ਪੰਜਾਬੀਓ ਕਰ ਲਿਓ ਤਿਆਰੀ! ਭਲਕੇ ਪੰਜਾਬ 'ਚ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
Monday, Dec 01, 2025 - 06:22 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਦਸੂਹਾ ਵਿਚ ਬਿਜਲੀ ਬੰਦ ਰਹੇਗੀ
ਦਸੂਹਾ (ਝਾਵਰ)-ਸ਼ਹਿਰੀ ਉੱਪ ਮੰਡਲ ਅਫ਼ਸਰ ਏ. ਈ. ਈ. ਇੰਜੀਨੀਅਰ ਸਤਨਾਮ ਸਿੰਘ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਦਸੂਹਾ ਅਤੇ ਪਾਵਰ ਟਰਾਂਸਫਾਰਮਰ ਟੀ-2 20 ਐੱਮ. ਵੀ. ਏ. ਦੀ ਬੱਸ ਬਾਰ ਦੀ ਮੁਰੰਮਤ ਕਰਨ ਲਈ ਬਿਜਲੀ ਦੀ ਸਪਲਾਈ 2 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ 11 ਕੇ.ਵੀ. ਕਲਿਆਣਪੁਰ (ਯੂ. ਪੀ. ਐੱਸ.) ਅਤੇ 11 ਕੇ.ਵੀ. ਹਮਜ਼ਾ (ਯੂ.ਪੀ.ਐੱਸ.) ਫੀਡਰਾਂ ਅਧੀਨ ਆਉਂਦੇ ਖੇਤਰ ਸੈਦੋਵਾਲ, ਬੁਧੋਬਰਕਤ, ਭੀਖੋਵਾਲ, ਬਰਾਰੋਵਾਲ, ਗਾਲੋਵਾਲ, ਖੇਪੜਾ, ਨੰਗਲ, ਬੇਗਪੁਰ, ਕੋਟਲੀ, ਕਲਿਆਣਪੁਰ, ਨਰਾਇਣਗੜ੍ਹ, ਜੰਡ, ਮਾਂਗਟ, ਸਹਿਗਾ, ਮਹੱਦੀਪੁਰ, ਅਸ਼ਰਫਪੁਰ, ਲੁਢਿਆਣੀ, ਉਸਮਾਨ ਸ਼ਹੀਦ, ਡੁਗਰੀ, ਪੁਰਾਣਾ ਗਾਲੋਵਾਲ, ਪੰਡੋਰੀ ਅਰਾਈਆਂ, ਸਫਦਰਪੁਰ, ਕੁਲੀਆਂ, ਭੁਸ਼ਾ, ਕੈਰੇ ਅਤੇ ਪੱਸੀਬੇਟ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਉੱਪ ਮੰਡਲ ਅਫ਼ਸਰ ਨੇ ਉਪਰੋਕਤ ਫੀਡਰਾਂ ਦੇ ਸਾਰੇ ਉਪਭੋਗਤਾਵਾਂ ਪਾਸੋਂ ਸਹਿਯੋਗ ਦੀ ਅਪੀਲ ਕੀਤੀ ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਚੱਲੀਆਂ ਗੋਲ਼ੀਆਂ, ਦਹਿਲਿਆ ਇਹ ਇਲਾਕਾ
ਸ਼ਾਮ ਚੁਰਾਸੀ 'ਚ ਬਿਜਲੀ ਬੰਦ ਰਹੇਗੀ
ਸ਼ਾਮ ਚੁਰਾਸੀ (ਦੀਪਕ)- ਜ਼ਰੂਰੀ ਮੁਰਮੰਤ ਕਾਰਨ ਸ਼ਾਮ ਚੁਰਾਸੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੀ ਬਿਜਲੀ ਅੱਜ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਸੁਰਿੰਦਰ ਸਿੰਘ ਜੀ ਉਪ ਮੰਡਲ ਅਫ਼ਸਰ ਪੰ:ਸ:ਪਾ:ਕਾ:ਲਿ: ਸ਼ਾਮ ਚੁਰਾਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 2 ਦਸੰਬਰ ਦਿਨ ਮੰਗਲਵਾਰ ਨੂੰ 66 ਕੇ. ਵੀ. ਸਬ ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੇ ਯੂ. ਪੀ. ਐੱਸ. ਫੀਡਰ ਤਾਰਾਗੜ੍ਹ ਉਪਰ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋ ਸ਼ਾਮ 05:00 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ 66 ਕੇਵੀ ਸਬ ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੇ ਯੂ. ਪੀ. ਐੱਸ. ਫੀਡਰ ਤਾਰਾਗੜ੍ਹ ਅਧੀਨ ਚਲਦੇ ਬਡਾਲਾ ਮਾਹੀ, ਵਾਹਿਦ, ਪੰਡੋਰੀ ਰਾਜਪੂਤਾਂ, ਮੰਡਿਆਲਾ, ਰੇਸੀਵਾਲ, ਤਾਰਾਗੜ੍ਹ, ਸਾਂਧਰਾ,ਰੰਧਾਵਾ ਬਰੋਟਾ, ਚੱਕ ਰਾਜੂ ਸਿੰਘ, ਹਰਗੜ੍ਹ, ਆਦਿ ਪਿੰਡਾ ਦੀ ਬਿਜਲੀ ਬੰਦ ਰਹੇਗੀ।
ਨਾਭਾ 'ਚ ਵੀ ਬਿਜਲੀ ਸਪਲਾਈ ਬੰਦ ਰਹੇਗੀ
ਨਾਭਾ (ਖੁਰਾਣਾ)- ਬਿਜਲੀ ਬੋਰਡ ਸ਼ਹਿਰੀ ਸਬ-ਡਵੀਜ਼ਨ ਨਾਭਾ ਦੇ ਵਧੀਕ ਇੰਜੀ: ਅਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ 66 ਕੇ. ਵੀ. ਨਵੇਂ ਗਰਿੱਡ ਨਾਭਾ ਦੀ ਜ਼ਰੂਰੀ ਮੇਨਟੀਨੈਂਸ ਕਾਰਨ 2 ਦਸੰਬਰ 2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ 66 ਕੇ. ਵੀ. ਨਵੇਂ ਗਰਿੱਡ ਨਾਭਾ ਤੋਂ ਚੱਲਣ ਵਾਲੇ 11 ਕੇ. ਵੀ. ਵੀਰ ਸਿੰਘ ਫੀਡਰ, 11 ਕੇ. ਵੀ. ਮੇਹਸ ਗੇਟ ਫੀਡਰ, 11 ਕੇ. ਵੀ. ਅਜੀਤ ਨਗਰ ਫੀਡਰ ਅਤੇ 11 ਕੇ. ਵੀ. ਥੂਹੀ ਰੋਡ ਫੀਡਰ ਤੋਂ ਚੱਲਣ ਵਾਲੇ ਏਰੀਏ ਵੀਰ ਸਿੰਘ ਕਾਲੋਨੀ, ਸ਼ਿਵਾ ਇਨਕਲੇਵ, ਪ੍ਰੀਤ ਵਿਹਾਰ, ਪਟੇਲ ਨਗਰ, ਵਿਕਾਸ ਕਾਲੋਨੀ, ਮੁੰਨਾ ਲਾਲ ਇਨਕਲੇਵ, ਸ਼ਾਰਦਾ ਕਾਲੋਨੀ, ਥੂਹੀ ਰੋਡ, ਅਜੀਤ ਨਗਰ, ਬੱਤਾ ਬਾਗ, ਰਣਜੀਤ ਨਗਰ, ਤੁਲਸੀ ਚੌਕ, ਮੋਦੀ ਮਿੱਲ, ਕਰਿਆਣਾ ਭਵਨ, ਰਾਇਲ ਅਸਟੇਟ, ਘੁਲਾੜ ਮੰਡੀ, ਪੁਰਾਣੀ ਸਬਜ਼ੀ ਮੰਡੀ, ਪੰਜਾਬੀ ਬਾਗ, ਜਸਪਾਲ ਕਾਲੋਨੀ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ: ਅਸਲਾ ਲਾਇਸੈਂਸ ਧਾਰਕਾਂ ਬਾਰੇ ਅਹਿਮ ਖ਼ਬਰ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਨਵੇਂ ਹੁਕਮ
ਮੋਗਾ 'ਚ ਬਿਜਲੀ ਬੰਦ ਰਹੇਗੀ
ਮੋਗਾ (ਬਿੰਦਾ)-2 ਦਸੰਬਰ ਨੂੰ 220 ਕੇ. ਵੀ. ਸਬ ਸਟੇਸ਼ਨ ਸਿੰਘਾਂਵਾਲਾ ਤੋਂ ਚਲਦੇ 11 ਕੇ. ਵੀ. ਵੇਦਾਂਤ ਨਗਰ ਫੀਡਰ ਦੀ ਸਪਲਾਈ ਬੰਦ ਰਹੇਗੀ, ਜਿਸ ਨਾਲ ਰਜਿੰਦਰਾ ਇਸਟੇਟ, ਬੁੱਕਣ ਵਾਲਾ ਰੋਡ, ਗੁਰਦੁਆਰਾ ਪਾਤਸ਼ਾਹੀ 6ਵੀਂ, ਸੰਧੂ ਮੁਹੱਲਾ, ਘੱਲ ਰੋਡ ਗੁਰਸੁਰ ਬਸਤੀ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ, ਇਹ ਜਾਣਕਾਰੀ ਜੇ. ਈ. ਜੋਗਵਿੰਦਰ ਸਿੰਘ ਨੇ ਦਿੱਤੀ।
ਰਾਹੋਂ 'ਚ 3 ਤਾਰੀਖ਼ ਨੂੰ ਬਿਜਲੀ ਬੰਦ ਰਹੇਗੀ
ਰਾਹੋਂ (ਪ੍ਰਭਾਕਰ)- 66 ਕੇ. ਵੀ. ਸਬ ਸਟੇਸ਼ਨ ਰਾਹੋਂ ਤੋਂ ਚਲਦੇ ਬੈਰਸੀਆਂ ਫੀਡਰ ਦੀ ਲਾਈਨ ਦੀ ਸ਼ਡਿਊਲ ਮੈਂਟੀਨੈਂਸ ਦੌਰਾਨ ਜਰੂਰੀ ਮੁਰੰਮਤ ਕਰਨ ਲਈ 3 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਬ ਡਿਵੀਜ਼ਨ ਰਾਹੋਂ ਅਧੀਨ ਪੈਂਦੇ 11 ਕੇ. ਵੀ. ਬੈਰਸੀਆਂ ਫੀਡਰ ਦੀਆਂ ਮੋਟਰਾਂ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਦੀ ਜਾਣਕਾਰੀ ਸਬ ਸਟੇਸ਼ਨ ਰਾਹੋਂ ਉੱਪ ਮੰਡਲ ਅਫ਼ਸਰ ਜੇ. ਈ. ਬਲਿਹਾਰ ਸਿੰਘ ਰਾਹੋਂ ਵੱਲੋਂ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਪਿਆਕੜਾਂ ਲਈ ਵੱਡੀ ਖ਼ਬਰ! ਅੰਮ੍ਰਿਤਸਰ ’ਚ ਹੋ ਚੁੱਕੀ 21 ਦੀ ਮੌਤ, ਜਲੰਧਰ ’ਚ ਵਿਗੜਣ ਲੱਗੇ ਹਾਲਾਤ
