ਹੁਣ ਮਾਨਸਾ ’ਚ ਵੀ ਚਿੱਟੇ ਨੇ ਪਸਾਰੇ ਪੈਰ

07/30/2018 2:18:51 AM

ਮਾਨਸਾ, (ਸੰਦੀਪ ਮਿੱਤਲ)- ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਰੋਕਣ ਲਈ ਜਿੱਥੇ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ, ਉਥੇ ਹੀ ਹੁਣ ਚਿੱਟੇ ਨੇ ਮਾਨਸਾ ਵਿਚ ਆਪਣੇ ਪੈਰ ਪਸਾਰ ਲਏ ਹਨ ਕਿਉਂਕਿ ਚਿੱਟੇ  ਕਾਰਨ ਦੋ ਦਿਨ ਪਹਿਲਾਂ ਹੀ ਮਾਨਸਾ ’ਚ ਹੋਈ ਇਕ ਨੌਜਵਾਨ ਦੀ ਮੌਤ ਉਪਰੰਤ ਅੱਜ ਮੁਡ਼ ਇਕ ਹੋਰ ਨੌਜਵਾਨ ਦਾ ਨਸ਼ੇ ਦਾ ਟੀਕਾ ਲਾਉਣ ਕਾਰਨ ਬੇਹੋਸ਼ ਹੋ ਜਾਣ ਦਾ ਸਮਾਚਾਰ ਮਿਲਿਆ ਹੈ। 
 ®ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਚਿੱਟੇ ਦੇ ਟੀਕੇ ਲਾਉਣ ਦਾ ਆਦੀ ਮਾਨਸਾ ਵਾਸੀ 27 ਸਾਲਾ ਨੌਜਵਾਨ ਸੁਨੀਲ ਕੁਮਾਰ ਸੋਨੂੰ ਦੀ ਜਿੱਥੇ ਜਵਾਨੀ ਭਰ ਵਿਚ ਮੌਤ ਹੋ ਗਈ ਸੀ, ਉਥੇ ਹੀ ਅੱਜ ਇਕ ਹੋਰ ਸ਼ਹਿਰ ਨਿਵਾਸੀ 29 ਸਾਲਾ ਨੌਜਵਾਨ ਯਾਦਵਿੰਦਰ ਸਿੰਘ ਨੇ ਕੋਈ ਨਸ਼ੇ ਦਾ ਟੀਕਾ ਲਾ ਲਿਆ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗਡ਼ ਗਈ। ਉਸਨੂੰ ਤੁਰੰਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਿਲਾ ਸਿਹਤ ਅਫਸਰ ਡਾ. ਮਨੋਹਰ ਲਾਲ ਨੇ ਦੱਸਿਆ ਕਿ ਨੌਜਵਾਨ ਵੱਲੋਂ ਖੁਦ ਨੂੰ ਕੋਈ ਨਸ਼ੇ ਦਾ ਟੀਕਾ ਲਾਏ ਜਾਣ ਦੀ ਸ਼ੰਕਾ ਹੈ, ਜਿਸ ਤੋਂ ਬਾਅਦ ਉਸਦੀ ਹਾਲਤ ਵਿਗਡ਼ ਗਈ। ਸਿਵਲ ਹਸਪਤਾਲ ਤੋਂ ਰੈਫਰ ਹੋਣ ਤੋਂ ਬਾਅਦ ਅੱਜ ਨੌਜਵਾਨ ਯਾਦਵਿੰਦਰ ਸਿੰਘ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲਡ਼ਾਈ ਲਡ਼ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦਾ ਸਾਰਾ ਇਲਾਜ ਸਰਕਾਰੀ ਖਰਚੇ ’ਤੇ ਕੀਤਾ ਜਾਵੇਗਾ।   
 ®ਇਸ ਮਾਮਲੇ ਨੂੰ ਲੈ ਕੇ ਜਦੋਂ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਬੀਮਾਰ ਹੋਣ ਦੀ ਸੂਚਨਾ ਹਸਪਤਾਲ ਵੱਲੋਂ ਉਨ੍ਹਾਂ ਨੂੰ ਮਿਲੀ ਸੀ, ਪੁਲਸ ਵੱਲੋਂ ਨਿੱਜੀ ਤੌਰ ’ਤੇ ਜਾ ਕੇ ਇਸ ਨੌਜਵਾਨ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਕਿਸੇ ਵੀ ਵਿਅਕਤੀ ਨੂੰ  ਨਸ਼ੇ  ਵਾਲੇ ਪਦਾਰਥ ਨਹੀਂ ਵੇਚਣ ਦਿੱਤੇ ਜਾਣਗੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਆਉਣ ਵਾਲੇ ਕੁਝ ਹੀ ਦਿਨਾਂ ’ਚ  ਮਾਨਸਾ ਜ਼ਿਲਾ ਨਸ਼ਾ ਰਹਿਤ ਜ਼ਿਲਾ ਹੋ ਕੇ ਸਾਹਮਣੇ ਆਵੇਗਾ।
 


Related News