ਕਿਸਾਨ ਅੰਦੋਲਨ ਕਾਰਨ NRI ਰੱਦ ਕਰਵਾ ਰਹੇ ਬੁਕਿੰਗਾਂ, ਹੋਟਲ ਇੰਡਸਟਰੀ ਨੂੰ 10 ਕਰੋੜ ਦਾ ਨੁਕਸਾਨ
Thursday, Feb 15, 2024 - 10:10 AM (IST)
ਅੰਮਿ੍ਤਸਰ (ਇੰਦਰਜੀਤ) : ਕਿਸਾਨ ਅੰਦੋਲਨ ਕਾਰਨ ਜਿੱਥੇ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਆਉਣ-ਜਾਣ ’ਚ ਮੁਸ਼ਕਲ ਪੇਸ਼ ਆ ਰਹੀ ਹੈ, ਉੱਥੇ ਹੀ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਪੰਜਾਬ ਆਉਣ ਵਾਲੇ ਲੋਕ ਵੀ ਪਰੇਸ਼ਾਨ ਹਨ। ਕਈ ਐੱਨ. ਆਰ. ਆਈ. ਜਿਨ੍ਹਾਂ ਕਈ ਮਹੀਨੇ ਪਹਿਲਾਂ ਪੰਜਾਬ ਆਉਣ ਦੀ ਯੋਜਨਾ ਬਣਾਈ ਸੀ, ਹੁਣ ਆਪਣੀਆਂ ਬੁਕਿੰਗਾਂ ਰੱਦ ਕਰਵਾ ਰਹੇ ਹਨ। ਵਿਦੇਸ਼ਾਂ ਤੋਂ ਐੱਨ. ਆਰ. ਆਈਜ਼ ਦੇ ਅੰਮ੍ਰਿਤਸਰ ਨਾ ਆਉਣ ਕਾਰਨ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਇਸ ਸਬੰਧੀ ਅੰਮ੍ਰਿਤਸਰ ਹੋਟਲ ਰਿਜ਼ਾਰਟ ਐਸੋਸੀਏਸ਼ਨ ਸਿਵਲ ਲਾਈਨ ਦੇ ਪ੍ਰਧਾਨ ਏ. ਪੀ. ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਹੋਟਲਾਂ ਅਤੇ ਰਿਜ਼ਾਰਟਾਂ ਵਿੱਚ 35 ਤੋਂ 40 ਫ਼ੀਸਦੀ ਐਡਵਾਂਸ ਬੁਕਿੰਗ ਰੱਦ ਹੋ ਚੁਕੀ ਹੈ।
ਇੱਥੇ ਤਿੰਨ ਰਸਤਿਆਂ ਤੋਂ ਸੈਲਾਨੀ ਆਉਂਦੇ ਹਨ। ਇਨ੍ਹਾਂ ਵਿੱਚ ਸੜਕ, ਰੇਲ ਅਤੇ ਹਵਾਈ ਰਸਤੇ ਸ਼ਾਮਲ ਹਨ। ਹੋਟਲਾਂ ਦੀ ਬੁਕਿੰਗ ਰੱਦ ਹੋਣ ਨਾਲ ਇਕੱਲੇ ਅੰਮ੍ਰਿਤਸਰ ਦੇ ਹੋਟਲ ਉਦਯੋਗ ਨੂੰ ਕਰੀਬ 10 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਫਿਲਹਾਲ ਐੱਨ. ਆਰ. ਆਈਜ਼ ਨੇ ਕਾਫ਼ੀ ਸਮਾਂ ਪਹਿਲਾਂ ਕੀਤੀ ਆਪਣੀ ਬੁਕਿੰਗ ਹੀ ਰੱਦ ਕਰਵਾਈ ਹੈ। ਇਸ ਦੇ ਨਾਲ ਹੀ ਆਉਣ ਵਾਲੇ ਮਾਰਚ ਅਤੇ ਅਪ੍ਰੈਲ ਦੀਆਂ ਬੁਕਿੰਗਾਂ ਵੀ ਰੱਦ ਕਰਵਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਆਉਣ-ਜਾਣ ਵਾਲੇ ਰਸਤਿਆਂ 'ਤੇ ਨਾਕੇ, ਦਿੱਲੀ ਜਾਣ ਵਾਲੀਆਂ ਫਲਾਈਟਾਂ ਹੋਈਆਂ ਬੇਹੱਦ ਮਹਿੰਗੀਆਂ
ਹਵਾਈ ਕਿਰਾਇਆ 4 ਤੋਂ 10 ਗੁਣਾ ਵਧਿਆ
ਅੰਮ੍ਰਿਤਸਰ ਤੋਂ ਦਿੱਲੀ ਉਡਾਣ ਦਾ ਕਿਰਾਇਆ ਕਈ ਗੁਣਾ ਵੱਧ ਗਿਆ ਹੈ। ਇਸ ਕਾਰਨ ਹਵਾਈ ਯਾਤਰੀਆਂ ਦਾ ਇਸ ਰਸਤਿਓਂ ਸਫ਼ਰ ਕਰਨ ਤੋਂ ਮੂੰਹ ਮੋੜਨਾ ਸੁਭਾਵਿਕ ਹੈ। ਅੰਮ੍ਰਿਤਸਰ ਤੋਂ ਦਿੱਲੀ ਉਡਾਣ ਦੇ ਕਿਰਾਏ 'ਚ 4 ਤੋਂ 10 ਗੁਣਾ ਵਾਧਾ ਹੋਣ ਕਾਰਨ ਹਵਾਈ ਯਾਤਰੀਆਂ ਵਿੱਚ ਰੋਸ ਹੈ। ਸੈਲਾਨੀਆਂ ’ਤੇ ਨਿਰਭਰ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਨਾ ਤਾਂ ਤੇਲ ਦੀ ਕੀਮਤ ਵਧੀ ਹੈ ਅਤੇ ਨਾ ਹੀ ਏਅਰਪੋਰਟ ਪਾਰਕਿੰਗ ਦਾ ਕਿਰਾਇਆ ਵਧਿਆ ਹੈ ਫਿਰ ਵੀ ਏਅਰਲਾਈਨ ਕੰਪਨੀਆਂ ਯਾਤਰੀਆਂ ਦੀ ਬੇਵਸੀ ਦਾ ਨਾਜਾਇਜ਼ ਫ਼ਾਇਦਾ ਚੁੱਕ ਰਹੀਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8