ਸਕੂਲ ਜਾ ਰਹੀ 14 ਸਾਲਾ ਕੁੜੀ ਨੂੰ ਕੀਤਾ ਅਗਵਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

Wednesday, May 01, 2024 - 05:53 PM (IST)

ਸਕੂਲ ਜਾ ਰਹੀ 14 ਸਾਲਾ ਕੁੜੀ ਨੂੰ ਕੀਤਾ ਅਗਵਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਪਟਿਆਲਾ (ਕੰਵਲਜੀਤ) : ਪਟਿਆਲਾ ਜ਼ਿਲ੍ਹਾ ਦੇ ਪਿੰਡ ਮੂਡਖੇੜਾ ਵਿਚ ਇਕ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਵਿਚ 24 ਅਪ੍ਰੈਲ ਨੂੰ ਸਾਈਕਲ 'ਤੇ ਸਕੂਲ ਜਾ ਰਹੀ 14 ਸਾਲ ਦੀ ਲੜਕੀ ਹੁਸਨਪ੍ਰੀਤ ਕੌਰ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਅੱਗੇ 20 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਇਥੇ ਹੀ ਬਸ ਨਹੀਂ ਪੈਸਿਆਂ ਦਾ ਲਾਲਚ ਦੇ ਕੇ ਲੜਕੀ ਨੂੰ ਇਕ 25 ਸਾਲਾ ਨੌਜਵਾਨ ਨਾਲ ਵਿਆਹ ਕਰਵਾ ਦਿੱਤਾ ਗਿਆ ਪਰ ਜਦੋਂ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਕੁੜੀ ਕਿਡਨੈਪ ਹੋ ਚੁੱਕੀ ਹੈ ਤਾਂ ਪਰਿਵਾਰ ਨੇ ਇਸ ਦੀ ਸ਼ਿਕਾਇਤ ਬਖਸ਼ੀਵਾਲ ਥਾਣਾ ਵਿਖੇ ਕਰਵਾਈ। ਅੱਜ 5 ਦਿਨਾਂ ਬਾਅਦ ਲੜਕੀ ਨੂੰ ਇਕ ਘਰ 'ਚੋਂ ਬਰਾਮਦ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦੇ ਮਾਰੇ ਜਾਣ ਦੀ ਖ਼ਬਰ !

ਦੱਸ ਦਈਏ ਕਿ ਇਹ ਕਿਡਨੈਪ ਕੀਤੀ ਗਈ ਲੜਕੀ ਦਾ ਨਾਮ ਹੁਸਨਪ੍ਰੀਤ ਕੌਰ ਹੈ, ਜਿਸ ਦੀ ਉਮਰ ਮਹਿਜ਼ 14 ਸਾਲ ਹੈ। ਉਸਦੇ ਪਰਿਵਾਰ ਦੇ ਦੱਸਣ ਮੁਤਾਬਿਕ ਹੁਸਨ ਰੋਜ਼ਾਨਾ ਵਾਂਗ ਸਾਈਕਲ 'ਤੇ ਸਵੇਰੇ ਸਕੂਲ ਗਈ ਸੀ ਪਰ ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਇਕ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੇ ਲੜਕੀ ਦਾ ਸਾਈਕਲ ਸਾਡੇ ਘਰ ਖੜਾ ਹੈ, ਆ ਕੇ ਲੈ ਜਾਓ। ਤੁਹਾਡੀ ਕੁੜੀ ਸਾਨੂੰ ਪਤਾ ਨਹੀਂ ਕਿੱਥੇ ਚਲੀ ਗਈ ਹੈ। ਇਸ ਤੋਂ ਬਾਅਦ ਪਰਿਵਾਰ ਵਲੋਂ ਥਾਣੇ 'ਚ ਸ਼ਿਕਾਇਤ ਕੀਤੀ ਗਈ ਤਾਂ ਪੁਲਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ। 

ਇਹ ਵੀ ਪੜ੍ਹੋ : ਪੰਜਾਬ 'ਚ ਸਨਸਨੀਖੇਜ਼ ਮਾਮਲਾ, ਕੁੜੀ ਨੇ 12 ਮੁੰਡਿਆਂ ਨਾਲ ਵਿਆਹ ਕਰਵਾ ਕੀਤਾ ਇਹ ਮਾੜਾ ਕੰਮ

ਪੁਲਸ ਦੇ ਦੱਸਣ ਮੁਤਾਬਿਕ ਇਸ 14 ਸਾਲਾ ਲੜਕੀ ਨੂੰ ਪਹਿਲਾਂ ਤਾਂ ਪੈਸਿਆਂ ਦਾ ਲਾਲਚ ਦੇ ਕੇ ਇਕ ਮਹਿਲਾ (ਅਣਪਛਾਤੀ) ਅਤੇ ਅੰਮ੍ਰਿਤਪਾਲ ਸਿੰਘ ਨਾਮ ਦਾ ਇਕ ਵਿਅਕਤੀ ਆਪਣੇ ਨਾਲ ਮੋਟਰਸਾਈਕਲ 'ਤੇ ਬਿਠਾ ਕੇ ਨਾਲ ਲੈ ਗਏ। ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਆਪਣੇ ਬੇਟੇ ਜਗਤਾਰ ਸਿੰਘ ਨਾਲ ਉਸਦਾ ਵਿਆਹ ਕਰਵਾ ਦਿੱਤਾ। ਇਹ ਸਾਜ਼ਿਸ਼ ਚਾਰ ਲੋਕਾਂ ਵੱਲੋਂ ਰਚੀ ਗਈ ਸੀ ਜਿਸ ਵਿਚ 2 ਔਰਤਾਂ ਅਤੇ ਇੱਕ ਪਿਓ-ਪੁੱਤ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਹੁਣ ਪੁਲਸ ਨੇ ਕਾਬੂ ਕਰਕੇ ਇਨ੍ਹਾਂ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਚਾਰ ਲੋਕਾਂ ਖ਼ਿਲਾਫ਼ ਧਾਰਾ 363, 366, 366ਏ ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ IPS ਜੋੜੇ 'ਤੇ ਟੁੱਟਾ ਦੁੱਖਾਂ ਦਾ ਪਹਾੜ, ਚਾਰ ਸਾਲਾ ਧੀ ਦੇ ਗਲ਼ੇ 'ਚ ਖਾਣਾ ਫਸਣ ਕਾਰਣ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News