ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ ਲੰਬਾ Power Cut
Wednesday, Jan 28, 2026 - 10:06 PM (IST)
ਮਾਨਸਾ (ਮਨਜੀਤ ਕੌਰ) : 66 ਕੇ.ਵੀ. ਨਵੀਂ ਅਨਾਜ ਮੰਡੀ ਗਰਿੱਡ ਮਾਨਸਾ ਤੋਂ ਚੱਲ ਰਹੇ 11 ਕੇ.ਵੀ. ਸਿਰਸਾ ਰੋਡ ਫੀਡਰ ਦੀ ਬਿਜਲੀ ਸਪਲਾਈ 29 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਸ ਨਾਲ ਨਵੀਂ ਅਨਾਜ ਮੰਡੀ, ਸਿਲਵਰ ਸਿਟੀ, ਰਮਦਿੱਤੇ ਵਾਲਾ ਚੌਕ, ਓਲਡਏਜ਼ ਹੋਮ, ਐਨੀਮਲ ਹਸਪਤਾਲ, ਡੇਰਾ ਸੱਚਾ ਸੌਦਾ, ਕਰੋਨ ਹੋਟਲ, ਸ਼ਿਵਾਲਿਕ ਰਾਈਸ ਮਿੱਲ, ਭੀਮ ਸੈਨ ਰਾਈਸ ਮਿੱਲ, ਮਾਨਸਾ ਕੋਲਡ ਸਟੋਰ, ਕਿਸਾਨ ਇੰਡਟਰੀਜ਼, ਮਾਨਸਾਹੀਆ ਪੈਟਰੋਲ ਪੰਪ, ਸ਼ਿਵ ਸ਼ੰਕਰ ਰਾਈਸ ਮਿੱਲ, ਗੋਬਿੰਦ ਰਾਈਸ ਮਿੱਲ, ਰਾਮਦਿੱਤੇ ਵਾਲਾ ਪਿੰਡ, ਜਗਦੀਸ਼ ਪੈਟਰੋਲ ਪੰਪ, ਲਿਵਸ਼ੋਰ ਇੰਡਟਰੀਜ਼, ਸ੍ਰੀ ਗੁਰੂ ਰਾਮਦਾਸ ਜੀ ਰਾਈਸ ਮਿੱਲ, ਸ੍ਰੀ ਗੁਰੂ ਅਮਰਦਾਸ ਜੀ ਰਾਈਸ ਮਿੱਲ, ਭੋਲਾ ਰਾਮ ਰਾਈਸ ਮਿੱਲ, ਬਾਬਾ ਬੋਦਾ ਨੰਦ ਗਊਸ਼ਾਲਾ ਆਦਿ ਇੰਡਟਰੀਜ਼ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐੱਸ. ਡੀ. ਓ. ਸ਼ਹਿਰੀ ਮਾਨਸਾ ਅਤੇ ਇੰਜ. ਤਰਵਿੰਦਰ ਸਿੰਘ ਜੇ. ਈ. ਨੇ ਦਿੱਤੀ।
ਟਾਂਡਾ ਉੜਮੁੜ (ਮੋਮੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ-ਮੰਡਲ ਮਿਆਣੀ ’ਚ ਜ਼ਰੂਰੀ ਮੁਰੰਮਤ ਕਾਰਨ 29 ਜਨਵਰੀ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਪਿੰਡ ਮਿਆਣੀ ਅਤੇ ਅਬਦੁੱਲਾਪੁਰ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸੇ ਤਰ੍ਹਾਂ 132 ਕੇ. ਵੀ. ਸਬ-ਸਟੇਸ਼ਨ ਟਾਂਡਾ ’ਚ ਬਸਬਾਰ ਦੀ ਜ਼ਰੂਰੀ ਮੁਰੰਮਤ ਕਾਰਨ 29 ਜਨਵਰੀ ਨੂੰ ਪੂਰੇ ਇਲਾਕੇ ’ਚ ਮੁਕੰਮਲ ‘ਬਲੈਕ ਆਊਟ’ ਰਹੇਗਾ। ਸਹਾਇਕ ਕਾਰਜਕਾਰੀ ਇੰਜੀਨੀਅਰ ਇੰਦਰਪਾਲ ਸਿੰਘ ਨੇ ਦੱਸਿਆ ਕਿ 29 ਜਨਵਰੀ ਨੂੰ ਸਵੇਰੇ 9:30 ਤੋਂ ਸ਼ਾਮ 4 ਵਜੇ ਤੱਕ ਟਾਂਡਾ ਬਿਜਲੀ ਘਰ ਤੋਂ ਚੱਲਦੇ ਸਾਰੇ ਹੀ ਫੀਡਰ ਬੰਦ ਰਹਿਣਗੇ।
ਹਰਿਆਣਾ (ਆਨੰਦ, ਰੱਤੀ)- ਪਾਵਰਕਾਮ ਉਪ-ਮੰਡਲ ਹਰਿਆਣਾ ਦੇ ਇੰਜੀਨੀਅਰ ਜਸਵੰਤ ਸਿੰਘ ਨੇ ਦੱਸਿਆ ਕਿ 132 ਕੇ.ਵੀ. ਚੌਹਾਲ ਤੋਂ ਆ ਰਹੀ 66 ਕੇ.ਵੀ. ਜਨੌੜੀ ਲਾਈਨ ਦੀ ਮੁਰੰਮਤ ਕਾਰਨ 29 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਕਾਰਨ ਢੋਲਵਾਹਾ, ਰਾਮਟਟਵਾਲੀ, ਜਨੌੜੀ, ਟੱਪਾ, ਬਹੇੜਾ, ਬਾੜੀ ਖੱਡ, ਕੂਕਾਨੇਟ, ਲਾਲਪੁਰ, ਕਾਹਲਵਾਂ ਅਤੇ ਅਤਵਾਰਾਪੁਰ ਸਮੇਤ ਕਈ ਪਿੰਡਾਂ ਦੀ ਘਰੇਲੂ, ਮੋਟਰਾਂ ਅਤੇ ਫੈਕਟਰੀਆਂ ਦੀ ਸਪਲਾਈ ਠੱਪ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
