ਪਤੀ ਨੇ ਗੈਸਟ ਹਾਊਸ ’ਚ ਪ੍ਰੇਮੀ ਨਾਲ ਰੰਗੇ ਹੱਥੀਂ ਫੜੀ ਪਤਨੀ, 2 ਬੱਚਿਆਂ ਦੀ ਹੈ ਮਾਂ, ਫਿਰ ਅੱਗੋਂ ਜੋ ਹੋਇਆ...

Thursday, May 09, 2024 - 01:24 AM (IST)

ਪਤੀ ਨੇ ਗੈਸਟ ਹਾਊਸ ’ਚ ਪ੍ਰੇਮੀ ਨਾਲ ਰੰਗੇ ਹੱਥੀਂ ਫੜੀ ਪਤਨੀ, 2 ਬੱਚਿਆਂ ਦੀ ਹੈ ਮਾਂ, ਫਿਰ ਅੱਗੋਂ ਜੋ ਹੋਇਆ...

ਜਲੰਧਰ (ਜ. ਬ.)– ਜਲੰਧਰ ’ਚ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਥੇ ਪਤੀ ਆਪਣੀ ਪਤਨੀ ਨੂੰ ਕਿਸੇ ਗੈਰ ਮਰਦ ਨਾਲ ਫੜ ਲੈਂਦਾ ਹੈ ਜਾਂ ਫਿਰ ਪਤਨੀ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਨਾਲ ਫੜ ਲੈਂਦੀ ਹੈ, ਜਿਸ ਤੋਂ ਬਾਅਦ ਖ਼ੂਬ ਹੰਗਾਮਾ ਹੁੰਦਾ ਹੈ।

ਅਜਿਹਾ ਹੀ ਇਕ ਮਾਮਲਾ ਇਕ ਵਾਰ ਫਿਰ ਸਾਹਮਣੇ ਆਇਆ ਹੈ, ਜਿਥੇ ਇਕ ਪਤੀ ਨੇ ਆਪਣੀ ਪਤਨੀ ਨੂੰ ਗੈਰ ਮਰਦ ਨਾਲ ਗੈਸਟ ਹਾਊਸ ’ਚ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਪਤੀ ਨੇ ਹੰਗਾਮਾ ਖੜ੍ਹਾ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਕੋਵਿਡ-19 ਕਾਰਨ ਪੰਜਾਬ ਸਮੇਤ ਦੇਸ਼ ਭਰ ’ਚ 3 ਮੌਤਾਂ, 118 ਨਵੇਂ ਮਾਮਲੇ ਆਏ ਸਾਹਮਣੇ

ਜਾਣਕਾਰੀ ਮੁਤਾਬਕ ਜਲੰਧਰ ’ਚ ਰੇਲਵੇ ਸਟੇਸ਼ਨ ਕੋਲ ਇਕ ਗੈਸਟ ਹਾਊਸ ’ਚ ਇਕ ਸ਼ਖ਼ਸ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਵਿਅਕਤੀ ਨਾਲ ਰੰਗੇ ਹੱਥੀਂ ਫੜ ਲਿਆ, ਜਿਸ ਪਿੱਛੋਂ ਉਨ੍ਹਾਂ ਨੇ ਉਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪੁੱਜੀ ਤੇ ਮਾਮਲੇ ਨੂੰ ਸ਼ਾਂਤ ਕਰਵਾਇਆ।

ਪੀੜਤ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ। ਦੋਵਾਂ ਦੇ ਵਿਆਹ ਤੋਂ 2 ਬੱਚੇ ਹਨ। ਉਨ੍ਹਾਂ ਦਾ ਇਕ ਪੁੱਤਰ ਤੇ ਇਕ ਧੀ ਹੈ। ਉਸ ਦੀ ਪਤਨੀ ਸ਼ਰਾਬ ਪੀਣ ਦੀ ਆਦੀ ਸੀ। ਉਸ ਨੂੰ ਕਈ ਵਾਰ ਸਮਝਾਇਆ ਪਰ ਉਹ ਨਹੀਂ ਸਮਝੀ। ਕਿਸੇ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਕਿਸੇ ਨਾਲ ਰਹਿ ਰਹੀ ਹੈ, ਜਿਸ ਪਿੱਛੋਂ ਉਹ ਤੁਰੰਤ ਉਥੇ ਪੁੱਜਾ ਤੇ ਮੌਕੇ ’ਤੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪੁੱਜੀ ਤੇ ਔਰਤ ਨੂੰ ਹੋਟਲ ’ਚੋਂ ਕੱਢ ਕੇ ਥਾਣੇ ਲੈ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News