ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut, ਇੰਨੀ ਦੇਰ ਰਹੇਗੀ ਬੱਤੀ ਗੁੱਲ

Tuesday, Dec 02, 2025 - 06:21 PM (IST)

ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut, ਇੰਨੀ ਦੇਰ ਰਹੇਗੀ ਬੱਤੀ ਗੁੱਲ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 2, 3, 4 ਤੇ 5 ਨੂੰ ਕਈ ਜ਼ਿਲ੍ਹਿਆਂ 'ਚ...

ਟਾਂਡਾ ਉੜਮੁੜ 'ਚ 3 ਤੇ 4 ਦਸੰਬਰ ਨੂੰ 10 ਤੋਂ 4 ਵਜੇ ਤੱਕ ਬਿਜਲੀ ਗੁੱਲ

ਟਾਂਡਾ ਉੜਮੁੜ (ਮੋਮੀ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਅਧੀਨ ਆਉਂਦੇ 132 ਕੇ.ਵੀ. ਸਬ ਸਟੇਸ਼ਨ ਟਾਂਡਾ ਦੇ 66 ਕੇ.ਵੀ. ਖੁਣਖੁਣ ਕਲਾਂ ਬਿਜਲੀ ਘਰ ਤੋਂ 3 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ ਖੁਣਖੁਣ ਕਲਾਂ ਬਿਜਲੀ ਘਰ ਤੋਂ ਚਲਦੇ ਸਾਰੇ ਫੀਡਰਾਂ ਅਤੇ ਪਿੰਡਾਂ ਦੀ ਬਿਜਲੀ ਸਪਲਾਈ 3 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਮੌਕੇ ਉਨ੍ਹਾਂ ਨੇ ਸਮੂਹ ਖਪਤਕਾਰਾਂ ਪਾਸੋਂ ਬਿਜਲੀ ਬੰਦ ਦੌਰਾਨ ਸਹਿਯੋਗ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ 66 ਕੇ. ਵੀ. ਸਬ ਸਟੇਸ਼ਨ ਕੰਧਾਲਾ ਜੱਟਾਂ ਦੇ ਸਹਾਇਕ ਇੰਜੀਨੀਅਰ ਜਸਵੰਤ ਸਿੰਘ ਨੇ ਦੱਸਿਆ ਕਿ 4 ਦਸੰਬਰ ਨੂੰ ਰਾਪੁਰ ਏ. ਪੀ. ਤੇ ਮੋਤੀਆਂ ਆਇਲ ਕੰਪਨੀ ਫੋਕਲ ਪੁਆਇੰਟ ਢਡਿਆਲਾ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਫੀਡਰ ਬੰਦ ਰਹੇਗਾ। ਇਸ ਦੌਰਾਨ ਇਨ੍ਹਾਂ ਫੀਡਰਾਂ ਨਾਲ ਸਬੰਧਤ ਇਲਾਕੇ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਉਪਭੋਗਤਾਵਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ-  ਪੰਜਾਬ ਦਾ ਇਹ ਵੱਡਾ ਜ਼ਿਲ੍ਹਾ ਖ਼ਤਰੇ ਦੇ ਸਾਏ ਹੇਠ, 12 ਤੋਂ ਵੱਧ ਪਿੰਡ 'ਚ ਲਗਾਤਾਰ ਚੱਲ ਰਹੀ...

ਮੋਗਾ 'ਚ ਵੀ ਬਿਜਲੀ ਬੰਦ ਰਹੇਗੀ

ਮੋਗਾ (ਬਿੰਦਾ)- 3 ਦਸੰਬਰ ਨੂੰ 11 ਕੇ. ਵੀ. ਬੱਸ ਬਾਰ 3 ਦੀ ਜ਼ਰੂਰੀ ਮੁਰੰਮਤ ਲਈ ਬਿਜਲੀ ਬੰਦ ਰਹੇਗੀ, ਜਿਸ ਨਾਲ 11 ਕੇ. ਵੀ. ਨਿਊ ਗੀਤਾ ਕਾਲੋਨੀ ਫੀਡਰ ਬੰਦ ਰਹੇਗਾ। ਇਸ ਨਾਲ ਸਟੇਡੀਅਮ ਰੋਡ, ਨਿਊ ਗੀਤਾ ਕਾਲੋਨੀ, 9 ਨੰਬਰ, ਜਮੀਅਤ ਸਿੰਘ ਰੋਡ, ਅੰਗਦਪੂਰਾ ਮੁਹੱਲਾ ਆਦਿ ਦੀ ਸਪਲਾਈ ਬੰਦ ਰਹੇਗੀ, ਇਹ ਜਾਣਕਾਰੀ ਐੱਸ. ਡੀ. ਓ. ਦੱਖਣੀ ਮੋਗਾ ਇੰਜੀ. ਬਲਜੀਤ ਸਿੰਘ ਢਿੱਲੋਂ, ਜੇ.ਈ. ਯੋਗਵਿੰਦਰ ਸਿੰਘ ਅਤੇ ਜੇ.ਈ. ਸੁਸ਼ੀਲ ਕਪੂਰ ਨੇ ਦਿੱਤੀ।

ਇਹ ਵੀ ਪੜ੍ਹੋ- ਪੰਜਾਬ: ਜ਼ਮੀਨ ਦੇ ਟੋਟੇ ਪਿੱਛੇ ਭਰਾ-ਭਰਾ ਹੀ ਬਣ ਗਏ ਵੈਰੀ, ਦੋ ਨੇ ਮਿਲ ਕੇ ਤੀਜੇ ਦਾ ਕਰ'ਤਾ ਕਤਲ

ਸੁਰ ਸਿੰਘ 'ਚ  4 ,6 8 ਅਤੇ 10 ਦਸੰਬਰ ਨੂੰ ਬਿਜਲੀ ਦਾ ਲੰਬਾ ਕੱਟ

ਸੁਰ ਸਿੰਘ (ਗੁਰਪ੍ਰੀਤ)-ਪਾਵਰਕਾਮ ਦੇ ਐੱਸ.ਡੀ.ਓ ਜਰਨੈਲ ਸਿੰਘ ਸੁਰ ਸਿੰਘ ਨੇ ਦੱਸਿਆ ਕਿ ਬਿਜਲੀ ਘਰ ਮਾਣੋਚਾਹਲ ਅਤੇ ਝਾਮਕੇ ਤੋਂ ਚੱਲਦੇ ਸਾਰੇ ਫੀਡਰ ਜ਼ਰੂਰੀ ਮੁਰੰਮਤ ਕਾਰਨ 4 ,6 8 ਅਤੇ 10 ਦਸੰਬਰ ਨੂੰ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।

ਇਹ ਵੀ ਪੜ੍ਹੋ- ਕਹਿਰ ਓ ਰੱਬਾ: ਭਿਆਨਕ ਹਾਦਸੇ ਨੇ ਲਈ ਜਾਨ, ਸੜਕ 'ਤੇ ਵਿੱਛੀਆਂ ਲਾਸ਼ਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਰਾਹੋਂ 'ਚ ਬਿਜਲੀ ਬੰਦ ਰਹੇਗੀ

ਰਾਹੋਂ (ਪ੍ਰਭਾਕਰ)- 66 ਕੇ. ਵੀ. ਸਬ ਸਟੇਸ਼ਨ ਰਾਹੋਂ ਤੋਂ ਚਲਦੇ ਬੈਰਸੀਆਂ ਫੀਡਰ ਦੀ ਲਾਈਨ ਦੀ ਸ਼ਡਿਊਲ ਮੈਂਟੀਨੈਂਸ ਦੌਰਾਨ ਜਰੂਰੀ ਮੁਰੰਮਤ ਕਰਨ ਲਈ 3 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਬ ਡਿਵੀਜ਼ਨ ਰਾਹੋਂ ਅਧੀਨ ਪੈਂਦੇ 11 ਕੇ. ਵੀ. ਬੈਰਸੀਆਂ ਫੀਡਰ ਦੀਆਂ ਮੋਟਰਾਂ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਦੀ ਜਾਣਕਾਰੀ ਸਬ ਸਟੇਸ਼ਨ ਰਾਹੋਂ ਉੱਪ ਮੰਡਲ ਅਫ਼ਸਰ ਜੇ. ਈ. ਬਲਿਹਾਰ ਸਿੰਘ ਰਾਹੋਂ ਵੱਲੋਂ ਦਿੱਤੀ ਗਈ।


author

Shivani Bassan

Content Editor

Related News