ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ ਫਸਾਇਆ ਕਸੂਤਾ, ਫਿਰ ਹੋਟਲ ’ਚ ਹੋਇਆ...

Saturday, May 11, 2024 - 06:42 PM (IST)

ਜਲੰਧਰ (ਸ਼ੋਰੀ)- ਜਿਵੇਂ-ਜਿਵੇਂ ਇੰਟਰਨੈੱਟ ਇੰਨੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਕਿ ਜਿੱਥੇ ਇੰਟਰਨੈੱਟ ’ਤੇ ਲੋਕਾਂ ਨੂੰ ਕਈ ਅਹਿਮ ਜਾਣਕਾਰੀਆਂ ਮਿਲ ਜਾਂਦੀਆਂ ਹਨ, ਉੱਥੇ ਹੀ ਵਿਦਿਆਰਥੀਆਂ ਨੂੰ ਇੰਟਰਨੈੱਟ ’ਤੇ ਪੜ੍ਹਾਈ ਕਰਨ ’ਚ ਵੀ ਕਾਫ਼ੀ ਮਦਦ ਮਿਲਦੀ ਹੈ ਪਰ ਦੂਜੇ ਪਾਸੇ ਸ਼ਾਤਿਰ ਲੋਕ ਇੰਟਰਨੈੱਟ ਰਾਹੀਂ ਲੋਕਾਂ ਨੂੰ ਬਲੈਕਮੇਲ ਕਰਨ ਤੋਂ ਪਿੱਛੇ ਨਹੀਂ ਹਟ ਰਹੇ। ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਪਠਾਨਕੋਟ ਬਾਈਪਾਸ ਚੌਂਕ ਨੇੜੇ ਇਕ ਮੁਹੱਲੇ ’ਚ ਰਹਿਣ ਵਾਲਾ ਨੌਜਵਾਨ ਹਨੀ ਟ੍ਰੈਪ ਦਾ ਸ਼ਿਕਾਰ ਹੋ ਗਿਆ।

ਜਾਣਕਾਰੀ ਅਨੁਸਾਰ ਉਕਤ ਨੌਜਵਾਨ ਇਕ ਫੈਕਟਰੀ ’ਚ ਕੰਮ ਕਰਦਾ ਸੀ। ਅਸਲ ’ਚ ਉਹ ਆਪਣੇ ਮੋਬਾਇਲ ’ਤੇ ਅਸ਼ਲੀਲ ਫਿਲਮਾਂ ਵੇਖਣ ਦਾ ਆਦੀ ਸੀ। ਉਸ ਨੂੰ ਇਕ ਪੋਰਨ ਫ਼ਿਲਮ ਦਾ ਲਿੰਕ ਮਿਲਿਆ ਅਤੇ ਜਦੋਂ ਉਸ ਨੇ ਉਸ ’ਤੇ ਕਲਿੱਕ ਕੀਤਾ ਤਾਂ ਉਸ ਨੂੰ ਸੁਨੇਹਾ ਮਿਲਿਆ ਕਿ ਕਈ ਵਿਆਹੁਤਾ ਔਰਤਾਂ ਸਰੀਰਕ ਸੰਬੰਧ ਬਣਾਉਣਾ ਚਾਹੁੰਦੀਆਂ ਹਨ, ਕਿਉਂਕਿ ਕਈ ਵਾਰ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਸਰੀਰਕ ਸੁੱਖ ਨਹੀਂ ਦਿੰਦੇ, ਜਿਸ ਕਾਰਨ ਅਮੀਰ ਘਰਾਣਿਆਂ ਨਾਲ ਸਬੰਧਤ ਅਜਿਹੀਆਂ ਔਰਤਾਂ ਨਾਲ ਸਰੀਰਕ ਸੰਬੰਧ ਬਣਾ ਕੇ ਤੁਹਾਨੂੰ ਪ੍ਰਤੀ ਰਾਤ 10 ਤੋਂ 20 ਹਜ਼ਾਰ ਰੁਪਏ ਮਿਲਦੇ ਹਨ। ਹੋਟਲ ’ਚ ਠਹਿਰਨ ਤੇ ਖਾਣਾ ਵੀ ਮੁਫ਼ਤ ਹੋਵੇਗਾ।

ਇਹ ਵੀ ਪੜ੍ਹੋ- ਰੇਲਵੇ ਨੇ ਜਾਰੀ ਕੀਤੀ ਨਵੀਂ ਸੂਚੀ: 13 ਤਕ ਰੱਦ ਰਹਿਣਗੀਆਂ ਕਟੜਾ, ਹਰਿਦੁਆਰ ਅਤੇ ਦਿੱਲੀ ਦੀਆਂ ਇਹ ਟਰੇਨਾਂ

ਉਹ ਨੌਜਵਾਨ ਇਨ੍ਹਾਂ ਗੱਲਾਂ ਤੋਂ ਉਲਝ ਗਿਆ ਅਤੇ ਲਿੰਕ ’ਤੇ ਦਿੱਤੇ ਮੋਬਾਇਲ ਨੰਬਰ ’ਤੇ ਗੱਲ ਕਰ ਬੈਠਾ। ਫੋਨ ’ਤੇ ਗੱਲ ਕਰਨ ਵਾਲੀ ਔਰਤ ਨੇ ਦੱਸਿਆ ਕਿ ਉਹ ਇਕ ਕੰਪਨੀ ਚਲਾਉਂਦੀ ਹੈ ਅਤੇ ਲੜਕਿਆਂ ਨੂੰ ਵਿਆਹੁਤਾ ਔਰਤਾਂ ਨਾਲ ਮਿਲਾ ਕੇ ਕਮਿਸ਼ਨ ਲੈਂਦੀ ਹੈ। ਹਾਲਾਂਕਿ, ਉਹ ਸਿਰਫ਼ ਸਰੀਰਕ ਸੰਬੰਧ ਬਣਾਉਣ ਵਾਲੀਆਂ ਅਮੀਰ ਘਰਾਣਿਆਂ ਦੀਆਂ ਔਰਤਾਂ ਤੋਂ ਹੀ ਕਮਿਸ਼ਨ ਲੈਂਦੀ ਹੈ। ਇਹ ਸੁਣ ਕੇ ਨੌਜਵਾਨ ਔਰਤ ਦੀਆਂ ਗੱਲਾਂ ’ਚ ਆ ਗਿਆ ਅਤੇ ਕੁਝ ਦਿਨ ਪਹਿਲਾਂ ਉਸ ਦੇ ਕਹਿਣ ’ਤੇ ਫਗਵਾੜਾ ਨੇੜੇ ਇਕ ਹੋਟਲ ’ਚ ਪਹੁੰਚ ਗਿਆ। ਹੋਟਲ ਦੀ ਹਾਲਤ ਠੀਕ ਸੀ ਅਤੇ ਜਦੋਂ ਉਹ ਰਾਤ ਨੂੰ ਉਕਤ ਕਮਰੇ ’ਚ ਪਹੁੰਚਿਆ ਤਾਂ ਪਹਿਲਾਂ ਅਮੀਰ ਪਰਿਵਾਰ ਦੀ ਹੋਣ ਦਾ ਦਾਅਵਾ ਕਰਨ ਵਾਲੀ ਔਰਤ ਨੇ ਉਸ ਨੂੰ ਮਹਿੰਗੀ ਸ਼ਰਾਬ ਪਿਲਾਈ ਅਤੇ ਕਿਹਾ ਕਿ ਉਹ ਕਿਸੇ ਮਹਿੰਗੇ ਹੋਟਲ ’ਚ ਕਮਰਾ ਨਹੀਂ ਲੈਂਦੀ ਕਿਉਂਕਿ ਸਾਰੇ ਪ੍ਰਬੰਧਕ ਉਸ ਨੂੰ ਜਾਣਦੇ ਹਨ। ਨੌਜਵਾਨ ਨੂੰ ਸ਼ਰਾਬ ਪਿਲਾਉਣ ਤੋਂ ਬਾਅਦ ਜਿਵੇਂ ਹੀ ਦੋਵਾਂ ਨੇ ਆਪਣੇ ਕੱਪੜੇ ਉਤਾਰੇ ਤਾਂ ਨੌਜਵਾਨ ਨੇ ਪੈਸੇ ਮੰਗੇ ਤਾਂ ਔਰਤ ਨੇ ਉਸ ਨੂੰ 10 ਹਜ਼ਾਰ ਰੁਪਏ ਦੇ ਦਿੱਤੇ। ਇਸ ਦੌਰਾਨ ਕਮਰੇ ਦਾ ਦਰਵਾਜ਼ਾ ਖੜਕਣ ਲੱਗਾ ਅਤੇ ਦਰਵਾਜ਼ਾ ਖੋਲ੍ਹਣ ’ਤੇ 4 ਵਿਅਕਤੀ ਅੰਦਰ ਦਾਖ਼ਲ ਹੋਏ ਅਤੇ ਇਕ ਵਿਅਕਤੀ ਨੇ ਔਰਤ ਦੇ ਥੱਪੜ ਮਾਰੇ ਅਤੇ ਨੌਜਵਾਨ ਦੀ ਕੁੱਟਮਾਰ ਵੀ ਕੀਤੀ।

ਹਮਲਾਵਰ ਨੇ ਦੱਸਿਆ ਕਿ ਉਹ ਔਰਤ ਦਾ ਪਤੀ ਹੈ ਅਤੇ ਉਹ ਪੈਸੇ ਚੋਰੀ ਕਰਕੇ ਘਰੋਂ ਭੱਜੀ ਹੈ। ਇੰਨਾ ਹੀ ਨਹੀਂ ਉਸ ਨੇ ਨੌਜਵਾਨ ’ਤੇ ਇਹ ਵੀ ਦੋਸ਼ ਲਾਇਆ ਕਿ ਉਹ ਚੋਰੀ ’ਚ ਵੀ ਸ਼ਾਮਲ ਹੈ। ਨੌਜਵਾਨ ਦੀ ਪੈਂਟ ਦੀ ਜੇਬ ਦੀ ਤਲਾਸ਼ੀ ਲੈਣ 'ਤੇ ਔਰਤ ਵੱਲੋਂ ਦਿੱਤੇ 10 ਹਜ਼ਾਰ ਰੁਪਏ ਬਰਾਮਦ ਹੋਏ। ਨੌਜਵਾਨ ਇੰਨਾ ਡਰ ਗਿਆ ਕਿ ਉਹ ਰੋਣ ਲੱਗਾ। ਇਸ ਤੋਂ ਬਾਅਦ ਉਸ ਨੂੰ ਬਲੈਕਮੇਲ ਕੀਤਾ ਗਿਆ ਅਤੇ 1 ਲੱਖ ਰੁਪਏ ਦੀ ਮੰਗ ਕੀਤੀ ਗਈ ਪਰ ਪੈਸੇ ਨਾ ਹੋਣ ਕਾਰਨ ਨੌਜਵਾਨ ਨੂੰ ਆਪਣੇ ਦੋਸਤ ਨੂੰ ਬੁਲਾ ਕੇ ਮੌਕੇ 'ਤੇ ਹੀ 50 ਹਜ਼ਾਰ ਰੁਪਏ ਦੇ ਕੇ ਆਪਣੀ ਜਾਨ ਛੁਡਾਈ। ਹਾਲਾਂਕਿ ਸ਼ਰਮ ਦੇ ਮਾਰੇ ਨੌਜਵਾਨ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਨਹੀਂ ਕੀਤੀ, ਕਿਉਂਕਿ ਉਹ ਕਿਸੇ ਹੋਰ ਸੂਬੇ ਦਾ ਸੀ, ਬਦਨਾਮ ਹੋਣ ਦੇ ਡਰੋਂ ਉਹ ਜਲੰਧਰ ਛੱਡ ਕੇ ਚਲਾ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਹਨੇਰੀ ਨਾਲ ਛਾਈ ਕਾਲੀ ਘਟਾ, ਭਿਆਨਕ ਗਰਮੀ ਤੋਂ ਮਿਲੀ ਰਾਹਤ

ਸਾਵਧਾਨ ਰਹੋ, ਤੁਸੀਂ ਨਾ ਹੋ ਜਾਵੋ ਹਨੀ ਟ੍ਰੈਪ ਦਾ ਸ਼ਿਕਾਰ
ਜਿਸ ਤਰ੍ਹਾਂ ਨੌਜਵਾਨ ਨਾਲ ਘਟਨਾ ਵਾਪਰੀ ਅਤੇ ਉਸ ਨੂੰ ਬਲੈਕਮੇਲ ਕੀਤਾ ਗਿਆ। ਅਜਿਹੇ ਮਾਮਲਿਆਂ ਨੂੰ ਹਨੀ ਟ੍ਰੈਪ ਦਾ ਨਾਂ ਦਿੱਤਾ ਗਿਆ ਹੈ। ਬਹੁਤ ਚਲਾਕ ਮੁੰਡੇ -ਕੁੜੀਆਂ ਭੋਲੇ ਭਾਲੇ ਨੌਜਵਾਨਾਂ ਜਾਂ ਲੋਕਾਂ ਨੂੰ ਫਸਾਉਂਦੇ ਹਨ ਅਤੇ ਬਾਅਦ ’ਚ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਕਈ ਵਾਰ ਤੁਹਾਨੂੰ ਦੋਸਤੀ ਲਈ ਪੁੱਛਣ ਵਾਲੀਆਂ ਕਾਲਾਂ ਆਉਂਦੀਆਂ ਹਨ। ਇਸ ਲਈ ਸੁਚੇਤ ਰਹੋ ਤੇ ਉਨ੍ਹਾਂ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਜੇਕਰ ਕੋਈ ਤੁਹਾਨੂੰ ਵਾਰ-ਵਾਰ ਫ਼ੋਨ ਕਰਦਾ ਹੈ ਤੇ ਤੁਹਾਡੇ ’ਤੇ ਦੋਸਤੀ ਲਈ ਦਬਾਅ ਪਾਉਂਦਾ ਹੈ ਤਾਂ ਤੁਹਾਨੂੰ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਗਦਾਈਪੁਰ ’ਚ ਬੈੱਡ ’ਚੋਂ ਮਿਲੀ ਲਾਸ਼ ਵਿਨੋਦ ਦੀ ਨਹੀਂ ਸੇਵਾਮੁਕਤ ਫ਼ੌਜੀ ਦੀ ਨਿਕਲੀ, ਹੈਰਾਨ ਕਰ ਦੇਣ ਵਾਲੇ ਹੋਏ ਖ਼ੁਲਾਸੇ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News