ਨਸ਼ਾ ਵਿਰੋਧੀ ਸਹੁੰ ਚੁਕਾ ਲੋਕਾਂ ਨੂੰ ਮੂਰਖ ਬਣਾ ਰਹੇ ਭਗਵੰਤ ਮਾਨ : ਸੁਖਪਾਲ ਖਹਿਰਾ

Tuesday, Feb 17, 2026 - 12:59 PM (IST)

ਨਸ਼ਾ ਵਿਰੋਧੀ ਸਹੁੰ ਚੁਕਾ ਲੋਕਾਂ ਨੂੰ ਮੂਰਖ ਬਣਾ ਰਹੇ ਭਗਵੰਤ ਮਾਨ : ਸੁਖਪਾਲ ਖਹਿਰਾ

ਜਲੰਧਰ/ਕਪੂਰਥਲਾ (ਵੈੱਬ ਡੈਸਕ)- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਚੁਕਾਈ ਗਈ ਸਹੁੰ ਨੂੰ ਲੈ ਕੇ ਉਨ੍ਹਾਂ 'ਤੇ ਗੰਭੀਰ ਸਵਾਲ ਚੁੱਕੇ ਹਨ। ਖਹਿਰਾ ਨੇ ਇਸ ਕਾਰਵਾਈ ਨੂੰ ਕੈਮਰੇ ਸਾਹਮਣੇ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਇਕ 'ਸ਼ਰਮਨਾਕ ਕਰਤੂਤ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਮਰੇ ਸਾਹਮਣੇ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਕੰਮ ਇਸ ਵੱਧ ਸ਼ਰਮਨਾਕ ਕੰਮ ਕੋਈ ਹੋਰ ਨਹੀਂ ਕਰ ਸਕਦਾ। 

ਇਹ ਵੀ ਪੜ੍ਹੋ: Punjab: ਮਸ਼ਹੂਰ ਯੂਨੀਵਰਸਿਟੀ 'ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ! ਵ੍ਹਟਸਐਪ 'ਤੇ ਲਾਇਆ ਅਜਿਹਾ ਸਟਟੇਸ...

ਸੋਸ਼ਲ ਮੀਡੀਆ ਰਾਹੀਂ ਆਪਣੀ ਭੜਾਸ ਕੱਢਦਿਆਂ ਖਹਿਰਾ ਨੇ ਇਲਜ਼ਾਮ ਲਾਇਆ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਭਗਵੰਤ ਮਾਨ ਇਕ ਸ਼ਰਾਬੀ ਹਨ, ਜੋ ਆਪਣੀ ਮਾਂ ਦੀ ਜਨਤਕ ਸਹੁੰ ਖਾਣ ਤੋਂ ਬਾਅਦ ਵੀ ਮੁੜ ਸ਼ਰਾਬ ਪੀਣ ਲੱਗ ਪਏ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕਥਿਤ ਸ਼ਰਾਬੀ ਹਾਲਤ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆਮ ਮੌਜੂਦ ਹਨ ਅਤੇ ਜਰਮਨੀ 'ਚ ਜਹਾਜ਼ ਤੋਂ ਉਤਾਰੇ ਜਾਣ ਵਾਲੀ ਘਟਨਾ ਅਜੇ ਵੀ ਲੋਕਾਂ ਦੇ ਮਨਾਂ 'ਚ ਤਾਜ਼ਾ ਹੈ।

PunjabKesari

ਖਹਿਰਾ ਨੇ ਭਗਵੰਤ ਮਾਨ ਦੀ ਨੈਤਿਕਤਾ 'ਤੇ ਸਵਾਲ ਚੁੱਕਦੇ ਕਿਹਾ ਕਿ ਉਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਵਿਰੁੱਧ ਜਨਤਕ ਤੌਰ 'ਤੇ ਸਹੁੰ ਚੁਕਾਉਣ ਦੀ ਹਿੰਮਤ ਕਿਵੇਂ ਹੋਈ?। ਕਾਂਗਰਸੀ ਆਗੂ ਨੇ ਮੁੱਖ ਮੰਤਰੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਹ ਕੈਮਰੇ ਦੇ ਸਾਹਮਣੇ ਇਸ ਗੱਲ ਤੋਂ ਮੁਨਕਰ ਹੋ ਕੇ ਵਿਖਾਉਣ ਕਿ ਉਹ ਸ਼ਰਾਬ ਦਾ ਸੇਵਨ ਨਹੀਂ ਕਰਦੇ, ਜਦਕਿ ਸ਼ਰਾਬ ਵੀ ਨਸ਼ਿਆਂ ਦਾ ਹੀ ਇਕ ਰੂਪ ਹੈ। ਇਸ ਤੋਂ ਇਲਾਵਾ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਵੀ ਤੰਜ ਕੱਸਿਆ। ਉਨ੍ਹਾਂ ਸਵਾਲ ਕੀਤਾ ਕਿ ਪਾਰਟੀ ਵਰਕਰਾਂ ਅਤੇ ਕੇਜਰੀਵਾਲ ਨੇ ਕਿਸ ਮੂੰਹ ਨਾਲ ਇਕ 'ਫਲਾਪ ਰੈਲੀ' ਦੌਰਾਨ ਭਗਵੰਤ ਮਾਨ ਵੱਲੋਂ ਚੁਕਾਈ ਜਾ ਰਹੀ ਸਹੁੰ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ: ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ ਖ਼ੁਲਾਸਾ, ਪਤੀ-ਪਤਨੀ ਨੇ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News