ਮਨੂੰ ਵਾਟੀਕਾ ਦੀ ਪ੍ਰਿਯਾ ਨੇ ਨੀਟ ਪ੍ਰੀਖੀਆਂ ''ਚੋਂ ਕੀਤਾ ਜ਼ਿਲ੍ਹੇ ''ਚੋਂ ਪਹਿਲਾ ਸਥਾਨ ਪ੍ਰਾਪਤ

Sunday, Oct 18, 2020 - 09:24 PM (IST)

ਮਨੂੰ ਵਾਟੀਕਾ ਦੀ ਪ੍ਰਿਯਾ ਨੇ ਨੀਟ ਪ੍ਰੀਖੀਆਂ ''ਚੋਂ ਕੀਤਾ ਜ਼ਿਲ੍ਹੇ ''ਚੋਂ ਪਹਿਲਾ ਸਥਾਨ ਪ੍ਰਾਪਤ

ਬੁਢਲਾਡਾ, (ਬਾਂਸਲ)- ਸਥਾਨਕ ਸ਼ਹਿਰ ਦੇ ਮਨੂੰ ਵਾਟੀਕਾ ਡੇ ਬੋਰਡਿੰਗ ਸਕੂਲ ਦੇ 16 ਦੇ ਕਰੀਬ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖੀਆਂ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਦਿਆਂ ਪ੍ਰਿੰਯਾ ਪੁੱਤਰੀ ਵਿਨੋਦ ਕੁਮਾਰ (ਮਧੁਰ ਕੋਫੀ ਵਾਲੇ) ਨੇ 670 ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਦੱਸਿਆ ਕਿ ਸਕੂਲ ਦੇ 16 ਵਿਦਿਆਰਥੀਆਂ ਨੇ ਮੈਰੀਟ ਸੂਚੀ ਵਿੱਚ ਨਾਮ ਦਰਜ ਕਰਵਾਇਆ ਹੈ।

PunjabKesariਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਮਾਜ ਸੇਵੀ ਡਾਕਟਰ ਆਰ ਸੀ ਜੈਨ (ਬੰਗਾਲੀ) ਦੀ ਪੋਤੀ ਡਾ ਪੰਕਜ ਅਤੇ ਡਾ ਆਸ਼ਾ ਦੀ ਬੇਟੀ ਸਮੀਕਸ਼ਾ ਜੈਨ ਅਤੇ ਇਸੇ ਤਰ੍ਹਾਂ ਡਿੰਪਲ ਸਿੰਗਲਾ ਪੁੱਤਰੀ ਅਨੀਤਾ ਨੰਦ ਨੇਵਟੀਆਂ ਨੇ ਇਸ ਪ੍ਰੀਖਿਆ ਦੇ ਕੁੱਲ 720 ਅੰਕਾਂ ਚੋਂ 608 ਅੰਕ, ਪਿੰਡ ਬੀਰੋਕੇ ਕਲਾਂ ਦੀ ਸਹਿਜਪ੍ਰੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਨੇ ਵੀ 606 ਅੰਕਾਂ ਨਾਲ ਇਹ ਪ੍ਰੀਖਿਆ ਵਿੱਚ ਪੁਜ਼ੀਸ਼ਨਾ ਹਾਸਲ ਕੀਤੀਆਂ ਹਨ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਬੁੱਕੇ ਭੇਟ ਕਰਕੇ ਸਨਮਾਨ ਕੀਤਾ ਗਿਆ।


author

Bharat Thapa

Content Editor

Related News