ਫ਼ਰੀਦਕੋਟ ਦੇ ਪਿੰਡ ਮਚਾਕੀ ਕਲਾਂ ''ਚ ਬਣਿਆ ਤਣਾਅਪੂਰਨ ਮਾਹੌਲ, ''ਆਪ''-ਕਾਂਗਰਸ ਨੇ ਲਗਾਏ ਦੋਸ਼
Sunday, Dec 14, 2025 - 02:07 PM (IST)
ਫਰੀਦਕੋਟ (ਜਗਤਾਰ) : ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਸਵੇਰੇ ਅੱਠ ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ 'ਚ ਤਣਾਅਪੂਰਨ ਮਾਹੌਲ ਬਣ ਗਿਆ। ਕਾਂਗਰਸ ਦੇ ਆਗੂ ਗੁਰਸ਼ਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪਹਿਲਾਂ ਵੋਟਿੰਗ ਅਮਨ ਅਮਾਨ ਨਾਲ ਚੱਲ ਰਹੀ ਸੀ ਪਰ ਆਮ ਆਦਮੀ ਪਾਰਟੀ ਨੂੰ ਜਦੋਂ ਇਹ ਜਾਣਕਾਰੀ ਮਿਲੀ ਕੇ ਵੋਟਿੰਗ ਸਾਡੇ ਉਮੀਦਵਾਰਾਂ ਨੂੰ ਪੈ ਨਹੀਂ ਰਹੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਪੁਲਸ ਪ੍ਰਸ਼ਾਸ਼ਨ ਨੂੰ ਬੁਲਾਕੇ ਸਾਡੇ 'ਤੇ ਦਬਾਅ ਪਾ ਕੇ ਸਾਨੂੰ ਸਾਡੇ ਵਰਕਰਾਂ ਨੂੰ ਪੋਲਿੰਗ ਬੂਥ ਨੂੰ ਛੱਡ ਕੇ ਘਰ ਜਾਣ ਲਈ ਕਿਹਾ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਰਪੰਚ ਬੱਬੂ ਸਿੰਘ ਨੇ ਦੱਸਿਆ ਕਿ ਬਹੁਤ ਵਧੀਆ ਮਹੌਲ ਚਲ ਰਿਹਾ ਸੀ ਵੋਟਰ ਆਪੋ-ਆਪਣੀਆਂ ਵੋਟਾਂ ਪਾ ਰਹੇ ਸਨ ਪਰ ਕਾਂਗਰਸੀਆਂ ਨੇ ਬਾਹਰਲੇ ਲੋਕਾਂ ਨੂੰ ਬੁਲਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਣ ਮਾਹੌਲ ਤਣਾਅਪੂਰਨ ਹੋ ਗਿਆ। ਐੱਸ. ਐੱਸ. ਪੀ. ਸਮੇਤ ਪੁਲਸ ਅਫਸਰਾਂ ਨੂੰ ਫੋਨ ਕਰਕੇ ਮਹੌਲ ਨੂੰ ਖਰਾਬ ਕਰਨ ਤੋਂ ਰੋਕਣ ਦੀ ਗੱਲ ਕਹੀ ਸੀ । ਇਸ ਦੌਰਾਨ ਮੌਕੇ ਤੇ ਪੁਲਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।
