ਪੰਜਾਬ 'ਚੋਂ ਡਰੱਗ ਮਾਫ਼ੀਆ ਨੂੰ ਕੱਢਣ ਲਈ ਅਸੀਂ ਕਾਨੂੰਨ ਲੈ ਕੇ ਆਵਾਂਗੇ: ਸੁਖਬੀਰ ਸਿੰਘ ਬਾਦਲ
Saturday, Feb 28, 2026 - 03:34 PM (IST)
ਬਠਿੰਡਾ/ਰਾਮਪੂਰਾ ਫੂਲ (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਵੱਲੋਂ ਰਾਮਪੂਰਾ ਫੂਲ ਵਿਚ ਪੰਜਾਬ ਬਚਾਓ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੌਮ ਖਾਤਿਰ 16 ਸਾਲ ਜੇਲ੍ਹਾਂ ਕੱਟੀਆਂ ਸਨ। ਜਦੋਂ ਵੀ ਪੰਜਾਬ ਦੀ ਜਨਤਾ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੌਕਾ ਦਿੱਤਾ ਤਾਂ ਅਕਾਲੀ ਦਲ ਦੀ ਸਰਕਾਰ ਬਣੀ। ਫਿਰ ਬਾਦਲ ਸਾਬ੍ਹ ਨੇ ਪੰਜਾਬ ਦੇ ਲੋਕਾਂ ਦੇ ਸੁਫ਼ਨੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ। ਜੇਕਰ ਪਿਛਲੇ 50 ਸਾਲਾਂ ਦਾ ਹਿਸਾਬ ਲਾਇਆ ਜਾਵੇ ਤਾਂ ਇਸ ਵਿਚ 25 ਸਾਲ ਕਾਂਗਰਸ ਦੀ ਪਾਰਟੀ ਨੇ ਰਾਜ ਕੀਤਾ ਹੈ ਪਰ ਕਾਂਗਰਸ ਦੀ ਪਾਰਟੀ ਇਕ ਵੀ ਨਿਸ਼ਾਨੀ ਵੀ ਨਹੀਂ ਦੱਸ ਸਕਦੀ ਹੈ, ਜੋ ਬਅੰਤ ਸਿੰਘ ਜਾਂ ਦਰਬਾਰਾ ਸਿੰਘ ਨੇ ਬਣਾਈ ਹੋਵੇ ਜਾਂ ਪੰਜਾਬ ਲਈ ਕੋਈ ਵੱਡੀ ਦੇਣ ਉਨ੍ਹਾਂ ਨੇ ਦਿੱਤੀ ਹੋਵੇ। ਕਾਂਗਰਸ ਵਾਲੇ ਤਾਂ ਸਿਰਫ਼ ਆਪਣੇ ਆਪਣੀ ਚੌਧਰ ਲਈ ਮੁੱਖ ਮੰਤਰੀ ਬਣਦੇ ਰਹੇ ਹਨ ਨਾ ਕਿ ਪੰਜਾਬ ਦੀ ਸੇਵਾ ਕਰਨ ਲਈ ਬਣਦੇ ਰਹੇ ਹਨ।
ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਚੁਟਕਲੇ ਸੁਣਾ ਬਣਾਈ ਸਰਕਾਰ, ਹੁਣ ਬਚਣ ਦੀ ਲੋੜ: ਪਰਗਟ ਸਿੰਘ

ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ! ਰਾਸ਼ਟਰੀ ਪੱਧਰ ’ਤੇ ਭਾਜਪਾ ’ਚ ਵੱਡੇ ਬਦਲਾਅ ਦੀ ਤਿਆਰੀ
ਉਨ੍ਹਾਂ ਭਗਵੰਤ ਮਾਨ ਨੂੰ 'ਮਲੰਗ' ਕਹਿੰਦੇ ਹੋਏ ਕਿਹਾ ਕਿ ਮਲੰਗ ਵਾਲੇ ਵੀ ਪੰਜ ਸਾਲ ਤੋਂ ਪੰਜਾਬ ਵਿਚ ਰਾਜ ਕਰ ਰਹੇ ਹਨ ਪਰ ਉਨ੍ਹਾਂ ਨੇ ਵੀ ਪੰਜਾਬ ਲਈ ਕੁਝ ਨਹੀਂ ਕੀਤਾ। ਜੋ ਕੁਝ ਵੀ ਪੰਜਾਬ ਵਿਚ ਬਣਾਇਆ ਹੈ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਹੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਸਰਕਾਰ ਬਣਾਉਣ ਲਈ ਇਕ ਮੌਕਾ ਮਕਦੇ ਸਨ। ਇਕ ਮੌਕਾ ਮੰਗ ਕੇ ਹੀ ਪੰਜਾਬ ਨੂੰ ਭਗਵੰਤ ਮਾਨ ਨੇ ਤਬਾਹ ਕਰਕੇ ਰੱਖ ਦਿੱਤਾ ਹੈ।
ਪੰਜਾਬ ਵਿਚ ਲਗਾਤਾਰ ਫਿਰੌਤੀ ਲਈ ਕਾਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਵੇਗੀ ਤਾਂ ਪੰਜਾਬ ਵਿਚ ਡਰੱਗ ਮਾਫ਼ੀਆ ਨੂੰ ਕੱਢਣ ਲਈ ਕਾਨੂੰਨ ਲਿਆਂਦਾ ਜਾਵੇਗਾ ਅਤੇ ਗੈਂਗਸਟਰ ਨੂੰ ਅੱਤਵਾਦ ਦਾ ਟੈਗ ਦਿੱਤਾ ਜਾਵੇਗਾ। ਗੈਂਗਸਟਰਾਂ ਦੀਆਂ ਸਾਰੀਆਂ ਜਾਇਦਾਦਾਂ ਨੂੰ ਕੁਰਕ ਕੀਤਾ ਜਾਵੇਗਾ। ਜੇ ਪੰਜਾਬ ਵਿਚੋਂ ਗੈਂਗਸਰਵਾਦ ਖ਼ਤਮ ਹੋਵੇਗਾ ਤਾਂ ਹੀ ਪੰਜਾਬ ਬਚੇਗਾ। ਉਨ੍ਹਾਂ ਕਿਹਾ ਕਿ ਜਿਵੇਂ ਵੱਡੇ ਬਾਦਲ ਨੇ ਸਰਕਾਰ ਚਲਾਈ ਸੀ, ਉਸੇ ਤਰ੍ਹਾਂ ਹੀ ਅਸੀਂ ਵੀ ਸਰਕਾਰ ਬਣਾਵਾਂਗੇ। ਪੰਜਾਬ ਵਿਚ ਅਜਿਹੀ ਸ਼ਾਂਤੀ ਹੋਵੇਗੀ ਕਿਸੇ ਵੀ ਗੈਂਗਸਟਰ ਨੂੰ ਖੰਘਣ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਜਲੰਧਰ, ਡਾਕਟਰ ਦੇ ਘਰ ਬਾਹਰ ਤਾਬੜਤੋੜ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
