ਲਾਪਤਾ ਬੱਚਿਆਂ ਦੀਆਂ ਲਾਸ਼ਾਂ ਦੇਖ ਮਾਪਿਆਂ ਦੇ ਨਿਕਲੇ ਤ੍ਰਾਹ

Thursday, Sep 28, 2017 - 08:54 PM (IST)

ਲਾਪਤਾ ਬੱਚਿਆਂ ਦੀਆਂ ਲਾਸ਼ਾਂ ਦੇਖ ਮਾਪਿਆਂ ਦੇ ਨਿਕਲੇ ਤ੍ਰਾਹ

ਰੂਪਨਗਰ-  ਰੂਪਨਗਰ ਦੇ ਉੱਚਾ ਖੇੜਾ ਵਾਸੀ ਦੇ ਲਾਪਤਾ ਹੋਏ ਬੱਚਿਆਂ ਦੀ ਲਾਸ਼ਾਂ ਅੱਜ ਪੁਲਸ ਵਲੋਂ ਬਰਾਮਦ ਕਰ ਲਈਆਂ ਗਈਆਂ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਉੱਚਾ ਖੇੜਾ ਵਾਸੀ ਸ਼ਿਵਮ (6) ਤੇ ਮਾਨਵ (10) ਬੀਤੇ ਸੋਮਵਾਰ ਘਰੋਂ ਸਕੂਲ ਲਈ ਨਿਕਲੇ ਸਨ, ਜੋ ਕਿ ਸਥਾਨਕ ਐੱਸ. ਡੀ. ਸਕੂਲ ਕੇ. ਜੀ. ਵਿਚ ਤੀਸਰੀ ਜਮਾਤ 'ਚ ਪੜ੍ਹਦੇ ਸਨ। ਸਵੇਰੇ ਘਰੋਂ ਸਕੂਲ ਲਈ ਨਿਕਲੇ ਬੱਚੇ ਜਦੋਂ ਸਕੂਲ ਛੁੱਟੀ ਹੋਣ 'ਤੇ ਵੀ ਘਰ ਨਾ ਪੁੱਜੇ ਤਾਂ ਮਾਪਿਆਂ ਨੇ ਉਨ੍ਹਾਂ ਦੀ ਤਲਾਸ਼ ਕੀਤੀ ਤੇ ਪਤਾ ਲੱਗਾ ਕਿ ਬੱਚੇ ਸਕੂਲ ਵੀ ਨਹੀਂ ਪੁੱਜੇ ਸਨ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਵਲੋਂ ਉਸ ਦਿਨ ਤੋਂ ਦੋਵਾਂ ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਇਸੇ ਦੌਰਾਨ ਅੱਜ ਸਵੇਰੇ ਪੁਲਸ ਨੂੰ ਸ਼ਿਵਮ ਤੇ ਮਾਨਵ ਦੋਵਾਂ ਦੀਆਂ ਲਾਸ਼ਾਂ ਰੂਪਨਗਰ ਦੇ ਪਿੰਡ ਕਟਲੀ ਦੇ ਜੰਗਲ 'ਚੋਂ ਬਰਾਮਦ ਹੋਈਆਂ।

PunjabKesariਪੁਲਸ ਵਲੋਂ ਦੋਵਾਂ ਲਾਸ਼ਾਂ ਦੀ ਪਛਾਣ ਕਰਨ ਲਈ ਉਨ੍ਹਾਂ ਦੇ ਮਾਪਿਆਂ ਨੂੰ ਮੌਕੇ 'ਤੇ ਸੱਦਿਆ ਗਿਆ। ਜਿਨ੍ਹਾਂ ਨੂੰ ਦੇਖ ਬੱਚਿਆਂ ਦੇ ਮਾਪਿਆਂ ਦੇ ਤ੍ਰਾਹ ਨਿਕਲ ਗਏ। ਬੱਚਿਆਂ ਦੀ ਮਾਂ ਰਜਨੀ ਦੇ ਮੂੰਹੋਂ ਸਿਰਫ ਇਹੀ ਗੱਲ ਨਿਕਲੀ ਕਿ ਮੈਂ ਤਾਂ ਸਕੂਲ ਤਿਆਰ ਕਰਕੇ ਪੜ੍ਹਣ ਭੇਜੇ ਸਨ, ਮੈਨੂੰ ਕੀ ਪਤਾ ਸੀ ਕਿ ਉਨ੍ਹਾਂ ਦੀਆਂ ਲਾਸ਼ਾਂ ਹੀ ਪਰਤਨਗੀਆਂ। ਮੌਕੇ ਤੋਂ ਦੋਵਾਂ ਦੇ ਸਕੂਲ ਬੈਗ ਵੀ ਬਰਾਮਦ ਹੋਏ ਹਨ। ਫਿਲਹਾਲ ਪੁਲਸ ਨੇ ਸਾਰੇ ਮਾਮਲੇ ਦੀ ਜਾਂਚ ਹੋਰ ਤੇਜ਼ ਕਰ ਦਿੱਤੀ ਹੈ।


Related News