ਪਿਆਰ ਦੀਆਂ ਪੀਂਘਾਂ ਪਾ ਗਰਭਵਤੀ ਕੀਤੀ 18 ਸਾਲਾ ਕੁੜੀ, ਫਿਰ ਜੋ ਹੋਇਆ ਨਹੀਂ ਹੋਵੇਗਾ ਯਕੀਨ

Friday, May 10, 2024 - 07:04 PM (IST)

ਪਿਆਰ ਦੀਆਂ ਪੀਂਘਾਂ ਪਾ ਗਰਭਵਤੀ ਕੀਤੀ 18 ਸਾਲਾ ਕੁੜੀ, ਫਿਰ ਜੋ ਹੋਇਆ ਨਹੀਂ ਹੋਵੇਗਾ ਯਕੀਨ

ਟਾਂਡਾ ਉੜਮੁੜ ((ਪੰਡਿਤ, ਪਰਮਜੀਤ ਸਿੰਘ ਮੋਮੀ) : ਟਾਂਡਾ ਇਲਾਕੇ ਦੇ ਇਕ ਪਿੰਡ ਦੀ 18 ਸਾਲਾ ਕੁੜੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਟਾਂਡਾ ਪੁਲਸ ਨੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਯਾਕੂਬ ਅਲੀ ਪੁੱਤਰ ਬੱਬੀ ਦੇ ਖ਼ਿਲਾਫ਼ ਦਰਜ ਕੀਤਾ ਹੈ। ਕੁੜੀ ਨੇ ਆਪਣੇ ਬਿਆਨ 'ਚ ਕਿਹਾ ਕਿ ਯਾਕੂਬ ਅਲੀ ਅਕਸਰ ਸਾਡੇ ਘਰ ਆਉਂਦਾ ਰਹਿੰਦਾ ਸੀ ਅਤੇ ਉਸ ਨੇ ਨਿਕਾਹ (ਵਿਆਹ) ਦੇ ਬਹਾਨੇ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਇਸ ਦੌਰਾਨ ਉਹ ਗਰਭਵਤੀ ਹੋ ਗਈ ਅਤੇ ਮੈਂ ਉਸ ਨੂੰ ਨਿਕਾਹ ਲਈ ਕਹਿਣ ਲੱਗੀ, ਜਿਸ ਕਾਰਨ 10 ਮਾਰਚ ਨੂੰ ਉਹ ਰਾਤ ਨੂੰ ਮੇਰੇ ਘਰ ਆਇਆ ਅਤੇ ਮੈਨੂੰ ਵਿਆਹ ਦਾ ਕਹਿ ਕੇ ਦਿੱਲੀ ਲੈ ਗਿਆ ਅਤੇ ਉੱਥੇ ਜਾ ਕੇ ਉਸ ਨੇ ਕਿਹਾ ਕਿ ਸਾਡਾ ਵਿਆਹ ਤਾਂ ਹੀ ਹੋ ਸਕਦਾ ਹੈ ਜੇਕਰ ਤੁਹਾਡਾ ਗਰਭਪਾਤ ਹੋ ਜਾਵੇਗਾ ਅਤੇ ਕੁਝ ਦਿਨਾਂ ਬਾਅਦ ਉਹ ਮੈਨੂੰ ਦਿੱਲੀ ਤੋਂ ਚੌਲਾਂਗ ਇਲਾਕੇ ਦੇ ਇੱਕ ਡੇਰੇ ’ਚ ਲੈ ਆਇਆ ਅਤੇ ਉਸ ਨੇ ਮੈਨੂੰ ਜਬਰੀ 20 ਦਿਨਾਂ ਤੱਕ ਉੱਥੇ ਰੱਖਿਆ ਅਤੇ ਉਸ ਤੋਂ ਬਾਅਦ ਦਸੂਹਾ ਤੋਂ ਜ਼ਬਰਦਸਤੀ ਮੇਰਾ ਗਰਭਪਾਤ ਕਰਵਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਕੇਂਦਰ ਤੋਂ ਇਕ-ਇਕ ਪੈਸਾ ਵਸੂਲ ਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ : ਭਗਵੰਤ ਮਾਨ

ਕੁਝ ਦਿਨਾਂ ਬਾਅਦ ਉਹ ਮੈਨੂੰ ਕਿਸੇ ਹੋਰ ਨਾਲ ਵਿਆਹ ਕਰਵਾਉਣ ਲਈ ਕਹਿਣ ਲੱਗਾ, ਜਿਸ ਤੋਂ ਬਾਅਦ 22 ਅਪ੍ਰੈਲ ਨੂੰ ਮੈਂ ਉਥੋਂ ਭੱਜ ਕੇ ਆਪਣੇ ਘਰ ਆ ਗਈ। ਪੀੜਿਤ ਕੁੜੀ ਦਾ ਦੋਸ਼ ਹੈ ਕਿ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਰ ਏ.ਐੱਸ.ਆਈ. ਮਨਿੰਦਰ ਕੌਰ ਮਾਮਲੇ ਦੀ ਕਾਰਵਾਈ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕੁਝ ਦਸਤਾਵੇਜ਼ਾਂ ਦੀ ਅਣਹੋਂਦ ਕਿਸੇ ਨੂੰ ਪੈਨਸ਼ਨ ਤੋਂ ਵਾਂਝਾ ਨਹੀਂ ਕਰ ਸਕਦੀ : ਹਾਈ ਕੋਰਟ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News