ਪਹਿਲਗਾਮ ਹਮਲੇ ਮਗਰੋਂ ਸ਼੍ਰੀ ਸਨਾਤਨ ਮਹਾਸਭਾ ਨੇ ਅੱਤਵਾਦੀਆਂ ਦੇ ਪੁਤਲੇ ਸਾੜ ਪਾਕਿਸਤਾਨ ਵਿਰੁੱਧ ਕੀਤੀ ਨਾਰੇਬਾਜ਼ੀ

Friday, Apr 25, 2025 - 03:39 PM (IST)

ਪਹਿਲਗਾਮ ਹਮਲੇ ਮਗਰੋਂ ਸ਼੍ਰੀ ਸਨਾਤਨ ਮਹਾਸਭਾ ਨੇ ਅੱਤਵਾਦੀਆਂ ਦੇ ਪੁਤਲੇ ਸਾੜ ਪਾਕਿਸਤਾਨ ਵਿਰੁੱਧ ਕੀਤੀ ਨਾਰੇਬਾਜ਼ੀ

ਭਵਾਨੀਗੜ੍ਹ (ਕਾਂਸਲ)- ਮਿੰਨੀ ਸਵਿਟਜ਼ਰਲੈਂਡ ਦੇ ਨਾਂ ਨਾਲ ਜਾਣੇ ਜਾਂਦੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀਆਂ ਵੱਲੋਂ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ 26 ਤੋਂ ਵੱਧ ਨਿਹੱਥੇ ਸੈਲਾਨੀਆਂ ਨੂੰ  ਬੇਰਹਿਮੀ ਨਾਲ ਮਾਰ ਦੇਣ ਦੇ ਇਸ ਗੈਰ-ਮਨੁੱਖੀ ਕਾਰੇ ਦੇ ਵਿਰੋਧ ਵਿਚ ਸ਼੍ਰੀ ਸਨਾਤਨ ਮਹਾਸਭਾ ਵੱਲੋਂ ਰੋਸ ਮਾਰਚ ਕੀਤਾ ਗਿਆ। ਸ਼ਹਿਰ 'ਚੋਂ ਲੰਘਦੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ਉੱਪਰ ਬਲਿਆਲ ਰੋਡ ਕੱਟ ਨਜ਼ਦੀਕ ਅੱਤਵਾਦੀਆਂ ਦੇ ਪੁਤਲੇ ਸਾੜੇ ਗਏ ਅਤੇ ਪਾਕਿਸਤਾਨ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਰਾਹਤ ਭਰੀ ਖ਼ਬਰ

ਇਸ ਮੌਕੇ ਵੱਡੀ ਗਿਣਤੀ ਵਿਚ ਗਊਸ਼ਾਲਾ ਚੌਂਕ ਵਿਖੇ ਇਕੱਠੇ ਹੋਏ ਸ਼੍ਰੀ ਸਨਾਤਨ ਮਹਾ ਸਭਾ ਦੇ ਆਗੂਆਂ ਨਰਿੰਦਰ ਮਿੱਤਲ ਸ਼ੈਲੀ ਮੰਡਲ ਪ੍ਰਧਾਨ ਭਾਜਪਾ, ਸ਼ਾਮ ਸੱਚਦੇਵਾ, ਮਨੀਸ਼ ਕੁਮਾਰ ਗਿੰਨੀ ਕੱਦ, ਪਵਨ ਕੁਮਾਰ ਸ਼ਰਮਾ, ਮਨਦੀਪ ਅੱਤਰੀ ਪ੍ਰਧਾਨ ਬ੍ਰਾਹਮਣ ਸਭਾ, ਰਿੰਪੀ ਸ਼ਰਮਾ, ਡਾਕਟਰ ਰਾਜਕੁਮਾਰ ਲੋਮਸ, ਗਜਿੰਦਰ ਰਾਜਪੁਰੋਹਿਤ, ਕ੍ਰਿਸ਼ਨ ਕੁਮਾਰ ਸਾਬਕਾ ਕੌਂਸਲਰ ਅਤੇ ਨਰਿੰਦਰ ਰਤਨ ਸਮੇਤ ਵੱਡੀ ਗਿਣਤੀ ਵਿਚ ਮੌਜੂਦ ਸਭਾ ਦੇ ਹੋਰ ਆਗੂਆਂ ਵੱਲੋਂ ਇਸ ਅੱਤਵਾਦੀ ਹਮਲੇ ਦੇ ਵਿਚ ਸ਼ਹੀਦ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ਨੇ ਇਸ ਘਟਨਾਕ੍ਰਮ ਦੀ ਜ਼ੋਰਦਾਰ ਸ਼ਬਦਾਂ ਦੇ ਵਿਚ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਵਿਚੋਂ ਅੱਤਵਾਦ ਦਾ ਪੂਰੀ ਤਰ੍ਹਾਂ ਸਫਾਇਆ ਕੀਤਾ ਜਾਵੇ ਤੇ ਅੱਤਵਾਦੀਆਂ ਦੀ ਮਦਦ ਕਰਨ ਵਾਲੇ ਵਿਅਕਤੀਆਂ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News