ਨੂੰਹ ਨੂੰ ਪਰੇਸ਼ਾਨ ਕਰਨ ਦੇ ਦੋਸ਼ ’ਚ ਪਤੀ, ਸੱਸ ਅਤੇ ਸਹੁਰਾ ਨਾਮਜ਼ਦ
Monday, Aug 20, 2018 - 06:32 AM (IST)
ਪਟਿਆਲਾ, (ਬਲਜਿੰਦਰ)- ਅਮਨਪ੍ਰੀਤ ਕੌਰ ਪਤਨੀ ਕਰਮਨਜੀਤ ਸਿੰਘ ਵਾਸੀ ਐੈੱਸ. ਐੈੱਸ. ਟੀ. ਨਗਰ ਪਟਿਆਲਾ ਤੋਂ ਉਸ ਦਾ ਪਤੀ ਅਤੇ ਸਹੁਰਾ ਡਰਾ-ਧਮਕਾ ਕੇ ਉਸ ਦੀ ਤਨਖਾਹ ਖੋਹ ਲੈਂਦੇ ਸਨ। ਪੁਲਸ ਨੇ ਅਮਨਪ੍ਰੀਤ ਕੌਰ (26) ਵਾਸੀ ਐੱਸ. ਐੱਸ. ਟੀ. ਨਗਰ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਕਰਮਨਜੀਤ ਸਿੰਘ, ਸਹੁਰੇ ਹਰਵਿੰਦਰਪਾਲ ਸਿੰਘ ਅਤੇ ਸੱਸ ਹਰਿੰਦਰ ਕੌਰ ਖਿਲਾਫ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਮੁਤਾਬਕ ਉਹ ਬੈਂਕ ਵਿਚ ਨੌਕਰੀ ਕਰਦੀ ਹੈ। ਉਕਤ ਵਿਅਕਤੀ ਡਰਾ-ਧਮਕਾ ਕੇ ਜ਼ਬਰਦਸਤੀ ਉਸ ਦੀ ਤਨਖਾਹ ਖੋਹਣ ਲੱਗ ਪਏ। ਸ਼ਿਕਾਇਤਕਰਤਾ ਦਾ ਪਤੀ ਉਸ ਨਾਲ ਗੈਰ-ਕੁਦਰਤੀ ਤੌਰ ’ਤੇ ਸੰਭੋਗ ਵੀ ਕਰਦਾ ਸੀ। ਪੁਲਸ ਨੇ ਇਸ ਮਾਮਲੇ ਵਿਚ 377, 385 ਅਤੇ 506 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।
