ਪੰਜਾਬ ''ਚ ਪਲਟ ਗਿਆ ਫ਼ੌਜੀਆਂ ਨਾਲ ਭਰਿਆ ਟਰੱਕ! ਜਲੰਧਰ-ਪਠਾਨਕੋਟ ਹਾਈਵੇਅ ''ਤੇ ਵਾਪਰਿਆ ਭਿਆਨਕ ਹਾਦਸਾ
Tuesday, Nov 25, 2025 - 12:50 PM (IST)
ਟਾਂਡਾ ਉੜਮੁੜ (ਪੰਡਿਤ)- ਜਲੰਧਰ-ਪਠਾਨਕੋਟ ਹਾਈਵੇਅ ਤੇ ਦਾਰਾਪੁਰ ਬਾਈਪਾਸ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਦੌਰਾਨ ਇੱਕੋ ਦਿਸ਼ਾ ਜਲੰਧਰ ਵੱਲ ਜਾ ਰਹੇ ਆਰਮੀ ਦੇ ਟਰੱਕ ਅਤੇ ਕਾਰ ਵਿਚ ਟੱਕਰ ਹੋਣ ਕਾਰਨ ਦੋਨੋ ਵਾਹਨ ਬੇਕਾਬੂ ਹੋ ਕੇ ਸੜਕ ਤੇ ਪਲਟ ਗਏ। ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆਂ ਅਤੇ ਸਾਰੇ ਵਾਹਨ ਸਵਾਰ ਬਾਲ ਬਾਲ ਬੱਚ ਗਏ।
ਹਾਦਸੇ ਦੌਰਾਨ ਕਾਰ ਵਿਚ ਸਵਾਰ ਕਮਲ ਪੁੱਤਰੀ ਕੁਲਦੀਪ ਸਿੰਘ ਵਾਸੀ ਨਰਾਇਣਗੜ੍ਹ ਦੇ ਸੱਟ ਲੱਗੀ ਹੈ ਜਿਸ ਨੂੰ ਹਾਦਸੇ ਦੀ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਬਲਜੀਤ ਸਿੰਘ ਅਤੇ ਆਂਚਲ ਨੇ ਮੁੱਢਲੀ ਮੈਡੀਕਲ ਮਦਦ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਫੌਜੀ ਵਾਹਨ ਚਲਾ ਰਹੇ ਬੀਰੇਂਦਰ ਯਾਦਵ ਪੁੱਤਰ ਰਾਮ ਧਾਰੀ ਯਾਦਵ ਵਾਸੀ ਲਖਨਊ ਅਤੇ ਉਸਦੇ ਸਾਥੀ ਜਵਾਨ ਅਤੇ ਕਾਰ ਚਾਲਕ ਕੁਲਦੀਪ ਸਿੰਘ ਅਤੇ ਉਸਦੀ ਪਤਨੀ ਦੀ ਮਦਦ ਕਰਕੇ ਵਾਹਨਾਂ ਨੂੰ ਹਾਈਡਰਾ ਦੀ ਮਦਦ ਨਾਲ ਰੋਡ ਕਲੀਅਰ ਕਰਵਾਇਆ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਪਤਾ ਲਾਇਆ ਜਾ ਰਿਹਾ ਹੈ ਕਿ ਹਾਦਸਾ ਕਿਨ੍ਹਾਂ ਹਲਾਤਾਂ ਵਿਚ ਵਾਪਰਿਆ ਹੈ।
