ਰਾਵੀ ਦਰਿਆ ''ਚ ਪਾਣੀ ਵੱਧਣ ਕਾਰਨ ਹੁਣ ਇਹ ਪੁਲ ਟੁੱਟਿਆ, 7 ਪਿੰਡਾਂ ਦੇ ਲੋਕ ਭਾਰੀ ਮੁਸੀਬਤ ''ਚ
Saturday, Jan 24, 2026 - 10:41 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ ਦੇ ਪਾਰਲੇ ਪਾਸੇ ਵਸੇ 7 ਪਿੰਡਾਂ ਦੇ ਲੋਕਾਂ ਲਈ ਪਹਿਲੀ ਬਾਰਸ਼ ਨੇ ਹੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲਗਾਤਾਰ ਬਾਰਸ਼ ਕਾਰਨ ਪਾਣੀ ਦਾ ਪੱਧਰ ਵੱਧਣ ਕਾਰਨ ਰਾਵੀ ਦਰਿਆ 'ਚ ਵੀ ਪਾਣੀ ਵੱਧ ਗਿਆ ਹੈ, ਜਿਸ ਕਾਰਨ ਪਾਰਲੇ ਪਾਸੇ ਵਸੇ ਪਿੰਡਾਂ ਦੇ ਲੋਕਾਂ ਦੇ ਆਉਣ-ਜਾਣ ਲਈ ਬਣਾਏ ਪਲਟੂਨ ਪੁਲ ਦਾ ਅਗਲਾ ਹਿੱਸਾ ਪਾਣੀ ਦੀ ਲਪੇਟ 'ਚ ਆਉਣ ਕਾਰਨ ਰੁੜ੍ਹ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ MBA ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ, ਜਿਗਰੀ ਯਾਰ ਨੇ ਹੀ ਕਮਾਇਆ ਦਗ਼ਾ
ਇਸ ਕਾਰਨ ਇਕ ਤੋਂ ਦੂਜੇ ਪਾਸੇ ਲੋਕਾਂ ਦਾ ਆਉਣਾ-ਜਾਣਾ ਬੰਦ ਹੋ ਗਿਆ ਹੈ। ਪੰਜਾਬ ਦੇ ਪਹਾੜੀ ਖੇਤਰਾਂ 'ਚ ਹੋਈ ਭਾਰੀ ਬਾਰਸ਼ ਨੇ ਦਰਿਆਵਾਂ ਨੂੰ ਊਫ਼ਾਨ ਮਾਰਨ 'ਤੇ ਮਜਬੂਰ ਕਰ ਦਿੱਤਾ ਹੈ, ਜਿਸ ਨਾਲ ਰਾਵੀ ਦਰਿਆ 'ਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਪ੍ਰਭਾਵਿਤ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਕੰਮਕਾਜ ਲਈ ਮੁਸ਼ਕਲ ਹੋ ਰਹੀ ਹੈ।
ਇਹ ਵੀ ਪੜ੍ਹੋ : ਜਨਮਦਿਨ ਦੀ ਪਾਰਟੀ ਦੌਰਾਨ ਦੋਸਤਾਂ 'ਚ ਚੱਲੇ ਚਾਕੂ, ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਕਿਸਾਨ ਆਪਣੀਆਂ ਫ਼ਸਲਾਂ ਅਤੇ ਪਸ਼ੂਆਂ ਦਾ ਚਾਰਾ ਲਿਆਉਣ ਲਈ ਮਜਬੂਰ ਹਨ ਪਰ ਹੁਣ ਬੇੜ੍ਹੀਆਂ ਵੀ ਬੰਦ ਹੋਣ ਕਾਰਨ ਉਹ ਪਾਰਲੇ ਪਾਸੇ ਫਸ ਗਏ ਹਨ। ਸਮੂਹ ਇਲਾਕਾ ਵਾਸੀਆਂ ਨੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਪੁੱਲ ਦੀ ਜਲਦ ਰਿਪੇਅਰ ਕਰਾਈ ਜਾਏ ਤਾਂ ਜੋ ਲੋਕਾਂ ਦਾ ਆਉਣਾ-ਜਾਣਾ ਮੁੜ ਸ਼ੁਰੂ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
