ਪੰਪ ’ਤੇ ਧੋਖਾਧੜੀ ਦੇ ਦੋਸ਼ ''ਚ ਸੇਲਜ਼ਮੈਨ ਗ੍ਰਿਫ਼ਤਾਰ
Monday, Dec 08, 2025 - 04:40 PM (IST)
ਅਬੋਹਰ (ਸੁਨੀਲ) : ਖੁਈਆਂ ਸਰਵਰ ਥਾਣੇ ਦੇ ਇੰਚਾਰਜ ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਪੰਪ ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਸੇਲਜ਼ਮੈਨ ਇੰਦਰ ਚੰਦ ਮਹਿਰਾ ਪੁੱਤਰ ਮੂਲਾ ਰਾਮ ਮਹਿਰਾ, ਵਾਸੀ ਗਾਗਰ ਬਸਤੀ, ਨਿੰਬੀ ਜੋਧਾ ਤਹਿਸੀਲ ਲਾਡਨੂ ਜ਼ਿਲ੍ਹਾ ਨਾਗੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਚੇਤਨ ਸ਼ਰਮਾ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸਨੂੰ ਹੋਰ ਪੁੱਛਗਿੱਛ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ।
ਇਹ ਜ਼ਿਕਰਯੋਗ ਹੈ ਕਿ ਖੂਈਆਂ ਸਰਵਰ ਥਾਣੇ ਦੀ ਪੁਲਸ ਨੇ ਕਲੱਰਖੇੜਾ ਪਿੰਡ ਵਿੱਚ ਸਥਿਤ ਓਲਖ ਫਿਲਿੰਗ ਸਟੇਸ਼ਨ 'ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਜਗਦੀਸ਼ ਪ੍ਰਸਾਦ ਪੁੱਤਰ ਭਾਗੀਰਥ ਪ੍ਰਸਾਦ ਵਾਸੀ ਸੰਧੋਕਾ ਕਾ ਬਾਸ ਲਾਡਨੂ ਨਾਗੌਰ, ਇੰਦਰਚੰਦ ਮਹਿਰਾ ਅਤੇ ਵਿਜੇ ਸਿੰਘ ਪੁੱਤਰ ਨਾਮਾਲੂਮ ਵਾਸੀ ਸ਼੍ਰੀਗੰਗਾਨਗਰ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
