ਨਵਜੋਤ ਸਿੱਧੂ ਦਾ ਸ਼ਾਇਰਾਨਾ ਅੰਦਾਜ਼ 'ਚ ਤੰਜ, "ਜਿਨ੍ਹਾਂ ਦੀਆਂ ਲੰਗੋਟੀਆਂ ਫਟੀਆਂ, ਉਹ ਸਾਡੀ ਪੱਗ ਉਛਾਲਣ 'ਤੇ ਲੱਗੇ"
Thursday, Feb 19, 2026 - 03:23 PM (IST)
ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੇ ਸ਼ਾਇਰਾਨਾ ਅੰਦਾਜ਼ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸਿੱਧੂ ਨੇ ਹਾਲ ਹੀ ਵਿੱਚ ਇੱਕ ਸ਼ਾਇਰੀ ਰਾਹੀਂ ਆਪਣੇ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ, ਜਿਸ ਕਾਰਨ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ। ਸਿੱਧੂ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ "ਉਹ ਇੱਕ ਸਮੁੰਦਰ ਖੰਗਾਲਣ ਵਿੱਚ ਲੱਗੇ ਹੋਏ ਹਨ, ਸਾਡੀਆਂ ਕਮੀਆਂ ਕੱਢਣ ਵਿੱਚ ਲੱਗੇ ਹੋਏ ਹਨ। ਜਿਨ੍ਹਾਂ ਦੀਆਂ ਆਪਣੀਆਂ ਲੰਗੋਟੀਆਂ ਤੱਕ ਫਟੀਆਂ ਹੋਈਆਂ ਹਨ, ਉਹ ਸਾਡੀ ਪੱਗ ਉਛਾਲਣ ਵਿੱਚ ਲੱਗੇ ਹੋਏ ਹਨ। ਉਹ ਜਾਓ ਯਾਰ!"
ਇਹ ਵੀ ਪੜ੍ਹੋ- ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ ਦੇ ਐਨਕਾਊਂਟਰ, 3 ਮਹੀਨਿਆਂ 'ਚ ਹੋਏ 34 ਪੁਲਸ ਮੁਕਾਬਲੇ
ਆਪਣੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਨੂੰ ਸਿੱਧੂ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਕੁਝ ਲੋਕ ਆਪਣੀਆਂ ਕਮੀਆਂ ਨੂੰ ਦੇਖਣ ਦੀ ਬਜਾਏ ਦੂਜਿਆਂ 'ਤੇ ਉਂਗਲ ਚੁੱਕਣ ਵਿੱਚ ਮਸਰੂਫ ਹਨ। ਸਿੱਧੂ ਦਾ ਇਹ ਵਾਰ ਸਿੱਧੇ ਤੌਰ 'ਤੇ ਵਿਰੋਧੀਆਂ ਨੂੰ ਆਪਣੇ ਗਿਰੀਬਾਨ ਵਿੱਚ ਝਾਕਣ ਦੀ ਸਲਾਹ ਹੈ। ਸਿੱਧੂ ਦੀ ਇਹ ਸ਼ਾਇਰੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਬਦਲ ਰਿਹਾ ਮੌਸਮ, 23 ਫਰਵਰੀ ਤੱਕ ਜਾਣੋ WEATHER UPDATE
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
