ਲੁਧਿਆਣਾ ਜੇਲ 'ਚ ਹੋਈ ਖੂਨੀ ਝੜਪ ਤੋਂ ਬਾਅਦ ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ

11/26/2019 1:29:36 PM

ਲੁਧਿਆਣਾ (ਨਰਿੰਦਰ)—ਪੰਜਾਬ ਦੇ ਚਾਰ ਜ਼ਿਲਿਆਂ ਦੀਆਂ ਜੇਲਾਂ ਦੀ ਸੁਰੱਖਿਆ ਹੁਣ ਸੀ.ਆਰ.ਪੀ.ਐੱਫ ਦੇ ਹੱਥ 'ਚ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵਲੋਂ ਪਹਿਲਾਂ ਅੰਮ੍ਰਿਤਸਰ, ਕਪੂਰਥਲਾ ਅਤੇ ਪਟਿਆਲਾ 'ਚ ਹੀ ਸੀ.ਆਰ.ਪੀ.ਐੱਫ. ਦੇ ਹਵਾਲੇ ਜੇਲਾਂ 'ਚ ਸੁਰੱਖਿਆ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਚਾਰ ਮਹੀਨੇ ਪਹਿਲਾਂ ਲੁਧਿਆਣਾ ਜੇਲ 'ਚ ਹੋਈ ਖੂਨੀ ਝੜਪ ਤੋਂ ਬਾਅਦ ਲੁਧਿਆਣਾ ਜੇਲ ਵੀ ਸੀ.ਆਰ.ਪੀ.ਐੱਫ. ਦੇ ਹਵਾਲੇ ਕਰਨ ਦਾ ਫੈਸਲਾ ਲਿਆ ਗਿਆ ਹੈ। ਕੇਂਦਰ ਸਰਕਾਰ ਵਲੋਂ ਵੀ ਇਸ 'ਤੇ ਮੋਹਰ ਲਾ ਦਿੱਤੀ ਗਈ ਹੈ ਅਤੇ ਅੱਜ ਰਸਮੀ ਤੌਰ 'ਤੇ ਸੀ.ਆਰ.ਪੀ.ਐੱਫ ਨੇ ਇਹ ਜੇਲ ਆਪਣੇ ਅਧੀਨ ਕਰ ਲਈ ਹੈ। ਲੁਧਿਆਣਾ ਜੇਲ 'ਚ 79 ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ਦੀ ਤਾਇਨਾਤੀ ਜੇਲ ਦੀ ਛੱਤ, ਮੀਟਿੰਗ ਰੂਮ, ਮੈਕਸੀਮਮ ਸਕਿਓਰਟੀ ਬੈਰਕ ਤੋਂ ਇਲਾਵਾ ਸੀ.ਆਰ.ਪੀ.ਐੱਫ. ਦੇ ਜਵਾਨ ਜੇਲ ਦੇ ਮੁੱਖ ਗੇਟ 'ਤੇ ਵੀ ਤਾਇਨਾਤ ਰਹਿਣਗੇ। ਜੇਲ ਦੇ ਅੰਦਰ ਵੀ ਬੈਰਕਾਂ ਦੀ ਜ਼ਿੰਮੇਵਾਰੀ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ਹੋਵੇਗੀ। ਇਸ ਤੋਂ ਇਲਾਵਾ ਜੇਲ ਦੇ ਪ੍ਰਸ਼ਾਸਕਾਂ ਵਲੋਂ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੇ ਰਹਿਣ ਦੀ ਵਿਵਸਥਾ ਵੀ ਜੇਲ ਦੇ ਨੇੜੇ ਬਣੇ ਕੁਆਰਟਰਾਂ 'ਚ ਹੀ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਪੰਜਾਬ ਦੀਆਂ ਜੇਲਾਂ 'ਚ ਲਗਾਤਾਰ ਨਸ਼ੇ ਦੀ ਚੱਲ ਰਹੀ ਨਿਰੰਤਰ ਸਪਲਾਈ, ਸੋਸ਼ਲ ਮੀਡੀਆ ਦੀ ਵਰਤੋਂ, ਆਪਸੀ ਖੂਨੀ ਝੜਪਾਂ ਅਤੇ ਗੈਂਗਸਟਰ ਵਾਦ ਨੂੰ ਖਤਮ ਕਰਨ ਲਈ ਸੀ.ਆਰ.ਪੀ.ਐੱਫ ਦੇ ਹਵਾਲੇ ਜ਼ਿਲੇ ਦੀ ਕਮਾਨ ਸੰਭਾਲੀ ਗਈ ਹੈ, ਤਾਂ ਜੋ ਮੁਜਰਮਾਂ ਨਾਲ ਸਖਤੀ ਨਾਲ ਨਜਿੱਠਿਆ ਜਾ ਸਕੇ।


Shyna

Content Editor

Related News