ਮੋਬਾਇਲ ਵਿੰਗ ਨੇ ਕੱਸਿਆ ਸ਼ਿਕੰਜਾ : ਫੜ੍ਹੇ ਵਾਹਨਾਂ ’ਤੇ ਠੋਕਿਆ 6.64 ਲੱਖ ਰੁਪਏ ਜ਼ੁਰਮਾਨਾ

02/12/2021 11:52:30 AM

ਅੰਮ੍ਰਿਤਸਰ (ਜ. ਬ.) - ਜੀ. ਐੱਸ. ਟੀ. ਇਨਵੈਸਟੀਗੇਸ਼ਨ ਮੋਬਾਇਲ ਵਿੰਗ ਨੇ ਆਪਣਾ ਸ਼ਿਕੰਜਾ ਹੋਰ ਕੱਸਦਿਆਂ ਟੈਕਸ ਮਾਫ਼ੀਆ ’ਤੇ ਆਪਣਾ ਪੂਰਾ ਦਬਾਅ ਬਣਾਇਆ। ਬੀਤੇ ਦਿਨ ਫੜ੍ਹੇ ਗਏ ਮਾਲ ’ਤੇ ਭਾਰੀ ਜ਼ੁਰਮਾਨੇ ਲਗਾਏ ਗਏ ਹਨ। ਵਿਭਾਗ ਨੂੰ ਫੜ੍ਹੇ ਗਏ ਵਾਹਨਾਂ ਤੋਂ 6.64 ਲੱਖ ਰੁਪਏ ਜ਼ੁਰਮਾਨਾ ਵਸੂਲ ਹੋਇਆ ਹੈ। ਅੱਜ ਦੀ ਕਾਰਵਾਈ ’ਚ ਮੋਬਾਇਲ ਵਿੰਗ ਵੱਲੋਂ ਇਕ ਲੋਹੇ ਦੀਆਂ ਪਾਈਪਾਂ ਦੇ ਵਾਹਨ ਨੂੰ ਫੜ੍ਹਿਆ ਹੈ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਮਾਨਸਾ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ ਬੁਝਾਏ ਦੋ ਘਰਾਂ ਦੇ ਚਿਰਾਗ

ਜਾਣਕਾਰੀ ਮੁਤਾਬਕ ਬੀਤੀ ਰਾਤ ਮੋਬਾਇਲ ਵਿੰਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਵਾਹਨ ’ਚ ਲੋਹੇ ਦੀਆਂ ਪਾਈਪਾਂ ਆ ਰਹੀਆਂ ਹਨ। ਇਸ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਮੋਬਾਇਲ ਵਿੰਗ ਦੇ ਈ. ਟੀ. ਓ. ਮਹੇਸ਼ ਗੁਪਤਾ, ਕੁਲਬੀਰ ਸਿੰਘ, ਮਧੁਸੂਦਨ ਨੇ ਇੰਸਪੈਕਟਰ ਟੀਮ, ਜਿਸ ’ਚ ਰਾਜੀਵ ਮਰਵਾਹ, ਦਿਨੇਸ਼ ਕੁਮਾਰ, ਅਸ਼ਵਨੀ ਕੁਮਾਰ, ਮੈਡਮ ਸੀਤਾ ਸਿੰਘ ਅਟਵਾਲ, ਸਰਵਨ ਢਿੱਲੋ ਅਤੇ ਸੁਰੱਖਿਆ ਇੰਚਾਰਜ ਸੁਭਾਸ਼ ਮਸੀਹ ਅਤੇ ਸਕਿਓਰਿਟੀ ਦੇ ਨੌਜਵਾਨਾਂ ਨਾਲ ਆਪ੍ਰੇਸ਼ਨ ਦੀ ਸ਼ੁਰੂਆਤ ਕੀਤੀ।

ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ

ਲੰਬੇ ਸਮੇਂ ਤੱਕ ਚਲੇ ਆਪ੍ਰੇਸ਼ਨ ’ਚ ਮੋਬਾਇਲ ਵਿੰਗ ਦੀ ਛਾਪੇਮਾਰ ਟੀਮ ਨੂੰ ਟਰੱਕ ਕਾਬੂ ਕਰਨ ’ਚ ਸਫ਼ਲਤਾ ਮਿਲੀ। ਬਰਾਮਦ ਕੀਤੇ ਗਏ ਵਾਹਨ ਨੂੰ ਮੋਬਾਇਲ ਵਿੰਗ ਦਫ਼ਤਰ ਲਿਆਂਦਾ ਗਿਆ। ਅਧਿਕਾਰੀਆਂ ਅਨੁਸਾਰ ਬਰਾਮਦ ਕੀਤੇ ਗਏ ਮਾਲ ’ਤੇ ਵੈਲਿਊਏਸ਼ਨ ਉਪਰੰਤ ਟੈਕਸ ਅਤੇ ਪੈਨਲਟੀ ਤੈਅ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਕਲਯੁੱਗੀ ਪਤੀ ਦਾ ਕਾਰਾ: ਪਤਨੀ ਦੇ ਸਿਰ ’ਚ ਘੋਟਣਾ ਮਾਰ ਕੀਤਾ ਕਤਲ, ਪਿੱਛੋਂ ਖੁਰਦ-ਬੁਰਦ ਕੀਤੀ ਲਾਸ਼

ਮੋਬਾਇਲ ਵਿੰਗ ਦੇ ਸਹਾਇਕ ਕਮਿਸ਼ਨਰ ਰਾਜੂ ਧਮੀਜਾ ਨੇ ਬਰਾਮਦ ਕੀਤੇ ਗਏ ਵਾਹਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ’ਚ ਲੋਹੇ ਦੇ ਭਰੇ ਇਕ ਵਾਹਨ ’ਤੇ 2.40 ਲੱਖ ਜ਼ੁਰਮਾਨਾ ਕੀਤਾ ਹੈ। ਇਸ ਵਾਹਨ ਨੂੰ ਬੀਤੀ ਰਾਤ ਫੜ੍ਹਿਆ ਸੀ। ਮਨਿਆਰੀ ਦੇ ਟੈਂਪੂ ’ਤੇ 25 ਹਜ਼ਾਰ ਰੁਪਏ, ਲੋਹੇ ਦੇ ਸਕ੍ਰੈਪ ਦੇ ਇਕ ਹੋਰ ਵਾਹਨ ’ਤੇ 1 ਲੱਖ 29 ਹਜ਼ਾਰ, ਪ੍ਰਾਈਵੇਟ ਬੱਸ ’ਤੇ ਆਏ ਹੋਏ ਸਾਮਾਨ ’ਤੇ 1 ਲੱਖ 30 ਹਜ਼ਾਰ ਅਤੇ ਐੱਲ. ਈ. ਡੀ. ’ਤੇ 1.40 ਲੱਖ ਰੁਪਏ ਜ਼ੁਰਮਾਨਾ ਲਾਇਆ ਹੈ। ਕੁੱਲ ਮਿਲਾ ਕੇ ਉਪਰੋਕਤ ਵਾਹਨਾਂ ’ਤੇ ਵਿਭਾਗ ਦੇ ਟਾਰਗੈੱਟ ’ਚ 6.64 ਦਾ ਵਾਧਾ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - ਕਿਸਾਨ ਅੰਦੋਲਨ ’ਚ ਮਰੇ ਮੋਗਾ ਦੇ ਕਿਸਾਨ ਦਾ ਸਸਕਾਰ ਕਰਨ ਤੋਂ ਇਨਕਾਰ,ਪਰਿਵਾਰ ਨੇ ਰੱਖੀ ਇਹ ਸ਼ਰਤ

ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ


rajwinder kaur

Content Editor

Related News