ਹੌਲੀ ਓਵਰ ਗਤੀ ਲਈ ਗੁਜਰਾਤ ਦੇ ਕਪਤਾਨ ਗਿੱਲ ਨੂੰ 24 ਲੱਖ ਰੁਪਏ ਜੁਰਮਾਨਾ
Saturday, May 11, 2024 - 07:41 PM (IST)
ਅਹਿਮਦਾਬਾਦ, (ਭਾਸ਼ਾ)– ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਆਈ. ਪੀ. ਐੱਲ. ਮੈਚ ਦੌਰਾਨ ਹੌਲੀ ਓਵਰ ਗਤੀ ਲਈ 24 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਟੀਮ ਦਾ ਇਸ ਸੈਸ਼ਨ ਵਿਚ ਹੌਲੀ ਓਵਰ ਗਤੀ ਲਈ ਦੂਜਾ ਅਪਰਾਧ ਸੀ। ਇਸ ਦੇ ਲਈ ਹਰ ਖਿਡਾਰੀ ਨੂੰ 6-6 ਲੱਖ ਰੁਪਏ ਜਾਂ ਮੈਚ ਫੀਸ ਦਾ 25 ਫੀਸਦੀ ਵਿਚੋਂ ਜਿਹੜਾ ਘੱਟ ਹੋਵੇ, ਜੁਰਮਾਨਾ ਲਾਇਆ ਗਿਆ ਹੈ। ਗੁਜਰਾਤ ਨੇ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਨੂੰ 35 ਦੌੜਾਂ ਨਾਲ ਹਰਾ ਕੇ ਪਲੇਅ ਆਫ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ।