RR vs PBKS, IPL 2024 : ਰਾਜਸਥਾਨ ਨੇ ਪੰਜਾਬ ਨੂੰ ਦਿੱਤਾ 145 ਦੌੜਾਂ ਦਾ ਟੀਚਾ

05/15/2024 9:34:29 PM

ਸਪੋਰਟਸ ਡੈਸਕ- ਆਈਪੀਐੱਲ 2024 ਦਾ 65ਵਾਂ ਮੈਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 144 ਦੌੜਾਂ ਬਣਾਈਆਂ। ਰਾਜਸਥਾਨ ਲਈ ਰਿਆਨ ਪਰਾਗ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ। ਪੰਜਾਬ ਲਈ ਸੈਮ ਕੁਰਨ, ਹਰਸ਼ਲ ਪਟੇਲ ਅਤੇ ਰਾਹੁਲ ਚਾਹਰ ਨੇ 2-2 ਵਿਕਟਾਂ ਲਈਆਂ। ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ ਪਹਿਲੇ ਹੀ ਓਵਰ ਵਿੱਚ ਯਸ਼ਸਵੀ ਜਾਇਸਵਾਲ ਦੇ ਰੂਪ ਵਿੱਚ ਲੱਗਾ। ਯਸ਼ਸਵੀ ਸਿਰਫ਼ 4 ਦੌੜਾਂ ਹੀ ਬਣਾ ਸਕਿਆ। ਕਪਤਾਨ ਸੰਜੂ ਸੈਮਸਨ 15 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਆਊਟ ਹੋ ਗਏ। ਕੈਡਮੋਰ ਨੇ 23 ਗੇਂਦਾਂ ਵਿੱਚ 18 ਦੌੜਾਂ ਬਣਾਈਆਂ। ਅਸ਼ਵਿਨ ਨੇ 19 ਗੇਂਦਾਂ ਵਿੱਚ 28 ਦੌੜਾਂ ਬਣਾਈਆਂ। ਜੁਰੇਲ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਿਆ। ਰਾਜਸਥਾਨ ਰਾਇਲਜ਼ ਦੀ ਟੀਮ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ। ਜੋਸ ਬਟਲਰ ਦੀ ਜਗ੍ਹਾ ਟਾਮ ਕੋਹਲਰ-ਕੈਡਮੋਰ ਨੂੰ ਮੌਕਾ ਮਿਲਿਆ ਹੈ। ਪੰਜਾਬ ਨੇ ਵੀ ਕਈ ਬਦਲਾਅ ਕੀਤੇ ਹਨ। ਰਬਾਡਾ ਦੀ ਥਾਂ ਨਾਥਨ ਐਲਿਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਹੈੱਡ ਟੂ ਹੈੱਡ
ਕੁੱਲ ਮੈਚ - 27
ਰਾਜਸਥਾਨ - 16 ਜਿੱਤਾਂ
ਪੰਜਾਬ - 11 ਜਿੱਤਾਂ
ਪਿੱਚ ਰਿਪੋਰਟ
ਬਾਰਸਾਪਾਰਾ ਕ੍ਰਿਕੇਟ ਸਟੇਡੀਅਮ ਟੀ-20 ਮੈਚਾਂ ਵਿੱਚ ਬੱਲੇਬਾਜ਼ੀ ਦੇ ਅਨੁਕੂਲ ਟ੍ਰੈਕ ਰਿਹਾ ਹੈ, ਜਿੱਥੇ ਟੀਮਾਂ ਛੇਤੀ ਹੀ ਵਧੀਆ ਸਕੋਰ ਬਣਾਉਣਾ ਪਸੰਦ ਕਰਦੀਆਂ ਹਨ। ਹਾਲਾਂਕਿ, ਇਹ ਮੈਦਾਨ ਸੀਜ਼ਨ ਦੇ ਆਪਣੇ ਪਹਿਲੇ ਆਈਪੀਐੱਲ ਮੈਚ ਦੀ ਮੇਜ਼ਬਾਨੀ ਕਰੇਗਾ। ਪਿਛਲੇ ਸੀਜ਼ਨ ਵਿੱਚ, ਮੈਦਾਨ ਨੇ ਦੋ ਆਈਪੀਐੱਲ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ ਜਿੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਦੋਵੇਂ ਮੈਚ ਜਿੱਤੇ ਸਨ।
ਮੌਸਮ
ਬਰਸਾਪਾਰਾ ਵਿੱਚ ਤਾਪਮਾਨ 26 ਡਿਗਰੀ ਦੇ ਆਸਪਾਸ ਰਹੇਗਾ। ਮੀਂਹ ਦੀ ਸੰਭਾਵਨਾ 18 ਫੀਸਦੀ ਹੈ।

ਦੋਵਾਂ ਟੀਮਾਂ ਦੀ ਪਲੇਇੰਗ-11
ਰਾਜਸਥਾਨ ਰਾਇਲਜ਼:
ਯਸ਼ਸਵੀ ਜਾਇਸਵਾਲ, ਟਾਮ ਕੋਹਲਰ ਕੈਡਰਮੋਰ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਰਿਆਨ ਪਰਾਗ, ਧਰੁਵ ਜੁਰੇਲ, ਰੋਵਮੈਨ ਪਾਵੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ, ਅਵੇਸ਼ ਖਾਨ, ਯੁਜਵੇਂਦਰ ਚਾਹਲ। 
ਇੰਪੈਕਟ ਸਬ: ਨਾਂਦਰੇ ਬਰਗਰ, ਤਨੁਸ਼ ਕੋਟੀਅਨ, ਕੇਸ਼ਵ ਮਹਾਰਾਜ, ਕੁਲਦੀਪ ਸੇਨ, ਡੋਨਾਵਨ ਫਰੇਰਾ।
ਪੰਜਾਬ ਕਿੰਗਜ਼: ਪ੍ਰਭਸਿਮਰਨ ਸਿੰਘ, ਜੌਨੀ ਬੇਅਰਸਟੋ, ਰਿਲੇ ਰੂਸੋ, ਸ਼ਸ਼ਾਂਕ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੈਮ ਕੁਰੇਨ (ਕਪਤਾਨ), ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਨਾਥਨ ਐਲਿਸ, ਰਾਹੁਲ ਚਾਹਰ, ਅਰਸ਼ਦੀਪ ਸਿੰਘ। 
ਇੰਪੈਕਟ ਸਬ : ਤਨਯ ਤਿਆਗਰਾਜਨ, ਰਿਸ਼ੀ ਧਵਨ, ਵਿਦਵਤ ਕਾਵਰੱਪਾ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਸਿੰਘ ਭਾਟੀਆ।


Aarti dhillon

Content Editor

Related News