ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ''ਤੇ ਪਰਚਾ ਦਰਜ

Friday, Jan 30, 2026 - 04:17 PM (IST)

ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ''ਤੇ ਪਰਚਾ ਦਰਜ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਵੈਰੋਕੇ ਪੁਲਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਹਰੀ ਚੰਦ ਪੁੱਤਰ ਐਸ਼ੀ ਲਾਲ ਵਾਸੀ ਚੱਕ ਕਬਰ ਵਾਲਾ ਉਰਫ਼ ਪੰਡਤਾ ਵਾਲੀਆ ਝੁੱਗੀਆਂ ਪੁਲਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਝਾੜੀਆਂ ਵਿੱਚ ਬੈਠਾ ਇਕਦਮ ਖੜ੍ਹਾ ਹੋ ਗਿਆ।

ਉਸ ਦੀ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਚੈਕਿੰਗ ਕੀਤੀ ਤਾਂ ਉਹ ਨਸ਼ੇ ਦਾ ਸੇਵਨ ਕਰ ਰਿਹਾ ਸੀ। ਉਸ ਤੋਂ ਇੱਕ ਲਾਈਟਰ, 10 ਰੁਪਏ ਦਾ ਸੜਿਆ ਨੋਟ ਅਤੇ ਸਿਲਵਰ ਪੰਨੀ ਬਰਾਮਦ ਕਰਕੇ ਪਰਚਾ ਦਰਜ ਕੀਤਾ ਗਿਆ ਹੈ।


author

Babita

Content Editor

Related News