ਸ਼ਿਮਲਾ ਦਾ 4-5 ਘੰਟੇ ਦਾ ਸਫ਼ਰ ਹੁਣ ਸਿਰਫ 30 ਮਿੰਟਾਂ ''ਚ, ਸੈਲਾਨੀਆਂ ਨੂੰ ਮਿਲੀ ਵੱਡੀ ਸਹੂਲਤ
Friday, Jan 30, 2026 - 10:32 AM (IST)
ਚੰਡੀਗੜ੍ਹ (ਲਲਨ) : ਸ਼ਿਮਲਾ ਜਾਣ ਵਾਲੇ ਸੈਲਾਨੀਆਂ ਲਈ ਖ਼ੁਸ਼ਖਬਰੀ ਹੈ। ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਤੋਂ ਸੰਜੌਲੀ ਹੈਲੀਪੈਡ ਲਈ ਹੈਲੀ ਟੈਕਸੀ ਸੇਵਾ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਹੈ। ਹੁਣ ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ਦੇ ਸੈਲਾਨੀ ਘੱਟ ਸਮੇਂ ’ਚ ਸ਼ਿਮਲਾ ਪਹੁੰਚ ਸਕਣਗੇ। ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਚੰਡੀਗੜ੍ਹ-ਸ਼ਿਮਲਾ ਵਿਚਕਾਰ ਹੈਲੀ ਟੈਕਸੀ ਦੀ ਕਾਫੀ ਮੰਗ ਸੀ। ਇਸ ਤੋਂ ਬਾਅਦ ਕੰਪਨੀ ਨਾਲ ਗੱਲ ਕਰਕੇ ਸੇਵਾ ਸ਼ੁਰੂ ਕੀਤੀ ਗਈ, ਜਿਸ ਲਈ 3169 ਰੁਪਏ ਖ਼ਰਚ ਕਰਨੇ ਪੈਣਗੇ। ਇਸ ਦੇ ਨਾਲ ਇਹ ਸਹੂਲਤ ਸ਼ਿਮਲਾ ਤੋਂ ਕੁੱਲੂ ਅਤੇ ਸੰਜੌਲੀ-ਰੇਕੋਂਗਪਿਓ ਰੂਟ ਲਈ ਵੀ ਉਪਲੱਬਧ ਹੋਵੇਗੀ।
4 ਤੋਂ 5 ਘੰਟੇ ਦਾ ਸਫ਼ਰ 30 ਮਿੰਟ ’ਚ ਪੂਰਾ
ਇਹ ਸੇਵਾ ਦੱਖਣੀ ਭਾਰਤ ਦੇ ਸੈਲਾਨੀਆਂ ਲਈ ਕਾਫੀ ਫ਼ਾਇਦੇਮੰਦ ਹੋਵੇਗੀ। ਪਹਿਲਾਂ ਚੰਡੀਗੜ੍ਹ ਤੋਂ ਸ਼ਿਮਲਾ ਜਾਣ ਲਈ ਟਰੇਨ ’ਚ 4 ਤੋਂ 5 ਘੰਟੇ ਦਾ ਸਮਾਂ ਲੱਗਦਾ ਸੀ। ਹੁਣ ਹੈਲੀ-ਟੈਕਸੀ ਸੇਵਾ ਇਸ ਦੂਰੀ ਨੂੰ ਸਿਰਫ਼ 30 ਮਿੰਟਾਂ ’ਚ ਪੂਰਾ ਕਰੇਗੀ। ਇਹ ਸੇਵਾ ਉਨ੍ਹਾਂ ਯਾਤਰੀਆਂ ਦੇ ਲਈ ਲਾਭਦਾਇਕ ਹੋਵੇਗੀ ਸਾਬਤ ਹੋਵੇਗੀ, ਜੋ ਸੀਮਤ ਸਮੇਂ ’ਚ ਯਾਤਰਾ ਕਰਨਾ ਚਾਹੁੰਦੇ ਹਨ ਜਾਂ ਵੀਕੈਂਡ ’ਤੇ ਸ਼ਿਮਲਾ ਘੁੰਮਣ ਦੀ ਯੋਜਨਾ ਬਣਾਉਂਦੇ ਹਨ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ ਜ਼ੋਰਦਾਰ ਧਮਾਕਾ! ਘਰਾਂ ਦੇ ਦਰਵਾਜ਼ੇ ਤੇ ਸ਼ੀਸ਼ੇ ਤੱਕ ਹਿੱਲ ਗਏ
ਸਵੇਰ 9:15 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗਾ ਹੈਲੀਕਾਪਟਰ
ਹੈਲੀਕਾਪਟਰ ਰੋਜ਼ਾਨਾ ਸਵੇਰੇ 9:15 ਵਜੇ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣ ਭਰੇਗਾ ਅਤੇ ਲਗਭਗ 9:45 ਵਜੇ ਸ਼ਿਮਲਾ ਦੇ ਸੰਜੌਲੀ ਹੈਲੀਪੈਡ ’ਤੇ ਲੈਂਡ ਕਰੇਗਾ। ਸ਼ਿਮਲਾ ਸੰਜੌਲੀ ਤੋਂ ਸਵੇਰੇ 9:50 ਵਜੇ ਉਡਾਣ ਭਰ ਚੰਡੀਗੜ੍ਹ ਹਵਾਈ ਅੱਡੇ ’ਤੇ ਸਵੇਰੇ 10:20 ਵਜੇ ਲੈਂਡ ਕਰੇਗੀ। ਇਸ ਦਾ ਕਿਰਾਇਆ ਵੀ ਫਲੈਕਸੀ-ਫੇਅਰ ਦੇ ਆਧਾਰ ’ਤੇ ਤੈਅ ਹੋਵੇਗਾ।
ਹਫ਼ਤੇ ’ਚ ਤਿੰਨ ਦਿਨ ਮਿਲੇਗੀ ਸੇਵਾ
ਇਹ ਹੈਲੀ ਟੈਕਸੀ ਸੇਵਾ ਹਫ਼ਤੇ ’ਚ ਤਿੰਨ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਸੋਮਵਾਰ ਨੂੰ ਚੰਡੀਗੜ੍ਹ ਤੋਂ ਮੁਹੱਈਆ ਕਰਵਾਈ ਜਾ ਰਹੀ ਹੈ। ਚੰਡੀਗੜ੍ਹ ਹਵਾਈ ਅੱਡਾ ਅਥਾਰਟੀ ਅਤੇ ਸੇਵਾ ਸੰਚਾਲਕਾਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਗਿਣਤੀ ਅਤੇ ਮੰਗ ਦੇ ਆਧਾਰ ’ਤੇ ਭਵਿੱਖ ’ਚ ਸੰਚਾਲਨ ਦਿਨਾਂ ’ਚ ਵਾਧਾ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਹਿਲ ਕਦਮੀ ਦਾ ਮੁੱਖ ਮਕਸਦ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਯਾਤਰੀਆਂ ਨੂੰ ਸਮੇਂ ਦੀ ਬਚਤ ਦੇ ਨਾਲ ਸੁਰੱਖਿਅਤ ਤੇ ਸੁਵਿਧਾਜਨਕ ਵਿਕਲਪ ਪ੍ਰਦਾਨ ਕਰਨਾ ਹੈ।
ਇਹ ਵੀ ਪੜ੍ਹੋ : ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਇਆ ਗਿਆ ਖ਼ਾਲੀ, ਪੁਲਸ ਜਾਂਚ 'ਚ ਜੁੱਟੀ
ਖ਼ਾਸ ਤੌਰ ’ਤੇ ਵੀਕਐਂਡ ’ਤੇ ਸ਼ਿਮਲਾ ਜਾਣ ਵਾਲੇ ਸੈਲਾਨੀਆਂ, ਕਾਰੋਬਾਰੀਆਂ, ਸਰਕਾਰੀ ਅਧਿਕਾਰੀਆਂ ਅਤੇ ਕਾਰੋਬਾਰੀ ਵਰਗ ਇਸ ਸੇਵਾ ਤੋਂ ਕਾਫੀ ਲਾਭ ਲੈ ਸਕਣਗੇ। ਇਸ ਨਾਲ ਸੜਕੀ ਆਵਾਜਾਈ ਦੇ ਦਬਾਅ ’ਚ ਵੀ ਗਿਰਾਵਟ ਹੋਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹੈਲੀਕਾਪਟਰ ਸੇਵਾ ਦੇ ਸ਼ੁਰੂ ਹੋਣ ਨਾਲ ਹਿਮਾਚਲ ਪ੍ਰਦੇਸ਼ ’ਚ ਸੈਰ-ਸਪਾਟੇ ਨੂੰ ਨਵੀਂ ਗਤੀ ਮਿਲੇਗੀ ਅਤੇ ਸ਼ਿਮਲਾ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ’ਚ ਵਾਧਾ ਹੋਵੇਗਾ। ਚੰਡੀਗੜ੍ਹ ਤੋਂ ਸ਼ਿਮਲਾ ਤੱਕ ਹੈਲੀਕਾਪਟਰ ਰਾਹੀਂ ਯਾਤਰਾ ਕਰਨ ਦੇ ਚਾਹਵਾਨ ਯਾਤਰੀ ਬੁਕਿੰਗ ਲਈ www.booking.pawanhans.co.in ਵੈੱਬਸਾਈਟ ’ਤੇ ਜਾ ਕੇ ਹੈਲੀਕਾਪਟਰ ਯਾਤਰਾ ਬੁੱਕ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
