨੀ ਦੇ ਕਮਰੇ 'ਚ ਜਿਉਂ ਹੀ ਪੱਖਾ ਡਿੱਗਣ ਦੀ ਅਵਾਜ਼ ਸੁਣਾਵੀ ਦਿੱਤੀ ਤਾਂ ਕਮਰੇ ਦੇ ਬਾਹਰ ਸੁੱਤੇ ਉਸ ਦੇ ਪਿਤਾ ਨੇ ਕਮਰੇ ਦਾ ਦਰਵਾਜਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਉਸ ਦਾ ਪੁੱਤਰ ਸੰਨੀ ਜ਼ਮੀਨ 'ਤੇ ਡਿੱਗਾ ਪਿਆ ਸੀ। ਹਫੜਾ-ਦਫਰੀ 'ਚ ਸੰਨੀ ਨੂੰ ਡਾਕਟਰ ਕੋਲ ਲਿਜਾਇਆ, ਜਿਥੇ ਡਾਕਟਰ ਨੇ ਉਸ ਨੂੰ ਕਰੰਟ ਲੱਗਣ ਕਾਰਣ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ: ਇਕ ਹੋਰ ਮਰੀਜ਼ ਨੇ ਤੋੜਿਆ ਦਮ

ਪੁਲਸ ਨੇ ਮ੍ਰਿਤਕ ਨੌਜਵਾਨ ਜੇਬ 'ਚੋਂ ਇਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਹੈ, ਜਿਸ 'ਚ ਉਸ ਨੇ ਸਾਫ਼ ਲਿਖਿਆ ਸੀ ਕਿ ਉਸ ਦੀ ਮੌਤ ਦਾ ਕਾਰਣ ਉਸ ਦੀ ਪਤਨੀ ਰਿੰਪੀ, ਪਤਨੀ ਦਾ ਪ੍ਰੇਮੀ ਨਰੇਸ਼ ਕੁਮਾਰ ਅਤੇ ਪ੍ਰੇਮੀ ਦੀ ਚਾਚੀ ਹੈ। ਮ੍ਰਿਤਕ ਦੇ ਪਿਤਾ ਮਦਨ ਲਾਲ ਅਤੇ ਚਾਚੀ ਬੋਵੀ ਨੇ ਦੱਸਿਆ ਕਿ ਜਦੋਂ ਤੋਂ ਮ੍ਰਿਤਕ ਦੀ ਪਤਨੀ ਆਪਣੀ ਬੱਚੀ ਸਮੇਤ ਉਸ ਨੂੰ ਛੱਡ ਕੇ ਭੱਜ ਗਈ ਸੀ ਉਦੋਂ ਤੋਂ ਉਹ ਪ੍ਰੇਸ਼ਾਨ ਰਹਿੰਦਾ ਸੀ ਕਿਉਂਕਿ ਉਸ ਨੂੰ ਆਪਣੀ ਬੱਚੀ ਨਾਲ ਬਹੁਤ ਪਿਆਰ ਸੀ, ਜਿਸਦੇ ਚਲਦੇ ਉਹ ਵਾਰ-ਵਾਰ ਪਤਨੀ ਦੇ ਪ੍ਰੇਮੀ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਇਹੀ ਮੰਗ ਕਰਦਾ ਸੀ ਕਿ ਉਹ ਉਸ ਦੀ ਬੱਚੀ ਨੂੰ ਵਾਪਸ ਭੇਜ ਦੇਣ ਅਤੇ ਬੀਤੇ ਦਿਨ ਵੀ ਜਦੋਂ ਉਸ ਨੇ ਬੇਟੀ ਨੂੰ ਵਾਪਸ ਕਰਨ ਲਈ ਪ੍ਰੇਮੀ ਦੀ ਚਾਚੀ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਸਨੇ ਇੰਨੀਆਂ ਗਾਲਾਂ ਕੱਢੀਆਂ, ਜਿਸ ਨੂੰ ਸੁਣ ਕੇ ਉਹ ਦੁਖੀ ਹੋ ਗਿਆ ਅਤੇ ਉਸ ਨੇ ਇੰਨਾ ਵੱਡਾ ਕਦਮ ਚੁੱਕਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਡਵੀਜ਼ਨ ਨੰ.2 ਦੇ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਮ੍ਰਿਤਕ ਤੋਂ ਪ੍ਰਾਪਤ ਹੋਏ ਸੁਸਾਇਡ ਨੋਟ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਮ੍ਰਿਤਕ ਸੰਨੀ ਦੀ ਪਤਨੀ ਰਿੰਪੀ, ਉਸਦੇ ਪ੍ਰੇਮੀ ਨਰੇਸ਼ ਕੁਮਾਰ ਅਤੇ ਨਰੇਸ਼ ਦੀ ਚਾਚੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋਂ : ਸ਼ਰਮਨਾਕ ਘਟਨਾ: 12 ਸਾਲਾ ਬੱਚੇ ਨਾਲ ਸਮੂਹਿਕ ਬਦਫੈਲੀ, ਵੀਡੀਓ ਬਣਾ ਕੇ ਕੀਤੀ ਵਾਇਰਲ


author

Baljeet Kaur

Content Editor

Related News