Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ ਫ਼ੀਸਦੀ ਵੋਟਿੰਗ, ਜਾਣੋ ਤਾਜ਼ਾ UPDATE

Thursday, Jun 19, 2025 - 03:36 PM (IST)

Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ ਫ਼ੀਸਦੀ ਵੋਟਿੰਗ, ਜਾਣੋ ਤਾਜ਼ਾ UPDATE

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ 'ਚ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈਣ ਦਾ ਕੰਮ ਜਾਰੀ ਹੈ, ਜੋ ਕਿ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇਗਾ। ਉੱਥੇ ਹੀ ਇਸ ਚੋਣ ਦਾ ਨਤੀਜਾ 23 ਜੂਨ ਨੂੰ ਆਵੇਗਾ। ਅੱਜ ਇਸ ਵਿਧਾਨ ਸਭਾ ਹਲਕੇ ਦੇ 1,75, 469 ਵੋਟਰ 14 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਵੋਟਰਾਂ ਵਿਚ 90 ਹਜ਼ਾਰ 88 ਪੁਰਸ਼, 85 ਹਜ਼ਾਰ 371 ਔਰਤਾਂ ਅਤੇ 10 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਲੋਕਾਂ ਵਲੋਂ ਲਾਈਨਾਂ 'ਚ ਲੱਗ ਕੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਵ੍ਹੀਲਚੇਅਰ 'ਤੇ ਇਕ 88 ਸਾਲਾ ਬਜ਼ੁਰਗ ਬਾਬਾ ਵੀ ਆਪਣੀ ਵੋਟ ਭੁਗਤਾਉਣ ਲਈ ਪੋਲਿੰਗ ਬੂਥ ਪੁੱਜਾ। ਇਸ ਤੋਂ ਇਲਾਵਾ ਹੋਰ ਬਜ਼ੁਰਗਾਂ ਵਲੋਂ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਬਣੇ ਵੋਟਰ ਵੀ ਪੋਲਿੰਗ ਬੂਥਾਂ 'ਤੇ ਵੋਟ ਪਾਉਣ ਲਈ ਪੁੱਜੇ ਹੋਏ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ
ਦੁਪਹਿਰ 3 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 3 ਵਜੇ ਤੱਕ 41.04 ਫ਼ੀਸਦੀ ਹੋਈ ਵੋਟਿੰਗ
ਦੁਪਹਿਰ 1 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਦੁਪਹਿਰ 1 ਵਜੇ ਤੱਕ 33.42 ਫ਼ੀਸਦੀ ਵੋਟਾਂ ਪਈਆਂ ਹਨ।
11 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਸਵੇਰੇ 11 ਵਜੇ ਤੱਕ 21.51 ਫ਼ੀਸਦੀ ਹੋਈ ਵੋਟਿੰਗ
9 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਸਵੇਰੇ 9 ਵਜੇ ਤੱਕ 8.50 ਫ਼ੀਸਦੀ ਵੋਟਾਂ ਪਈਆਂ ਹਨ।
ਜਾਣੋ ਪਲ-ਪਲ ਦੀ ਅਪਡੇਟ
ਆਪ' ਉਮੀਦਵਾਰ ਸੰਜੀਵ ਅਰੋੜਾ ਤੇ ਮਮਤਾ ਆਸ਼ੂ ਆਹਮੋ-ਸਾਹਮਣੇ
ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਆਹਮੋ-ਸਾਹਮਣੇ ਹੋ ਗਏ ਹਨ। ਉਨ੍ਹਾਂ ਵਿਚਕਾਰ ਜੰਮ ਕੇ ਬਹਿਸਬਾਜ਼ੀ ਹੋਈ। ਮਮਤਾ ਆਸ਼ੂ ਨੇ ਆਮ ਆਦਮੀ ਪਾਰਟੀ 'ਤੇ ਪੋਲਿੰਗ ਬੂਥ ਦੇ ਬਾਹਰ ਦੂਜੇ ਸ਼ਹਿਰਾਂ ਤੋਂ ਗੁੰਡੇ ਮੰਗਵਾਉਣ ਦੇ ਦੋਸ਼ ਲਾਏ।

PunjabKesari
ਕਿਸਮਤ ਅਜ਼ਮਾ ਰਿਹਾ ਨੀਟੂ ਸ਼ਟਰਾਂਵਾਲਾ
ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਨੇ ਵੋਟ ਪਾਈ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਉਹ ਚੋਣ ਜਿੱਤਣ ਲਈ ਚੋਣ ਨਹੀਂ ਲੜਦਾ, ਸਗੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਚੋਣ ਲੜਦਾ ਹੈ।
PunjabKesari
ਨੌਜਵਾਨ ਸ਼ਿਵਮ ਹਾਂਡਾ ਨੇ ਪਹਿਲੀ ਵਾਰ ਕੀਤਾ ਵੋਟ ਦੇ ਹੱਕ ਦਾ ਇਸਤੇਮਾਲ

PunjabKesari
88 ਸਾਲ ਦੀ ਉਮਰ 'ਚ ਵ੍ਹੀਲਚੇਅਰ 'ਤੇ ਵੋਟ ਪਾਉਣ ਪੁੱਜਾ ਬਜ਼ੁਰਗ
PunjabKesari
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ।
PunjabKesari
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਲਾਈਨ 'ਚ ਲੱਗ ਕੇ ਆਪਣੀ ਵੋਟ ਦਾ ਭੁਗਤਾਨ ਕੀਤਾ।
ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਵੀ ਵੋਟ ਪਾਈ ਅਤੇ ਅਰਦਾਸ ਕੀਤੀ ਕਿ ਸਾਰੀ ਵੋਟਿੰਗ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੇ। 
ਸੰਜੀਵ ਅਰੋੜਾ ਦੀ ਨੂੰਹ ਨੇ ਵੋਟ ਪਾਉਣ ਦੌਰਾਨ ਬਿਆਨ ਦਿੱਤਾ ਕਿ ਉਹ ਇਨ੍ਹਾਂ ਵੋਟਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਸਾਨੂੰ ਵੋਟਰਾਂ ਦਾ ਸਹਿਯੋਗ ਚਾਹੀਦਾ ਹੈ।

ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਵੀ ਪਾਈ ਵੋਟ
ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

PunjabKesari
ਭਾਰਤ ਭੂਸ਼ਣ ਆਸ਼ੂ ਨੇ ਪਾਈ ਵੋਟ
ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਮਾਲਵਾ ਸਕੂਲ 'ਚ ਬਣੇ ਵੋਟਿੰਗ ਕੇਂਦਰ 'ਚ ਜਾ ਕੇ ਵੋਟ ਪਾਈ। ਆਸ਼ੂ ਨੇ ਕਿਹਾ ਕਿ ਜੋ ਮੇਰਾ ਸੰਵਿਧਾਨਿਕ ਫਰਜ਼ ਸੀ, ਉਹ ਮੈਂ ਨਿਭਾਅ ਆਇਆ ਹਾਂ, ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਉਹ ਆਪਣਾ ਸੰਵਿਧਾਨਿਕ ਫਰਜ਼ ਜ਼ਰੂਰ ਨਿਭਾਉਣ।

PunjabKesari

ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਸਤਿਸੰਗਾਂ ਵਿਚਾਲੇ ਹੋ ਗਿਆ ਵੱਡਾ ਐਲਾਨ
'ਆਪ' ਉਮੀਦਵਾਰ ਸੰਜੀਵ ਅਰੋੜਾ ਨੇ ਪਾਈ ਵੋਟ
'ਆਪ' ਉਮੀਦਵਾਰ ਸੰਜੀਵ ਅਰੋੜਾ ਅੱਜ ਪਰਿਵਾਰ ਸਮੇਤ ਵੱਖ-ਵੱਖ ਧਾਰਿਮਕ ਅਸਥਾਨਾਂ 'ਤੇ ਨਤਮਸਤਕ ਹੋਏ ਅਤੇ ਪਰਮਾਤਮਾ ਦਾ ਅਸ਼ੀਰਵਾਦ ਲਿਆ। ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਵੋਟ ਪਾਉਣ ਲਈ ਪੁੱਜੇ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News