ਵਿਰਾਸਤੀ ਕਾਰ ''ਚ ਲਾੜੀ ਨੂੰ ਵਿਆਹੁਣ ਆਇਆ ਲਾੜਾ, ਖੜ੍ਹ-ਖੜ੍ਹ ਦੇਖਣ ਲੱਗੇ ਲੋਕ (ਤਸਵੀਰਾਂ)
Wednesday, Mar 13, 2019 - 05:08 PM (IST)

ਮੋਗਾ (ਵਿਪਨ)—ਸਮੇਂ ਦੇ ਮੁਤਾਬਕ ਅੱਜ ਦਾ ਯੁੱਗ ਮਾਡਰਨ ਬਣ ਰਿਹਾ ਹੈ, ਪਰ ਪੰਜਾਬ 'ਚ ਅਜੇ ਕੁਝ ਸਥਾਨਾਂ 'ਤੇ ਤਹਾਨੂੰ ਵਿਰਾਸਤੀ ਚੀਜ਼ਾਂ ਦਾ ਭੰਡਾਰ ਦੇਖਣ ਨੂੰ ਮਿਲੇਗਾ। ਜਿਸ ਦੀ ਮਿਸਾਲ ਅੱਜ ਮੋਗਾ 'ਚ ਹੋ ਰਹੇ ਇਕ ਵਿਆਹ 'ਚ ਦੇਖਣ ਨੂੰ ਮਿਲੀ, ਜਿੱਥੇ ਪਰਿਵਾਰ ਵਲੋਂ ਆਪਣੀ ਵਿਰਾਸਤੀ 'ਚ ਰੱਖੀ 1961 ਮਾਡਲ ਇਟਾਲੀਅਨ ਕਾਰ 'ਤੇ ਲਾੜਾ ਆਪਣੀ ਲਾੜੀ ਨੂੰ ਲੈਣ ਆਇਆ। ਉੱਥੇ ਇਸ ਦੇ ਨਾਲ ਇਕ ਹੋਰ ਕਾਰ ਜਿਸ ਦਾ ਮਾਡਲ 1971 ਈ.ਵੇ. ਵੀ ਆਪਣੇ ਨਾਲ ਲੈ ਆਇਆ। ਇਸ ਵਿਆਹ ਮੌਕੇ 'ਤੇ ਦੋਵੇਂ ਖਿੱਚ ਦਾ ਕੇਂਦਰ ਰਹੀਆਂ। ਦੋਵੇਂ ਕਾਰਾਂ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਰਿਵਾਰ ਨੂੰ ਪੁਰਾਣੀਆਂ ਚੀਜ਼ਾਂ ਰੱਖਣ ਦਾ ਬਹੁਤ ਸ਼ੌਕ ਹੈ ਅਤੇ ਇਨ੍ਹਾਂ ਦੀ ਸੰਭਾਲ ਉਹ ਬਹੁਤ ਸ਼ੌਕ ਨਾਲ ਕਰਦੇ ਹਨ।