ਗਰਭਵਤੀ ਧੀ ਨੂੰ ਪੱਖੇ ਨਾਲ ਲਟਕਦਾ ਵੇਖ ਪਰਿਵਾਰ ਹੋਇਆ ਬੇਸੁੱਧ, ਸਹੁਰਿਆਂ 'ਤੇ ਲਗਾਏ ਇਲਜ਼ਾਮ
Friday, Jul 03, 2020 - 12:26 PM (IST)
ਪਠਾਨਕੋਟ (ਸ਼ਾਰਦਾ) : ਸਥਾਨਕ ਮੁਹੱਲਾ ਕਾਜ਼ੀਪੁਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਆਹੁਤਾ ਜੋ ਕਿ ਗਰਭਵਤੀ ਸੀ ਦੀ ਲਾਸ਼ ਸ਼ੱਕੀ ਹਾਲਤਾਂ ਵਿੱਚ ਪੱਖੇ ਨਾਲ ਟਕਦਕੀ ਹੋਈ ਪਾਈ ਗਈ। ਪਹਿਲੇ ਦੇਖਣੀ ਵਿਚ ਇਹ ਹੀ ਦੇਖਣ ਨੂੰ ਮਿਲਿਆ ਕਿ ਔਰਤ ਨੇ ਚੁੰਨੀ ਦੇ ਨਾਲ ਹੀ ਜੀਵਨ ਲੀਲਾ ਸਮਾਪਤ ਕੀਤੀ ਹੈ ਪਰ ਕੁਝ ਹੀ ਦੇਰ ਬਾਅਦ ਜਦੋਂ ਮ੍ਰਿਤਕ ਔਰਤ ਦੇ ਪਰਿਵਾਰ ਵਾਲੇ ਪੁੱਜੇ ਤਾਂ ਉਨ੍ਹਾਂ ਨੇ ਸਹੁਰੇ ਪੱਖ ਤੇ ਉਸ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ। ਉਥੇ ਹੀ ਸਵੇਰੇ ਜਿਉਂ ਹੀ ਮ੍ਰਿਤਕ ਔਰਤ ਦੇ ਬਾਰੇ ਵਿੱਚ ਸਨਸਨੀ ਫੈਲੀ ਤਾਂ ਥੋੜ੍ਹੀ ਹੀ ਦੇਰ ਵਿਚ ਏ.ਐੱਸ.ਆਈ. ਬਲਵਿੰਦਰ ਸਿੰਘ ਮਾਮਲੇ ਦੀ ਜਾਂਚ ਕਰਨ ਲਈ ਪੁੱਜੇ ਅਤੇ ਉਨ੍ਹਾਂ ਨੇ ਮ੍ਰਿਤਕਾ ਦੇ ਸਬੂਤ ਜੁਟਾਉਣ ਦਾ ਯਤਨ ਕੀਤਾ। ਜਿਉਂ-ਜਿਉਂ ਸਮੇਂ ਵੱਧਦਾ ਗਿਆ ਤਾਂ ਮ੍ਰਿਤਕਾ ਦੇ ਪੇਕੇ ਪੱਖ ਨੇ ਹੱਤਿਆ ਦਾ ਦੋਸ਼ ਲਗਾਉਂਦੇ ਹੋਏ ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾਇਆ ਅਤੇ ਇਸਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਤੇ ਦਹੇਜ ਦੇ ਲਈ ਤੰਗ ਪ੍ਰੇਸਾਨ ਕਰਨ ਦਾ ਦੋਸ਼ ਲਗਾਇਆ। ਜਿਸਦੇ ਉਪਰੰਤ ਡੀ.ਐਸ.ਪੀ. ਸਿਟੀ ਰਜਿੰਦਰ ਮਨਹਾਸ ਮੌਕੇ ਤੇ ਘਟਨਾ ਵਾਲੀ ਜਗ੍ਹਾ ਤੇ ਪੁੱਜੇ ਅਤੇ ਉਨ੍ਹਾਂ ਨੇ ਸਥਿਤੀ ਦਾ ਜਾਇਜਾ ਲਿਆ। ਉਥੇ ਹੀ ਦੂਜੇ ਪਾਸੇ ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜ੍ਹੋਂ : ਨੌਜਵਾਨ ਨੂੰ ਖੁਸਰਾ ਬਣਾਉਣ ਦੀ ਸਾਜਿਸ਼, ਬੇਹੋਸ਼ ਕਰਕੇ ਕੱਟਿਆ ਗੁਪਤ ਅੰਗ
ਮ੍ਰਿਤਕਾ ਦੇ ਪਿਤਾ ਅਜੀਤ ਸਭਰਵਾਲ, ਮਾਤਾ ਨੀਲਮ ਅਤੇ ਭਰਾ ਅਭਿਸ਼ੇਕ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 6 ਮਹੀਨੇ ਪਹਿਲਾਂ ਵਿਸ਼ਾਲ ਮਹਾਜਨ ਜੋ ਕਿ ਪੇਸ਼ੇ ਤੋਂ ਇਕ ਬੈਂਕ ਵਿਚ ਕੰਮ ਕਰਦਾ ਸੀ ਅਤੇ ਤਾਲਾਬੰਦੀ ਦੇ ਸਮੇਂ ਤੋਂ ਉਹ ਘਰ ਵਿਚ ਹੀ ਕਰਿਆਨੇ ਦੀ ਦੁਕਾਨ ਚਲਾ ਰਿਹਾ ਸੀ, ਦੇ ਨਾਲ ਹੋਇਆ ਸੀ । ਥੋੜ੍ਹੇ ਹੀ ਸਮੇਂ ਬਾਅਦ ਉਨ੍ਹਾਂ ਦੀ ਬੇਟੀ ਨੂੰ ਦਹੇਜ਼ ਨੂੰ ਲੈ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ । ਬੀਤੇ ਦਿਨ ਵੀ ਲੜਕੀ ਦੇ ਮੋਬਾਈਲ ਦਾ ਰੀਚਾਰਜ਼ ਖਤਮ ਸੀ ਅਤੇ ਉਸ ਨੇ ਜਦੋਂ ਜਿਉਂ ਹੀ ਮੋਬਾਈਲ ਰੀਚਾਰਜ ਕਰਨ ਲਈ ਆਪਣੇ ਪਤੀ ਨੂੰ ਕਿਹਾ ਤਾਂ ਉਸ ਨੇ ਇਸ ਗੱਲ ਤੇ ਝਗੜਾ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਪਰਿਵਾਰ ਵਾਲਿਆਂ ਤੋਂ ਹੀ ਰੀਚਾਰਜ ਕਰਵਾਏ ਜਿਨ੍ਹਾਂ ਦੇ ਨਾਲ ਉਹ ਗੱਲਬਾਤ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਵੀ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਥੋੜ੍ਹੀ ਦੇਰ ਉਪਰੰਤ ਆਪਣੀ ਬੇਟੀ ਨੂੰ ਫੋਨ ਕੀਤਾ ਜਿਸ 'ਤੇ ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਹੁਣ ਉਹ ਸਵੇਰੇ ਹੀ ਆਉਣ ਪਰ ਜਿਉਂ ਹੀ ਅੱਜ ਸਵੇਰੇ ਬੇਟੀ ਦੇ ਘਰ ਪੁੱਜੇ ਤਾਂ ਆਪਣੀ ਬੇਟੀ ਨੂੰ ਪੱਖੇ ਨਾਲ ਲਟਕਦਾ ਦੇਖ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਿਉਂਕਿ ਉਨ੍ਹਾਂ ਦੀ ਬੇਟੀ ਨੂੰ ਜਦੋਂ ਥੱਲੇ ਲਾਇਆ ਤਾਂ ਉਹ ਦਮ ਤੋੜ ਚੁੱਕੀ ਸੀ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੇਟੀ ਗਰਭਵਤੀ ਸੀ ਅਤੇ ਬੀਤੇ ਦਿਨ ਵੀ ਜਦੋਂ ਉਹ ਡਾਕਟਰੀ ਜਾਂਚ ਕਰਵਾ ਕੇ ਵਾਪਸ ਆਈ ਤਾਂ ਉਸ ਦੇ ਇਲਾਜ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ।ਉਥੇ ਹੀ ਸ਼ੱਕੀ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਵਿਸ਼ਾਲ ਮਹਾਜਨ, ਸੱਸ ਆਸ਼ਾ ਅਤੇ ਨਨਾਣ ਰੇਖਾ ਖਿਲਾਫ਼ ਮੁਕੱਦਮਾ ਨੰ.105 ਆਈ.ਪੀ.ਸੀ ਦੀ ਧਾਰਾ 304 ਬੀ. ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋਂ : ਕਲਯੁੱਗੀ ਪੁੱਤਾਂ ਦਾ ਕਾਰਾ : ਕੁੱਟ-ਕੁੱਟ ਮਾਰ ਦਿੱਤਾ ਮਾਂ ਦਾ ਪਹਿਲਾਂ ਪਤੀ