ਸ਼ਹੀਦ ਦੀ ਤਸਵੀਰ ਗਲਤ ਛਾਪਣ 'ਤੇ ਮਚਿਆ ਬਵਾਲ (ਵੀਡੀਓ)
Sunday, Apr 14, 2019 - 11:55 AM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਚੌਥੀ ਜਮਾਤ ਦੀ ਕਿਤਾਬ 'ਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਲੋਂ ਸ਼ਹੀਦ ਸੁਖਦੇਵ ਦੇ ਪਾਠ 'ਚ ਉਨ੍ਹਾਂ ਦੀ ਤਸਵੀਰ ਦੀ ਜਗ੍ਹਾ ਸ਼ਹੀਦ ਰਾਜਗੁਰੂ ਦੀ ਤਸਵੀਰ ਲਗਾਉਣ 'ਤੇ ਬਵਾਲ ਖੜ੍ਹਾ ਹੋ ਗਿਆ ਹੈ। ਇਸ ਸਬੰਧੀ ਲੁਧਿਆਣਾ 'ਚ ਰਹਿਣ ਵਾਲੇ ਸ਼ਹੀਦ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਪੁਸਤਕ ਦੇ ਲੇਖਕ ਨੂੰ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ 'ਤੇ ਉਹ ਅਦਾਲਤ ਦਾ ਰੁਖ ਕਰਨਗੇ।
ਸ਼ਹੀਦ ਸੁਖਦੇਵ ਦੀ ਤਸਵੀਰ ਨੂੰ ਲੈ ਕੇ ਤਾਂ ਬਵਾਲ ਮਚਿਆ ਹੀ ਹੋਇਆ ਹੈ, ਪਰਿਵਾਰ ਨੇ ਹੁਣ ਪਾਠਕ੍ਰਮ 'ਚ ਸ਼ਹੀਦ ਬਾਰੇ ਲਿਖੀਆਂ ਗੱਲਾਂ 'ਤੇ ਸਵਾਲ ਚੁੱਕੇ ਹਨ ਤੇ ਉਨ੍ਹਾਂ ਸਿਲੇਬਸ ਨੂੰ ਤੁਰੰਤ ਹਟਾਉਣ ਦੀ ਵੀ ਮੰਗ ਕੀਤੀ ਹੈ।