ਲਤੀਫ਼ਪੁਰਾ 'ਚ ਭੱਖਿਆ ਮਾਹੌਲ! ਟੈਂਕੀ 'ਤੇ ਚੜ੍ਹ ਗਈਆਂ ਬੀਬੀਆਂ, ਸਰਕਾਰ ਨੂੰ ਲਾਹਣਤਾਂ ਪਾ ਰਹੇ ਲੋਕ
Tuesday, Feb 10, 2026 - 02:06 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਸ਼ਹਿਰ ਦੇ ਲਤੀਫ਼ਪੁਰਾ ਵਿਚ ਇੰਪਰੂਵਮੈਂਟ ਟਰੱਸਟ ਨੇ ਦਸੰਬਰ 2022 ਵਿੱਚ ਗੈਰ-ਕਾਨੂੰਨੀ ਮਕਾਨਾਂ ਨੂੰ ਢਾਹ ਦਿੱਤਾ ਸੀ। ਉਥੇ ਹੀ ਅੱਜ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਕਬਜ਼ੇ ਹਟਾਉਣ ਲਈ ਸਵੇਰ ਤੋਂ ਹੀ ਲਤੀਫ਼ਪੁਰਾ ਖੇਤਰ ਦੀ ਨਾਕਾਬੰਦੀ ਕਰਕੇ ਕਬਜ਼ੇ ਨੂੰ ਖਾਲੀ ਕਰਵਾਇਆ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਮੌਸਮ ਦੀ ਨਵੀਂ ਅਪਡੇਟ ਜਾਰੀ, 14 ਤਾਰੀਖ਼ ਤੱਕ ਵਿਭਾਗ ਦੀ ਵੱਡੀ ਚਿਤਾਵਨੀ
ਲਤੀਫ਼ਪੁਰਾ ਦੇ ਵਸਨੀਕ ਪੰਜਾਬ ਮੰਡੀ ਬੋਰਡ ਦੀ ਇਕ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ, ਜਿੱਥੇ ਉਹ ਵਿਰੋਧ ਕਰ ਰਹੇ ਸਨ। ਇਕ ਔਰਤ ਟੈਂਕੀ 'ਤੇ ਚੜ੍ਹਦੇ ਸਮੇਂ ਬੇਹੋਸ਼ ਹੋ ਗਈ। ਲੋਕਾਂ ਵੱਲੋਂ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਵਿਰੋਧ ਕਰਨ ਕਾਰਨ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਟੈਂਕੀ 'ਤੇ ਚੜ੍ਹ ਲੋਕਾਂ ਨੇ ਸਰਕਾਰ ਖ਼ਿਲਾਫ਼ ਲਾਹਨਾਤਾਂ ਪਾਈਆਂ ਅਤੇ ਜੰਮ ਕੇ ਰੋਸ ਪ੍ਰਦਦਰਸ਼ਨ ਕੀਤਾ।

ਦਰਅਸਲ ਲਤੀਫ਼ਪੁਰਾ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਬਜ਼ੇ ਹਟਾਉਣ ਲਈ ਅਦਾਲਤ ਤੋਂ 9 ਫਰਵਰੀ ਤੱਕ ਦਾ ਸਮਾਂ ਮੰਗਿਆ ਸੀ ਅਤੇ 10 ਫਰਵਰੀ ਨੂੰ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰਨ ਦਾ ਸਮਾਂ ਸੀ। ਉਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਅੱਜ ਕਾਰਵਾਈ ਕੀਤੀ, ਜਿਸ ਨਾਲ ਵਸਨੀਕਾਂ ਨੂੰ ਲਤੀਫ਼ਪੁਰਾ ਤੋਂ ਆਪਣਾ ਸਾਮਾਨ ਹਟਾਉਣ ਲਈ ਕਿਹਾ ਗਿਆ। ਸਵੇਰ ਦੀ ਕਾਰਵਾਈ ਦੌਰਾਨ 100 ਤੋਂ ਵੱਧ ਪੁਲਸ ਕਰਮਚਾਰੀ ਲਤੀਫ਼ਪੁਰਾ ਪਹੁੰਚੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਾਲ੍ਹੀ ਕਰਵਾਉਣ ਦੌਰਾਨ ਕੋਈ ਸਮੱਸਿਆ ਨਾ ਆਵੇ। ਪੁਲਸ ਅਤੇ ਨਗਰ ਨਿਗਮ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਚਾਰੇ ਪਾਸੇ ਸੜਕਾਂ 'ਤੇ ਬੈਰੀਕੇਡ ਲਗਾ ਦਿੱਤੇ ਗਏ ਹਨ। ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਦੀ ਮਨਾਹੀ ਹੈ।

ਇਹ ਵੀ ਪੜ੍ਹੋ: 'ਪੰਜਾਬ ਕੇਸਰੀ' ਦੇ ਹੱਕ 'ਚ ਬੋਲੇ ਮਜੀਠੀਆ, ਸੱਚ ਦੀ ਆਵਾਜ਼ ਦਬਾਉਣ ਵਾਲਿਆਂ ਨੂੰ ਪੰਜਾਬ 'ਚੋਂ ਕੱਢੋ ਬਾਹਰ
ਉਥੇ ਹੀ ਕਾਰਵਾਈ ਦੌਰਾਨ ਕਿਸਾਨ ਨੇਤਾ ਗੁਰਦੀਪ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਪ੍ਰਸ਼ਾਸਨ ਵੱਲੋਂ 20 ਜੇ.ਸੀ.ਬੀ. ਮਸ਼ੀਨਾਂ ਅਤੇ ਟਿੱਪਰ ਦੀ ਮਦਦ ਨਾਲ ਹਾਈਕੋਰਟ ਦੇ ਆਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਕਬਜ਼ੇ ਨੂੰ ਹਟਾਇਆ ਗਿਆ ਹੈ। ਉਥੇ ਹੀ ਦੂਜੇ ਪਾਸੇ ਇਸ ਕਾਰਵਾਈ ਨੂੰ ਲੈ ਕੇ ਮਾਡਲ ਟਾਊਨ ਮਾਰਕੀਟ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਇਹ ਮੁੱਦਾ ਇਹ ਮੁੱਦਾ ਉਨ੍ਹਾਂ ਦੇ ਕਾਰੋਬਾਰਾਂ ਨੂੰ ਕਾਫ਼ੀ ਪ੍ਰਭਾਵਿਤ ਕਰ ਰਿਹਾ ਸੀ। ਹਾਲਾਂਕਿ, ਅੱਜ ਸਵੇਰੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਸ਼ਲਾਘਾਯੋਗ ਸੀ। ਦੁਕਾਨਦਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਕਾਰਵਾਈ ਸ਼ਾਂਤੀਪੂਰਨ ਢੰਗ ਨਾਲ ਕੀਤੀ ਗਈ ਸੀ ਅਤੇ ਕਾਰਵਾਈ ਦੌਰਾਨ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ।
ਇਹ ਵੀ ਪੜ੍ਹੋ: Punjab: ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਏ ਅਗਨ ਭੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
