ਵਿਆਹੁਤਾ ਲੜਕੀ ਨੂੰ ਹੋਟਲ ''ਚ ਬੰਦੀ ਬਣਾ ਕੀਤਾ ਜਬਰ ਜਨਾਹ
Thursday, Jul 04, 2019 - 08:12 PM (IST)

ਰਾਜਾਸਾਂਸੀ,(ਰਾਜਵਿੰਦਰ): ਕਸਬਾ ਰਾਜਾਸਾਂਸੀ 'ਚ ਇਕ ਵਿਆਹੁਤਾ ਲੜਕੀ ਨੂੰ ਧੱਕੇ ਨਾਲ ਜ਼ਬਰਦਸਤੀ ਹੋਟਲ 'ਚ ਲਿਜਾ ਕੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਤੀ ਘਰੋਂ ਬਾਹਰ ਕੰਮ ਕਰਨ ਲਈ ਜਾਂਦਾ ਹੈ ਤੇ ਉਹ ਆਪਣੇ ਬੱਚਿਆਂ ਸਮੇਤ ਘਰ 'ਚ ਇਕੱਲੀ ਰਹਿਦੀ ਹੈ ਤੇ ਉਹ ਅਮ੍ਰਿਤਸਰ ਤੋਂ ਆਪਣੇ ਕਿਸੇ ਨਿੱਜੀ ਕੰਮ ਤੋਂ ਵਾਪਸ ਰਾਜਾਸਾਂਸੀ ਆਪਣੇ ਘਰ ਨੂੰ ਆ ਰਹੀ ਸੀ ਜਿਸ ਦੌਰਾਨ ਸ਼ਿਵ ਸ਼ੰਕਰ ਉਰਫ ਚਿੰਟੂ ਪੁੱਤਰ ਦੇਵੀਦਾਸ ਵਾਸੀ ਰਾਜਾਸਾਂਸੀ ਨੇ ਉਸ ਨੂੰ ਸ਼ਾਮ 7 ਵਜੇ ਤੋਂ ਰਾਤ ਕਰੀਬ 11 ਵਜੇ ਤਕ ਜ਼ਬਰਦਸਤੀ ਬੰਦੀ ਬਣਾ ਕੇ ਅਮ੍ਰਿਤਸਰ ਦੇ ਇਕ ਹੋਟਲ 'ਚ ਰੱਖਿਆ ਤੇ ਉਸ ਨਾਲ ਜਬਰੀ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਉਸ ਦੀਆਂ ਖਿੱਚੀਆਂ ਅਸ਼ਲੀਲ ਫੋਟੋਆਂ ਦਿਖਾ ਕੇ ਉਸ ਨਾਲ ਜ਼ਬਰਦਸਤੀ ਕਰਦਾ ਰਿਹਾ ਪਰ ਜਦ ਉਸ ਦਾ ਮੋਬਾਇਲ ਫੋਨ ਬੰਦ ਹੋ ਗਿਆਂ ਤਾਂ ਉਹ ਕਮਰੇ ਤੋਂ ਬਾਹਰ ਚਾਰਜਰ ਲੈਣ ਗਿਆਂ ਤਾਂ ਉਹ ਆਪਣੀ ਇੱਜਤ ਬਚਾਉਣ ਲਈ ਭੱਜ ਕੇ ਬਾਹਰ ਆ ਗਈ। ਪੀੜਤ ਲੜਕੀ ਨੇ ਦੱਸਿਆ ਕਿ ਚਿੰਟੂ ਨਾਮੀ ਲੜਕਾ ਉਸ ਦੇ ਪਤੀ ਤੇ ਬੱਚਿਆ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਕਰੀਬ ਤਿੰਨ ਮਹੀਨਿਆਂ ਤੋਂ ਜ਼ਬਰਦਸਤੀ ਕਰਦਾ ਆ ਰਿਹਾ ਹੈ ਤੇ ਉਹ ਜਦ ਵੀ ਉਸ ਕੋਲ ਜਾਣ ਤੋਂ ਇਨਕਾਰ ਕਰਦੀ ਤਾਂ ਉਹ ਉਸ ਦੇ ਪਤੀ ਤੇ ਬੱਚਿਆਂ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ ਜਨਾਹ ਕਰਦਾ ਸੀ। ਪੀੜਤ ਲੜਕੀ ਨੇ ਪੁਲਸ ਪ੍ਰਸ਼ਾਸਨ ਕੋਲੋ ਉਕਤ ਲੜਕੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਥਾਣਾ ਮੁਖੀ ਸੁਖਜਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਦੇ ਬਿਆਨਾ ਤੇ ਧਾਰਾ 506-376 ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਸਲੇ ਦੀ ਗੰਭੀਰਤਾਂ ਨਾਲ ਜਾਂਚ ਜਾਰੀ ਹੈ।