ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੇ 3,78,000
Friday, Sep 29, 2017 - 12:36 AM (IST)

ਸੰਗਰੂਰ, (ਵਿਵੇਕ ਸਿੰਧਵਾਨੀ,ਰਵੀ)- ਵਿਦੇਸ਼ ਭੇਜਣ ਦੇ ਨਾਂ 'ਤੇ 3,78,000 ਰੁ. ਦੀ ਠੱਗੀ ਮਾਰਨ 'ਤੇ ਇਕ ਵਿਅਕਤੀ ਖਿਲਾਫ ਥਾਣਾ ਸੰਦੌੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫੁਰਾਲ ਨੇ ਐੈੱਸ. ਐੈੱਸ. ਪੀ. ਸੰਗਰੂਰ ਨੂੰ ਇਕ ਦਰਖਾਸਤ ਦਿੱਤੀ ਕਿ ਜਨਵਰੀ 2014 'ਚ ਉਸਦੇ ਘਰ ਉਸ ਦਾ ਦੋਸਤ ਜੋਰਾ ਸਿੰਘ ਚੀਮਾ ਆਇਆ, ਜਿਸ ਨਾਲ ਅਮਨਦੀਪ ਸਿੰਘ ਉਰਫ ਲੱਕੀ ਪੁੱਤਰ ਰਾਮਦਾਸ ਵਾਸੀ ਭਸੌੜ ਥਾਣਾ ਸਦਰ ਧੂਰੀ ਵੀ ਸੀ। ਉਕਤ ਵਿਅਕਤੀ ਨੇ ਉਸਨੂੰ ਉਸਦੇ ਬੇਟੇ ਰੁਪਿੰਦਰਪਾਲ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 3 ਲੱਖ 78 ਹਜ਼ਾਰ ਰੁਪਏ ਠੱਗ ਲਏ। ਨਾ ਤਾਂ ਉਸਦੇ ਲੜਕੇ ਨੂੰ ਕੈਨੇਡਾ ਭੇਜਿਆ ਅਤੇ ਨਾ ਉਸਦੇ ਪੈਸੇ ਵਾਪਸ ਕੀਤੇ। ਪੁਲਸ ਨੇ ਪੜਤਾਲ ਕਰਨ ਉਪਰੰਤ ਅਮਨਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।