ਘਰ ਦੁੱਧ ਪਾਉਣ ਆਉਂਦੇ ਦੋਜੀ ਨਾਲ ਬਣ ਗਏ ਨਾਜਾਇਜ਼ ਸੰਬੰਧ, ਫਿਰ ਉਹ ਹੋਇਆ ਜੋ ਕਦੇ ਨਹੀਂ ਸੀ ਸੋਚਿਆ
Tuesday, Apr 23, 2024 - 06:26 PM (IST)
ਸੁਨਾਮ ਉਧਮ ਸਿੰਘ ਵਾਲਾ (ਬਾਂਸਲ) : ਸਥਾਨਕ ਕੱਚਾ ਪਹਾ 'ਚ 20 ਅਪ੍ਰੈਲ ਨੂੰ ਹੋਏ ਜਸਵੀਰ ਸਿੰਘ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਸੁਲਝਾ ਲਿਆ ਹੈ। ਇਸ ਅੰਨ੍ਹੇ ਕਤਲ ਕੇਸ ਵਿਚ ਮ੍ਰਿਤਕ ਦੀ ਪਤਨੀ ਨੇ ਘਰ ਦੁੱਧ ਪਾਉਣ ਆਉਂਦੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਮਨਦੀਪ ਸੰਧੂ ਨੇ ਦੱਸਿਆ ਕਿ ਪੁਲਸ ਨੇ 20 ਅਪ੍ਰੈਲ ਦੀ ਰਾਤ ਨੂੰ ਜਸਵੀਰ ਸਿੰਘ ਉਰਫ ਜੱਸਾ ਵਾਸੀ ਕੱਚਾ ਪਹਾ ਪ੍ਰੀਤ ਨਗਰ ਸੁਨਾਮ ਦਾ ਨਾ ਮਾਲੂਮ ਵਿਅਕਤੀ ਵੱਲੋਂ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਚਰਨਜੀਤ ਕੌਰ ਪਤਨੀ ਜਸਵੀਰ ਸਿੰਘ ਨੇ 20 ਅਪ੍ਰੈਲ ਨੂੰ ਪੁਲਸ ਨੂੰ ਇਤਲਾਹ ਦਿੱਤੀ ਕਿ ਉਸ ਦਾ ਪਤੀ ਜਸਵੀਰ ਸਿੰਘ ਜੱਸਾ ਜੋ ਕੀ ਡਰਾਈਵਰੀ ਕਰਦਾ ਹੈ ਰਾਤ 9 ਵਜੇ ਘਰੋਂ ਗਿਆ ਸੀ ਤੇ 10 ਵਜੇ ਮੁਦਈ ਨੂੰ ਪਤਾ ਲੱਗਿਆ ਕਿ ਉਸਦਾ ਪਤੀ ਮੇਨ ਸੜਕ ਜਾਖਰ ਰੋਡ 'ਤੇ ਰਕੇਸ਼ ਕੁਮਾਰ ਵਾਸੀ ਸੁਨਾਮ ਦੇ ਘਰ ਪਾਸ ਗਲੀ ਵਿਚ ਡਿੱਗਿਆ ਪਿਆ ਹੈ ਜਿਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਸੱਟਾਂ ਮਾਰੀਆਂ ਹੋਈਆਂ ਹਨ, ਜਿਸ ਦੀ ਮੌਤ ਹੋ ਗਈ ਸੀ। ਚਰਨਜੀਤ ਦੇ ਬਿਆਨਾਂ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਵਿਆਹੁਤਾ ਨਾਲ ਨਾਜਾਇਜ਼ ਸੰਬੰਧ, ਸਹੇਲੀਆਂ ਨਾਲ ਵੀ ਬਨਾਉਣਾ ਚਾਹੁੰਦਾ ਸੀ, 10 ਜਣਿਆਂ ਨੇ ਮਿਲ ਕੇ ਕਰਤਾ ਕਤਲ
ਡੀਐੱਸਪੀ ਮਨਦੀਪ ਸੰਧੂ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਦੀ ਤਫਤੀਸ਼ ਦੌਰਾਨ ਦੋਸ਼ਣ ਚਰਨਜੀਤ ਕੌਰ ਅਤੇ ਦੋਸ਼ੀ ਨਿਰਮਲ ਸਿੰਘ ਦੀ ਕਾਲ ਡਿਟੇਲ ਤੋਂ ਇਨ੍ਹਾਂ ਦੇ ਆਪਸੀ ਸੰਬੰਧ ਤਸਦੀਕ ਹੋਏ। ਜਦਕਿ ਮ੍ਰਿਤਕ ਜਸਵੀਰ ਸਿੰਘ ਉਰਫ ਜੱਸੇ ਦੇ ਤਾਏ ਦੇ ਲੜਕੇ ਮੇਹਰ ਸਿੰਘ ਵਾਸੀ ਸੁਨਾਮ ਨੇ ਬਿਆਨ ਦਿੱਤੇ ਕਿ ਮ੍ਰਿਤਕ ਜਸਵੀਰ ਸਿੰਘ ਜਿਸ ਦਾ ਕਤਲ ਨਿਰਮਲ ਸਿੰਘ ਵਾਸੀ ਸੁਨਾਮ ਜੋ ਕਿ ਜਸਵੀਰ ਸਿੰਘ ਦੇ ਘਰ ਦੁੱਧ ਪਾਉਂਦਾ ਸੀ ਨੇ ਕੀਤਾ ਹੈ ਕਿਉਂਕਿ ਉਸ ਦੇ ਮ੍ਰਿਤਕ ਦੀ ਪਤਨੀ ਨਾਲ ਨਜਾਇਜ਼ ਸੰਬੰਧ ਸੀ। ਚਰਨਜੀਤ ਕੌਰ ਨੇ ਆਪਣੇ ਆਸ਼ਿਕ ਨਿਰਮਲ ਸਿੰਘ ਨਾਲ ਮਿਲ ਕੇ ਜਸਵੀਰ ਸਿੰਘ ਜੱਸਾ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਅੱਪਰਾ ਦੇ ਹਰਪਾਲ ਦੀ ਅਚਾਨਕ ਮੌਤ
ਇਸ ਸੰਬੰਧ ਵਿਚ ਪੁਲਸ ਵੱਲੋਂ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਕਰਨ ਸਮੇਂ ਵਰਤਿਆ ਗਿਆ ਤੇਜ਼ਧਾਰ ਹਥਿਆਰ ਖਪਰਾ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਸਾਈਕਲ ਬਰਾਮਦ ਕਰ ਲਿਆ ਗਿਆ ਹੈ। ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਿਲ ਕਰਕੇ ਪੁਲਸ ਵੱਲੋਂ ਹੋਰ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦੇ 5 ਖ਼ਤਰਨਾਕ ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8