ਬਾਰਿਸ਼ ’ਚ ਫਿਰ ਓਵਰ ਫਲੋਅ ਹੋਇਆ ਬੁੱਢਾ ਨਾਲਾ

07/17/2018 2:42:10 AM

ਲੁਧਿਆਣਾ(ਹਿਤੇਸ਼)–ਨਗਰ ਨਿਗਮ ਦੀ ਓ. ਐਂਡ ਐੱਮ. ਬ੍ਰਾਂਚ ਦੇ ਅਫਸਰਾਂ ਵੱਲੋਂ ਦੋ ਦਿਨ ਪਹਿਲਾਂ ਦੇ ਹਾਲਾਤ ਤੋਂ ਸਬਕ ਨਾ ਲੈਣ ਦੀ ਵਜ੍ਹਾ ਨਾਲ ਬੁੱਢਾ ਨਾਲਾ ਇਕ ਵਾਰ ਫਿਰ ਨਿਊ ਕੁੰਦਨਪੁਰੀ ਨਾਲ ਲੱਗਦੇ ਪੁਰਾਣੇ ਪੁਆਇੰਟ ਤੋਂ ਓਵਰ ਫਲੋਅ ਹੋ ਕੇ ਚੱਲਣ ਲੱਗਾ, ਜਿਸ ਤਹਿਤ ਸੋਮਵਾਰ ਸਵੇਰੇ ਹੋਈ ਧਡ਼ੱਲੇਦਾਰ ਬਾਰਿਸ਼ ਦੇ ਬਾਅਦ ਨਾਲੇ ਦਾ ਪਾਣੀ ਨਾਲ ਲਗਦੇ ਰਿਹਾਇਸ਼ੀ ਇਲਾਕਿਆਂ ਵਿਚ ਦਾਖਲ ਹੋਣ ਸਮੇਤ ਸਡ਼ਕਾਂ ਨੂੰ ਵੀ ਪਾਰ ਕਰ ਗਿਆ, ਜਿਸ ਕਾਰਨ ਇਹ ਪਤਾ ਲਾਉਣਾ ਮੁਸ਼ਕਿਲ ਹੋ ਗਿਆ ਸੀ ਕਿ ਸਡ਼ਕ ਕਿਹਡ਼ੀ ਹੈ ਤੇ ਨਾਲੇ ਦਾ ਹਿੱਸਾ ਕਿਹਡ਼ਾ, ਜਿਸ ਕਾਰਨ ਸਫਾਈ ਦਾ ਕੰਮ ਸਮੇ ’ਤੇ ਸ਼ੁਰੂ  ਹੋਣਾ ਤੇ ਪੁਲੀਆਂ ਦੇ ਹੇਠਾਂ ਕੂਡ਼ਾ ਜਮ੍ਹਾ ਰਹਿਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਨਾਲ ਨਾਲੇ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਨੂੰ ਦੋਹਰੀ ਪ੍ਰੇਸ਼ਾਨੀ ਹੋ ਰਹੀ ਹੈ, ਕਿਉਂਕਿ ਇਕ ਤਾਂ ਉਹ ਲੋਕ ਕੰਮ ’ਤੇ ਜਾਣ ਦੀ ਜਗ੍ਹਾ ਸਾਮਾਨ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਸਾਰਾ ਦਿਨ ਘਰਾਂ ਵਿਚ ਦਾਖਲ ਹੋਏ ਪਾਣੀ ਨੂੰ ਕੱਢਣ ਵਿਚ ਲੱਗੇ ਰਹਿੰਦੇ ਹਨ ਅਤੇ ਫਿਰ ਗੰਦਗੀ ਤੇ ਬਦਬੂ ਦੇ ਮਾਹੌਲ ਵਿਚ ਰਹਿਣ ਕਾਰਨ ਉਨ੍ਹਾਂ ’ਤੇ ਬੀਮਾਰੀਆਂ ਦੀ ਲਪੇਟ ਵਿਚ ਆਉਣ ਦਾ ਖਤਰਾ ਮੰਡਰਾ ਰਿਹਾ ਹੈ। ਇਸੇ ਤਰ੍ਹਾਂ ਰਾਹਗੀਰਾਂ ਨੂੰ ਵਾਹਨ ਕੱਢਣ ਲਈ ਰਸਤਾ ਨਾ ਮਿਲਣ ਕਾਰਨ ਬੁੱਢੇ ਨਾਲੇ ਨਾਲ ਲੱਗਦੀਆਂ ਸਡ਼ਕਾਂ ’ਤੇ ਲੰਬਾ ਟ੍ਰੈਫਿਕ ਜਾਮ ਲੱਗ ਰਿਹਾ ਹੈ।

PunjabKesari

ਨਿਗਮ ਹੱਦ ਦੇ ਬਾਹਰੀ ਏਰੀਏ ਵਿਚ ਆ ਰਹੀ ਮੁਸ਼ਕਿਲ, ਡੀ. ਸੀ. ਦੇ ਕਹਿਣ ਦੇ ਬਾਵਜੂਦ ਲਾਈ ਇਕ ਮਸ਼ੀਨ
 ਨਗਰ ਨਿਗਮ ਵੱਲੋਂ ਆਪਣੇ ਏਰੀਏ ਵਿਚ ਪੈਂਦੇ ਬੁੱਢੇ ਨਾਲੇ ਦੇ 14 ਕਿਲੋਮੀਟਰ ਹਿੱਸੇ ਵਿਚ ਸਫਾਈ ਕਰਵਾਉਣ ਦਾ ਕੰਮ ਦੇਰੀ ਨਾਲ ਸ਼ੁਰੂ ਕਰਵਾਉਣ ਦੇ ਇਲਾਵਾ ਮਸ਼ੀਨਾਂ ਦੀ ਕੱਛੂਆ ਰਫਤਾਰ ਦੀ ਵਜ੍ਹਾ ਨਾਲ ਤਾਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਆ ਰਹੀ ਹੈ। ਇਸ ਦੀ ਇਕ ਹੋਰ ਵਜ੍ਹਾ ਨਗਰ ਨਿਗਮ ਦੇ ਬਾਹਰੀ ਏਰੀਏ ਵਿਚ ਨਾਲੇ ਦੀ ਸਫਾਈ ਨਾ ਹੋਣਾ ਹੈ, ਜਿਸ ਦਾ ਅਸਰ ਇਹ ਹੋਇਆ ਕਿ ਸੋਮਵਾਰ ਨੂੰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਿਛਲੇ ਏਰੀਏ ਤੋਂ ਆਈ ਬੂਟੀ ਨੇ ਨਗਰ ਨਿਗਮ ਦੇ ਏਰੀਏ ਵਿਚ ਪਾਣੀ ਦੀ ਨਿਕਾਸੀ ਰੋਕ ਦਿੱਤੀ,  ਜਿਸ ਬਾਰੇ ਡੀ. ਸੀ. ਵੱਲੋ ਹੁਕਮ ਦੇਣ ਦੇ ਬਾਵਜੂਦ ਸਿੰਚਾਈ ਵਿਭਾਗ ਨੇ ਸਫਾਈ ਲਈ ਸਿਰਫ ਇਕ ਮਸ਼ੀਨ ਹੀ ਲਾਈ ਹੈ।
 


Related News